ਛਿੱਬਰ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਪ੍ਰਧਾਨ, ਅਸ਼ਵਨੀ ਚਾਵਲਾ ਉਪ ਪ੍ਰਧਾਨਗੀ ਜਿੱਤ ਦਾ ਬਣਾਇਆ ਰਿਕਾਰਡ

Chhibbar Punjab Vidhan Sabha

26 ਵੋਟਾਂ ਵਿੱਚੋਂ ਸੱਚ ਕਹੂੰ ਦੇ ਅਸ਼ਵਨੀ ਚਾਵਲਾ ਨੂੰ ਮਿਲੀ 18 ਵੋਟ, ਆਜ ਤੱਕ ਦੇ ਸਤੇਂਦਰ ਨੂੰ ਸਿਰਫ਼ 8 ਵੋਟ

  • ਗੁਰਉਪਦੇਸ ਭੁੱਲਰ ਨੇ ਜਰਨਲ ਸਕੱਤਰ ’ਤੇ ਹਾਸਲ ਕੀਤੀ ਜਿੱਤ

(ਅਸ਼ਵਨੀ ਚਾਵਲਾ) ਚੰਡੀਗੜ੍ਹ । ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ  (Chhibbar Punjab Vidhan Sabha) ਕਮੇਟੀ ਦੀ ਸਾਲ 2022-23 ਲਈ ਹੋਈ ਚੋਣ ਵਿੱਚ ਜੈ ਸਿੰਘ ਛਿੱਬਰ ਅਤੇ ਅਸ਼ਵਨੀ ਚਾਵਲਾ ਸਣੇ ਗੁਰਉਪਦੇਸ਼ ਭੁੱਲਰ ਨੇ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰ ਲਈ ਹੈ। ਅਸ਼ਵਨੀ ਚਾਵਲਾ ਨੂੰ ਇਨਾਂ ਚੋਣਾਂ ਵਿੱਚ ਸਭ ਤੋਂ ਜਿਆਦਾ ਰਿਕਾਰਡ 18 ਵੋਟਾਂ ਮਿਲੀਆ, ਜਦੋਂ ਕਿ ਸਭ ਤੋਂ ਘੱਟ ਸਤੇਂਦਰ ਚੌਹਾਨ ਨੂੰ 8 ਵੋਟਾਂ ਮਿਲੀਆਂ ਹਨ। ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਅਤੇ ਸੱਚ ਕਹੂੰ ਚੰਡੀਗੜ੍ਹ ਤੋਂ ਬਿਊਰੋ ਚੀਫ਼ ਅਸ਼ਵਨੀ ਚਾਵਲਾ ਉਪ ਪ੍ਰਧਾਨ ਦੀ ਚੋਣ ਜਿੱਤੇ ਹਨ। ਇਸ ਨਾਲ ਹੀ ਰੋਜ਼ਾਨਾ ਸਪੋਕਸਮੈਨ ਦੇ ਗੁਰਉਪਦੇਸ਼ ਭੁੱਲਰ ਜਨਰਲ ਸਕੱਤਰ ਚੁਣੇ ਗਏ ਹਨ।

ਜਿਕਰਯੋਗ ਹੈ ਕਿ ਪਹਿਲੀ ਵਾਰ ਵਿਧਾਨ ਸਭਾ ਗੈਲਰੀ ’ਚ ਤਿੰਨੇ ਅਹੁਦਿਆਂ ਉਪਰ ਪੰਜਾਬੀ ਅਖਬਾਰਾਂ ਦੇ ਪੱਤਰਕਾਰ ਆਏ ਹਨ। ਇਹ ਚੋਣ ਵਿਧਾਨ ਸਭਾ ਦੇ ਸਕੱਤਰ ਸੁਰਿੰਦਰਪਾਲ ਦੀ ਦੇਖ ਰੇਖ ’ਚ ਹੋਈ। ਸਰਬਸੰਮਤੀ ਨਾ ਹੋਣ ਕਾਰਨ ਫੈਸਲਾ ਵੋਟਾਂ ਨਾਲ ਹੋਇਆ। ਇਸ ਚੋਣ ਵਿੱਚ 29 ਪੱਤਰਕਾਰ ਮੈਂਬਰਾਂ ਵਿੱਚੋ 3 ਗੈਰ ਹਾਜ਼ਰ ਹੋਣ ਕਰਕੇ ਕੁੱਲ 26 ਵੋਟਾਂ ਪਾਈਆ। ਪ੍ਰਧਾਨ ਦੀ ਚੋਣ ਲਈ ਜਗਬਾਣੀ ਦੇ ਪੱਤਰਕਾਰ ਰਮਨਜੀਤ ਅਤੇ ਜੈ ਸਿੰਘ ਛਿੱਬਰ ਨੂੰ ਬਰਾਬਰ 13-13 ਵੋਟਾਂ ਮਿਲੀਆਂ, ਜਿਸ ਕਾਰਨ ਟਾਸ ਨਾਲ ਹੋਏ ਫੈਸਲੇ ’ਚ ਜੈ ਸਿੰਘ ਛਿੱਬਰ ਜੇਤੂ ਰਹੇ।

Chhibbar Punjab Vidhan Sabha

ਉਪ ਪ੍ਰਧਾਨ ਦੀ ਚੋਣ ’ਚ ਸੱਚ ਕਹੂੰ ਦੇ ਬਿਊਰੋ ਚੀਫ਼ ਅਸ਼ਵਨੀ ਚਾਵਲਾ ਨੂੰ 18 ਵੋਟਾਂ ਪਈਆਂ

ਉਪ ਪ੍ਰਧਾਨ ਦੀ ਚੋਣ ’ਚ ਸੱਚ ਕਹੂੰ ਦੇ ਬਿਊਰੋ ਚੀਫ਼ ਅਸ਼ਵਨੀ ਚਾਵਲਾ ਨੂੰ 18 ਵੋਟਾਂ ਅਤੇ ਆਜ ਤਕ ਦੇ ਸਤੇਂਦਰ ਚੌਹਾਨ ਨੂੰ 8 ਵੋਟਾਂ ਪਈਆ। ਅਸ਼ਵਨੀ ਚਾਵਲਾ ਨੇ 18-8 ਦੇ ਮੁਕਾਬਲੇ ਵਿੱਚ ਰਿਕਾਰਡ 10 ਵੋਟਾਂ ਨਾਲ ਜਿੱਤ ਹਾਸਲ ਕੀਤੀ। ਜਨਰਲ ਸਕੱਤਰ ਲਈ ਗੁਰਉਪਦੇਸ਼ ਭੁੱਲਰ ਅਤੇ ਅਜੀਤ ਦੇ ਵਿਕਰਮ ਜੀਤ ਦਰਮਿਆਨ ਫਸਵੇਂ ਮੁਕਾਬਲੇ ’ਚ 2 ਵੋਟਾਂ ਦੇ ਫਰਕ ਨਾਲ ਫੈਸਲਾ ਹੋਇਆ। ਗੁਰਉਪਦੇਸ਼ ਭੁੱਲਰ ਨੂੰ 14 ਅਤੇ ਵਿਕਰਮਜੀਤ ਮਾਨ ਨੂੰ 12 ਵੋਟਾਂ ਪਾਈਆ।

(Chhibbar Punjab Vidhan Sabha) ਪ੍ਰੈਸ ਗੈਲਰੀ ਕਮੇਟੀ ਦਾ ਮੁੱਖ ਕੰਮ ਸਾਲ ਦੌਰਾਨ ਹੋ ਰਹੇ ਸੈਸ਼ਨਾਂ ਲਈ ਪੱਤਰਕਾਰਾਂ ਲਈ ਐਂਟਰੀ ਪਾਸ ਜਾਰੀ ਕਰਵਾਉਣ ਦੇ ਨਾਲ ਕਵਰੇਜ ਲਈ ਪ੍ਰਬੰਧ ਦੇਖਣਾ ਹੁੰਦਾ ਹੈ। ਇਸ ਨਹੀ ਹੀ ਵਿਧਾਨ ਸਭਾ ਵਿੱਚ ਮੀਡੀਆ ਨੂੰ ਲੈ ਕੇ ਸਪੀਕਰ ਨੂੰ ਸਲਾਹਾ ਦੇਣੀਆਂ ਹੁੰਦੀਆ ਹਨ, ਜਿਹੜੀ ਕਿ ਪਿਛਲੇ ਸਮੇਂ ਤੋਂ ਇਹ ਪ੍ਰੈਸ ਗੈਲਰੀ ਕਮੇਟੀ ਕਰਦੀ ਆਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ