Chandigarh Mayor Election ਭਲਕੇ, ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ

Chandigarh Mayor Election

ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਅੱਜ ਹੋਵੇਗੀ 3 ਅਹੁਦਿਆਂ ਲਈ ਵੋਟਿੰਗ | Chandigarh Mayor Election

  • ਪਿਛਲੀ ਵਾਰ-ਵਿਵਾਦ ਹੋਣ ਕਰਕੇ ਪ੍ਰਸ਼ਾਸਨ ਵੱਲੋਂ ਟਾਲ ਦਿੱਤੀ ਗਈ ਸੀ ਚੋਣ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਸਣੇ ਡਿਪਟੀ ਮੇਅਰ ਦੀ ਚੋਣ ਭਲਕੇ ਮੰਗਲਵਾਰ ਨੂੰ ਹੋਣ ਜਾ ਰਹੀ ਹੈ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਵੀ ਕਰ ਲਈਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਥੇ ਸੁਰੱਖਿਆ ਦੇ ਇੰਤਜ਼ਾਮ ਵੱਡੇ ਪੱਧਰ ’ਤੇ ਕੀਤੇ ਗਏ ਹਨ, ਉਥੇ ਨਗਰ ਨਿਗਮ ਵਿੱਚ ਸਿਰਫ਼ ਕੌਂਸਲਰਾਂ ਨੂੰ ਹੀ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨਗਰ ਨਿਗਮ ਵਿੱਚ ਕਿਸੇ ਵੀ ਆਮ ਤੇ ਖ਼ਾਸ ਵਿਅਕਤੀ ਜਾਂ ਫਿਰ ਕੌਂਸਲਰਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। (Chandigarh Mayor Election)

IND vs ENG 2nd Test : ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨੂੰ ਦੋ ਵੱਡੇ ਝਟਕੇ, ਜਡੇਜ਼ਾ ਅਤੇ ਰਾਹੁਲ ਸੱਟ ਕਾਰਨ ਬਾਹਰ.

ਜੇਕਰ ਪਹਿਲਾਂ ਵਾਂਗ ਪੰਜਾਬ ਪੁਲਿਸ ਨਾਲ ਸਬੰਧਿਤ ਕੋਈ ਵੀ ਮੁਲਾਜ਼ਮ ਨਗਰ ਨਿਗਮ ਦੇ ਆਲ਼ੇ-ਦੁਆਲੇ ਦਿਖਾਈ ਦਿੱਤਾ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਨਗਰ ਨਿਗਮ ਵਿੱਚ ਹਰ ਸਾਲ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਸਣੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਂਦੀ ਹੈ। ਇਸ ਲਈ ਕੌਂਸਲਰਾਂ ਵੱਲੋਂ ਵੋਟ ਪਾਈ ਜਾਂਦੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਹੀ ਇਨ੍ਹਾਂ ਤਿੰਨੇ ਅਹਿਮ ਅਹੁਦਿਆਂ ’ਤੇ ਕਬਜ਼ਾ ਕਰਦੀ ਆ ਰਹੀ ਹੈ। (Chandigarh Mayor Election)

ਪਰ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਹੋਣ ਕਰਕੇ ਭਾਜਪਾ ਦੇ ਹੱਥ ਤਿੰਨੇ ਸੀਟਾਂ ਨਹੀਂ ਲੱਗ ਰਹੀਆਂ ਹਨ ਅਤੇ ਆਮ ਆਦਮ ਪਾਰਟੀ ਤੇ ਕਾਂਗਰਸ ਇਨ੍ਹਾਂ ’ਤੇ ਕਬਜ਼ਾ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਿੰਨਾਂ ਅਹੁਦਿਆਂ ਲਈ ਪਹਿਲਾਂ 18 ਜਨਵਰੀ ਨੂੰ ਚੋਣ ਰੱਖੀ ਗਈ ਸੀ ਪਰ ਚੋਣ ਅਧਿਕਾਰੀ ਦੇ ਬਿਮਾਰ ਹੋਣ ਅਤੇ ਪੰਜਾਬ ਪੁਲਿਸ ਦੇ ਕਥਿਤ ਦਖਲ ਦੇਣ ਕਰਕੇ ਹੀ ਇਸ ਚੋਣ ਨੂੰ 8 ਫਰਵਰੀ ਤੱਕ ਲਈ ਟਾਲ ਦਿੱਤਾ ਗਿਆ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖਲ ਤੋਂ ਬਾਅਦ ਇਸ ਚੋਣ ਨੂੰ 30 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ’ਤੇ ਤਿਆਰੀ ਕੀਤੀ ਗਈ ਹੈ। (Chandigarh Mayor Election)