IND vs ENG 2nd Test : ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨੂੰ ਦੋ ਵੱਡੇ ਝਟਕੇ, ਜਡੇਜ਼ਾ ਅਤੇ ਰਾਹੁਲ ਸੱਟ ਕਾਰਨ ਬਾਹਰ

IND vs ENG 2nd Test

ਸਰਫਰਾਜ਼ ਅਤੇ ਸੌਰਭ ਕੁਮਾਰ ਨੂੰ ਮੌਕਾ

  • ਜਡੇਜ਼ਾ ਦੀ ਜਗ੍ਹਾ ਕੁਲਦੀਪ ਨੂੰ ਵੀ ਮਿਲ ਸਕਦਾ ਹੈ ਮੌਕਾ

ਹੈਦਰਾਬਾਦ (ਏਜੰਸੀ)। ਇੰਗਲੈਂਡ ਖਿਲਾਫ 2 ਫਰਵਰੀ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੋ ਵੱਡੇ ਝਟਕੇ ਲੱਗੇ ਹਨ। ਖੱਬੇ ਹੱਥ ਦੇ ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਬੱਲੇਬਾਜ ਕੇਐਲ ਰਾਹੁਲ ਸੱਟ ਕਾਰਨ ਬਾਹਰ ਹਨ। ਚੋਣਕਾਰਾਂ ਨੇ ਸੌਰਭ ਕੁਮਾਰ, ਸਰਫਰਾਜ ਖਾਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਟੀਮ ’ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੈਚ ’ਚ 28 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। (IND vs ENG 2nd Test)

Murder : ਅਮਰੀਕਾ ‘ਚ ਭਾਰਤੀ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਮੁਲਜ਼ਮ ਗ੍ਰਿਫਤਾਰ

ਇਸ ਮੈਚ ਦੌਰਾਨ ਜਡੇਜਾ ਅਤੇ ਰਾਹੁਲ ਜ਼ਖਮੀ ਹੋ ਗਏ। ਹੈਦਰਾਬਾਦ ’ਚ ਪਹਿਲੇ ਟੈਸਟ ਦੇ ਚੌਥੇ ਦਿਨ ਜਡੇਜਾ ਨੂੰ ਹੈਮਸਟ੍ਰਿੰਗ ’ਚ ਖਿਚਾਅ ਮਹਿਸੂਸ ਹੋਇਆ। ਲੱਤ ਦੀ ਸਕੈਨ ਕਰਵਾਉਣ ਤੋਂ ਬਾਅਦ ਉਸ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਇਸ ਦੇ ਨਾਲ ਹੀ ਕੇਐੱਲ ਰਾਹੁਲ ਆਪਣੇ ਪੱਟ ’ਚ ਦਰਦ ਦੀ ਸ਼ਿਕਾਇਤ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੂੰ ਦੂਜੇ ਟੈਸਟ ’ਚ ਆਰਾਮ ਦਿੱਤਾ ਗਿਆ ਹੈ।

ਰਨ ਆਊਟ ਹੋਣ ਤੋਂ ਬਾਅਦ ਦਰਦ ’ਚ ਨਜ਼ਰ ਆਏ ਜਡੇਜਾ | IND vs ENG 2nd Test

ਰਵਿੰਦਰ ਜਡੇਜਾ ਹੈਦਰਾਬਾਦ ਟੈਸਟ ਦੇ ਚੌਥੇ ਦਿਨ ਇੰਗਲਿਸ਼ ਕਪਤਾਨ ਬੇਨ ਸਟੋਕਸ ਦੀ ਸਿੱਧੀ ਟੱਕਰ ਨਾਲ ਰਨ ਆਊਟ ਹੋ ਗਏ। ਪਵੇਲੀਅਨ ਪਰਤਣ ਦੌਰਾਨ ਉਨ੍ਹਾਂ ਨੂੰ ਪੈਦਲ ਚੱਲਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੈਚ ਖਤਮ ਹੋਣ ਤੋਂ ਬਾਅਦ ਜਡੇਜਾ ਨੇ ਹੈਦਰਾਬਾਦ ’ਚ ਹੀ ਆਪਣੀ ਲੱਤ ਦਾ ਸਕੈਨ ਕਰਵਾਇਆ। ਜਡੇਜਾ ਦੀ ਸਕੈਨ ਰਿਪੋਰਟ ਮੁੰਬਈ ਇੰਸ਼ਟੀਚਿਊਟ ਨੂੰ ਭੇਜ ਦਿੱਤੀ ਗਈ ਹੈ, ਜਿੱਥੇ ਸਾਰੇ ਖਿਡਾਰੀਆਂ ਦੀ ਸਕੈਨ ਰਿਪੋਰਟ ਭੇਜੀ ਜਾਂਦੀ ਹੈ। ਰਿਪੋਰਟ ਆਉਣ ਤੋਂ ਬਾਅਦ ਸੋਮਵਾਰ ਸ਼ਾਮ ਤੱਕ ਇਸ ਗੱਲ ਦੀ ਪੁਸ਼ਟੀ ਹੋ ਜਾਵੇਗੀ ਕਿ ਜਡੇਜਾ ਇੱਕ ਟੈਸਟ ਤੋਂ ਬਾਹਰ ਹੋਣਗੇ ਜਾਂ ਪੂਰੀ ਸੀਰੀਜ ਤੋਂ।

ਸੌਰਭ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਵੀ | IND vs ENG 2nd Test

ਜਡੇਜਾ ਦੀ ਜਗ੍ਹਾ ਟੀਮ ’ਚ ਸ਼ਾਮਲ ਕੀਤੇ ਗਏ ਸੌਰਭ ਕੁਮਾਰ ਖੱਬੇ ਹੱਥ ਦੇ ਸਪਿਨ ਗੇਂਦਬਾਜ ਅਤੇ ਉਪਯੋਗੀ ਬੱਲੇਬਾਜ ਵੀ ਹਨ। ਘਰੇਲੂ ਕ੍ਰਿਕੇਟ ’ਚ ਉੱਤਰ ਪ੍ਰਦੇਸ਼ ਲਈ ਖੇਡਣ ਵਾਲੇ ਸੌਰਭ ਨੇ ਪਹਿਲੀ ਸ਼੍ਰੇਣੀ ਕ੍ਰਿਕੇਟ ’ਚ ਹੁਣ ਤੱਕ 68 ਮੈਚ ਖੇਡੇ ਹਨ। ਇਨ੍ਹਾਂ ’ਚ 290 ਵਿਕਟਾਂ ਲੈਣ ਦੇ ਨਾਲ-ਨਾਲ ਉਨ੍ਹਾਂ ਨੇ 2061 ਦੌੜਾਂ ਵੀ ਬਣਾਈਆਂ ਹਨ। ਸੌਰਭ ਕੁਮਾਰ ਨੇ 24-27 ਜਨਵਰੀ ਦਰਮਿਆਨ ਇੰਗਲੈਂਡ ਏ ਖਿਲਾਫ ਪਹਿਲੀ ਪਾਰੀ ’ਚ 77 ਦੌੜਾਂ ਬਣਾਈਆਂ ਅਤੇ ਮੈਚ ’ਚ 6 ਵਿਕਟਾਂ ਲਈਆਂ। (IND vs ENG 2nd Test)

ਸਰਫਰਾਜ ਕੋਲ 45 ਪਹਿਲੀ ਸ਼੍ਰੇਣੀ ਮੈਚਾਂ ਦਾ ਤਜਰਬਾ | IND vs ENG 2nd Test

ਮੁੰਬਈ ਲਈ ਘਰੇਲੂ ਕ੍ਰਿਕੇਟ ਖੇਡਣ ਵਾਲੇ ਸਰਫਰਾਜ ਖਾਨ ਨੇ ਹੁਣ ਤੱਕ 45 ਫਰਸਟ ਕਲਾਸ ਮੈਚ ਖੇਡੇ ਹਨ। ਮਿਡਲ ਆਰਡਰ ਬੱਲੇਬਾਜ ਸਰਫਰਾਜ ਨੇ 45 ਪਹਿਲੇ ਦਰਜੇ ਦੇ ਮੈਚਾਂ ’ਚ ਲਗਭਗ 70 ਦੀ ਔਸਤ ਨਾਲ 3912 ਦੌੜਾਂ ਬਣਾਈਆਂ ਹਨ। ਇਸ ’ਚ 14 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ। ਵਾਸ਼ਿੰਗਟਨ ਸੁੰਦਰ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ ਟੈਸਟ ਮੈਚ ਵੀ ਖੇਡ ਚੁੱਕੇ ਹਨ। ਆਫ ਸਪਿਨ ਆਲਰਾਊਂਡਰ ਸੁੰਦਰ ਨੇ ਹੁਣ ਤੱਕ 4 ਟੈਸਟ ਮੈਚਾਂ ’ਚ 6 ਵਿਕਟਾਂ ਲਈਆਂ ਹਨ ਅਤੇ 265 ਦੌੜਾਂ ਬਣਾਈਆਂ ਹਨ।