ਸੀਬੀਐੱਸਈ ਬੋਰਡ ਨੇ ਦਸਵੀਂ ਦੇ ਨਤੀਜੇ ਐਲਾਨੇ

CTET Paper, Board, Secretary

ਲੜਕੀਆਂ ਨੇ ਮਾਰੀ ਬਾਜ਼ੀ

ਨਵੀਂ ਦਿੱਲੀ (ਏਜੰਸੀ)। ਸੀਬੀਐੱਸਈ ਵੱਲੋਂ ਲਈਆਂ ਗਈਆਂ 10ਵੀਂ ਜਮਾਤ ਦੀਆਂ ਪਰੀਖਿਆਵਾਂ ਦੇ ਨਤੀਜੇ ਅੱਜ ਦੁਪਹਿਰ 3 ਵਜੇ ਜਾਰੀ ਕਰ ਦਿੱਤੇ ਗਏ। ਜਿਨ੍ਹਾਂ ਵਿਦਿਆਰਥੀਆਂ ਨੇ ਇਹ ਪਰੀਖਿਆ ਦਿੱਤੀ ਹੈ, ਉਹ ਵਿਭਾਗ ਦੀ ਵੈੱਬਸਾਈਟ ਦੇ ਜ਼ਰੀਏ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਸੀ. ਬੀ. ਐੱਸ. ਈ. ਨੇ ਬੀਤੇ ਦਿਨੀਂ ਇਹ ਸਾਫ ਕਰ ਦਿੱਤਾ ਸੀ ਕਿ 10ਵੀਂ ਬੋਰਡ ਦੇ ਨਤੀਜਿਆਂ ਦਾ ਐਲਾਨ ਅਗਲੇ ਹਫਤੇ ਹੀ ਕੀਤਾ ਜਾਵੇਗਾ ਪਰ ਇਸ ਲਈ ਕੋਈ ਮਿਤੀ ਨਹੀਂ ਦੱਸੀ ਗਈ ਸੀ।

ਇਸ ਤੋਂ ਪਹਿਲੇ ਸੀ. ਬੀ. ਐੱਸ. ਈ. ਨੇ 2 ਮਈ ਨੂੰ 12ਵੀਂ ਦੇ ਨਤੀਜੇ ਐਲਾਨ ਕਰਨ ਤੋਂ ਕੁਝ ਘੰਟੇ ਪਹਿਲੇ ਹੀ ਇਸ ਦੀ ਸੂਚਨਾ ਜਾਰੀ ਕਰ ਦਿੱਤੀ ਸੀ। ਦੱਸ ਦਈਏ ਕਿ ਇਸ ਸਾਲ ਪਰੀਖਿਆ ‘ਚ ਕੁੱਲ 31,14, 831 ਵਿਦਿਆਰਥੀਆਂ ਨੇ ਅਰਜੀ ਦਾਖਲ ਕੀਤੀ ਸੀ, ਜਿਸ ‘ਚ 18,27,472 ਵਿਦਿਆਰਥੀ ਜਮਾਤ 10ਵੀਂ ਦੇ ਅਤੇ 12,87,359 ਵਿਦਿਆਰਥੀ ਜਮਾਤ 12ਵੀਂ ਦੇ ਸਨ। ਜਮਾਤ 10ਵੀਂ ਦੇ ਪੇਪਰ 2 ਮਾਰਚ ਤੋਂ ਸ਼ੁਰੂ ਹੋਏ ਸਨ ਅਤੇ 29 ਮਾਰਚ ਤੱਕ ਖਤਮ ਹੋ ਗਏ ਸਨ।

ਇਸ ਵਾਰ ਨਤੀਜਿਆਂ ‘ਚ ਲੜਕਿਆਂ ਨੂੰ ਪਛਾੜਦਿਆਂ ਲੜਕੀਆਂ ਨੇ ਬਾਜ਼ੀ ਮਾਰੀ ਹੈ। ਲੜਕੀਆਂ ਦਾ ਨਤੀਜਾ ਲੜਕਿਆਂ ਨਾਲੋਂ 2.31 ਫੀਸਦੀ ਵਧੀਆ ਰਿਹਾ ਹੈ। ਇਯ ਵਾਰ 13 ਵਿਦਿਆਰਥੀ 499 ਅੰਕ ਲੈ ਕੇ ਟਾਪਰ ਰਹੇ ਹਨ ਜਦੋਂਕਿ 25 ਵਿਦਿਆਰਥੀ 498 ਨੰਬਰ ਲੈ ਕੇ ਸਾਂਝੇ ਤੌਰ ‘ਤੇ ਦੂਜੇ ਨੰਬਰ ਤੇ ਰਹੇ ਅਤੇ 59 ਵਿਦਿਆਰਥੀ 497 ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੇ। ਇਸ ਵਾਰ 92.45 ਫ਼ੀਸਦੀ ਲੜਕੀਆਂ ਪਾਸ ਹੋਈਆਂ ਹਨ ਜਦੋਂਕਿ 90.14 ਪ੍ਰਤੀਸ਼ਤ ਲੜਕੇ ਪਾਸ ਹੋਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।