Career in Ayurveda: ਬੀਏਐੱਮਐੱਸ ਕਰਕੇ ਆਯੁਰਵੇਦ ਦੇ ਖੇਤਰ’ਚ ਬਣਾਓ ਸ਼ਾਨਦਾਰ ਕਰੀਅਰ

ਬੀਏਐੱਮਐੱਸ ਕਰਕੇ ਆਯੁਰਵੇਦ ਦੇ ਖੇਤਰ’ਚ ਬਣਾਓ ਸ਼ਾਨਦਾਰ ਕਰੀਅਰ

Khushdeep Singh Picture
Published On

ਸੰਦੀਪ ਸਿੰਹਮਾਰ। ਆਯੁਰਵੇਦ ’ਚ ਕਰੀਅਰ ਬਣਾਉਣ ਲਈ ਅਨੇਕਾਂ ਮਹੱਤਵਪੂਰਨ ਤੇ ਰੋਮਾਂਚਕ ਮੌਕੇ ਮੌਜੂਦ ਹਨ। ਆਯੁਰਵੇਦ ਭਾਰਤ ਦੀ ਇੱਕ ਪ੍ਰਾਚੀਨ ਇਲਾਜ ਪ੍ਰਣਾਲੀ ਹੈ, ਜੋ ਸਰੀਰ ਤੇ ਦਿਮਾਗ ਦੇ ਸੰਤੁਲਿਤ ਵਿਕਾਸ ਤੇ ਸਿਹਤਮੰਦ ਜੀਵਨ ਲਈ ਗਿਆਨ ਤੇ ਵਿਗਿਆਨ ਦਾ ਸੁਮੇਲ ਪੇਸ਼ ਕਰਦੀ ਹੈ। ਅੱਜ ਦੇ ਸਮੇਂ ’ਚ ਆਯੁਰਵੇਦ ਵਿਗਿਆਨ ਤੇ ਇਲਾਜ ਦੇ ਖੇਤਰ ’ਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਇਸ ਕਾਰਨ ਇਹ ਨੌਜਵਾਨਾਂ ਲਈ ਕਰੀਅਰ ਦਾ ਇੱਕ ਵਧੀਆ ਅਤੇ ਸੰਭਾਵਨਾਵਾਂ ਭਰਪੂਰ ਖੇਤਰ ਬਣ ਰਿਹਾ ਹੈ।

ਲੋੜੀਂਦੀਆਂ ਯੋਗਤਾਵਾਂ

1. 12ਵੀਂ ਵਿਗਿਆਨ: ਜੇਕਰ ਕੋਈ ਵਿਦਿਆਰਥੀ ਆਯੁਰਵੈਦਿਕ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਉਸ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਵਿਗਿਆਨ ਵਿਸ਼ਿਆਂ ਨਾਲ ਪਾਸ ਕਰਨੀ ਲਾਜ਼ਮੀ ਹੈ। ਇਸ ’ਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਜੀਵ ਵਿਗਿਆਨ ਵਿਸ਼ੇ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਵਿਦਿਆਰਥੀ ਬੀਏਐੱਮਐੱਸ ਕੋਰਸ ’ਚ ਦਾਖ਼ਲੇ ਲਈ ਨਿਰਧਾਰਤ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰ ਸਕਦਾ ਹੈ। ਭਾਰਤ ’ਚ ਬੀਏਐੱਮਐੱਸ ’ਚ ਦਾਖ਼ਲੇ ਲਈ ਆਮ ਤੌਰ ’ਤੇ ਨੀਟ-ਯੂਜੀ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੁੰਦੀ ਹੈ।

2. ਬੀਏਐੱਮਐੱਸ: ਆਯੁਰਵੈਦਿਕ ਡਾਕਟਰ ਬਣਨ ਲਈ ਵਿਦਿਆਰਥੀ ਨੂੰ ਕਿਸੇ ਮਾਨਤਾ ਪ੍ਰਾਪਤ ਆਯੁਰਵੈਦਿਕ ਮੈਡੀਕਲ ਕਾਲਜ ਤੋਂ ਬੀਏਐੱਮਐੱਸ ਦੀ ਡਿਗਰੀ ਪ੍ਰਾਪਤ ਕਰਨੀ ਹੁੰਦੀ ਹੈ। ਇਹ ਗ੍ਰੈਜੂਏਸ਼ਨ ਪੱਧਰ ਦਾ ਮੈਡੀਕਲ ਕੋਰਸ ਹੈ, ਜਿਸ ’ਚ ਆਯੁਰਵੇਦ ਦੇ ਸਿਧਾਂਤਾਂ, ਸਰੀਰ ਦੀ ਬਣਤਰ, ਸਰੀਰਕ ਕਿਰਿਆਵਾਂ, ਦਵਾਈ ਵਿਗਿਆਨ, ਰੋਗਾਂ ਦੀ ਪਛਾਣ ਅਤੇ ਇਲਾਜ ਦੀਆਂ ਵਿਧੀਆਂ ਬਾਰੇ ਪੜ੍ਹਾਇਆ ਜਾਂਦਾ ਹੈ। ਇਸ ਕੋਰਸ ਦੇ ਨਾਲ ਲਾਜ਼ਮੀ ਇੰਟਰਨਸ਼ਿਪ ਵੀ ਕਰਨੀ ਪੈਂਦੀ ਹੈ।

3. ਅੱੈਮਡੀ: ਬੀਏਐੱਮਐੱਸ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵਿਦਿਆਰਥੀ ਆਯੁਰਵੇਦ ਦੇ ਕਿਸੇ ਵਿਸ਼ੇਸ਼ ਵਿਸ਼ੇ ’ਚ ਉੱਚ ਸਿੱਖਿਆ ਹਾਸਲ ਕਰ ਸਕਦੇ ਹਨ। ਇਸ ਲਈ ਐੱਮਡੀ (ਆਯੁਰਵੇਦ) ਜਾਂ ਐੱਮਐੱਸ (ਆਯੁਰਵੇਦ) ਵਰਗੇ ਪੋਸਟ ਗ੍ਰੈਜੂਏਟ ਕੋਰਸ ਉਪਲੱਬਧ ਹਨ।

4. ਹੋਰ ਡਿਗਰੀਆਂ ਤੇ ਸਰਟੀਫਿਕੇਟ ਕੋਰਸ: ਜੇਕਰ ਕਿਸੇ ਵਿਦਿਆਰਥੀ ਦੀ ਰੁਚੀ ਸਿੱਧੇ ਤੌਰ ’ਤੇ ਮਰੀਜ਼ਾਂ ਦਾ ਇਲਾਜ ਕਰਨ ਦੀ ਬਜਾਏ ਆਯੁਰਵੈਦਿਕ ਉਦਯੋਗ, ਦਵਾਈਆਂ ਦੇ ਨਿਰਮਾਣ, ਯੋਗ, ਸਿਹਤ ਪ੍ਰਬੰਧਨ, ਖੋਜ ਜਾਂ ਸਿੱਖਿਆ ਦੇ ਖੇਤਰ ’ਚ ਹੈ ਤਾਂ ਉਹ ਆਪਣੀ ਰੁਚੀ ਅਨੁਸਾਰ ਡਿਗਰੀ, ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਕਰ ਸਕਦਾ ਹੈ। ਇਨ੍ਹਾਂ ਕੋਰਸਾਂ ਰਾਹੀਂ ਵੀ ਆਯੁਰਵੇਦ ਦੇ ਖੇਤਰ ’ਚ ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਦੇ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਹਨ।

ਕਰੀਅਰ ਦੇ ਪ੍ਰਮੁੱਖ ਬਦਲ

ਆਯੁਰਵੈਦਿਕ ਡਾਕਟਰ:  ਇਹ ਆਯੁਰਵੇਦ ਦੇ ਖੇਤਰ ’ਚ ਸਭ ਤੋਂ ਪ੍ਰਮੁੱਖ ਤੇ ਪ੍ਰਸਿੱਧ ਕਰੀਅਰ ਬਦਲ ਹੈ। ਇਸ ਵਿੱਚ ਤੁਸੀਂ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਪ੍ਰਦਾਨ ਕਰਨ ਲਈ ਸਿਖਲਾਈ ਪ੍ਰਾਪਤ ਕਰਦੇ ਹੋ। ਤੁਸੀਂ ਨਿੱਜੀ ਹਸਪਤਾਲਾਂ ਜਾਂ ਸਰਕਾਰੀ ਹਸਪਤਾਲਾਂ ’ਚ ਡਾਕਟਰ ਵਜੋਂ ਕੰਮ ਕਰ ਸਕਦੇ ਹੋ ਜਾਂ ਆਪਣਾ ਕਲੀਨਿਕ ਵੀ ਖੋਲ੍ਹ ਸਕਦੇ ਹੋ।

ਆਯੁਰਵੈਦਿਕ ਦਵਾਈਆਂ ਦਾ ਉਤਪਾਦਨ: ਤੁਸੀਂ ਆਯੁਰਵੈਦਿਕ ਦਵਾਈਆਂ ਤੇ ਸਿਹਤ ਉਤਪਾਦਾਂ ਦੇ ਨਿਰਮਾਣ, ਖੋਜ ਤੇ ਵਿਕਾਸ ਦੇ ਖੇਤਰ ’ਚ ਆਪਣਾ ਕਰੀਅਰ ਬਣਾ ਸਕਦੇ ਹੋ। ਇਸ ’ਚ ਦਵਾਈਆਂ ਲਈ ਨਵੇਂ ਤੱਤਾਂ ਦੀ ਖੋਜ ਤੇ ਉਨ੍ਹਾਂ ਦੇ ਵਿਕਾਸ ਨਾਲ ਸਬੰਧਤ ਕੰਮ ਸ਼ਾਮਲ ਹੁੰਦੇ ਹਨ।

ਪੰਚਕਰਮ ਮਾਹਿਰ: ਪੰਚਕਰਮ ਆਯੁਰਵੈਦਿਕ ਚਿਕਿਤਸਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਤੁਸੀਂ ਪੰਚਕਰਮ ਥੈਰੇਪੀ ’ਚ ਵਿਸ਼ੇਸ਼ ਮੁਹਾਰਤ ਹਾਸਲ ਕਰ ਸਕਦੇ ਹੋ ਤੇ ਆਪਣਾ ਕੇਂਦਰ ਖੋਲ੍ਹ ਸਕਦੇ ਹੋ ਜਾਂ ਕਿਸੇ ਸਪਾ, ਹਸਪਤਾਲ ਜਾਂ ਰਿਜ਼ੌਰਟ ’ਚ ਕੰਮ ਕਰ ਸਕਦੇ ਹੋ।

ਆਯੁਰਵੈਦਿਕ ਸਿੱਖਿਆ ਤੇ ਖੋਜ

ਤੁਸੀਂ ਆਯੁਰਵੈਦਿਕ ਵਿਗਿਆਨ ਦੇ ਖੇਤਰ ’ਚ ਅਧਿਆਪਨ ਤੇ ਖੋਜ ਨੂੰ ਆਪਣੇ ਕਰੀਅਰ ਵਜੋਂ ਚੁਣ ਸਕਦੇ ਹੋ। ਇਸ ਅਧੀਨ ਵੱਖ-ਵੱਖ ਆਯੁਰਵੈਦਿਕ ਸੰਸਥਾਵਾਂ ਤੇ ਕਾਲਜਾਂ ’ਚ ਅਧਿਆਪਕ ਜਾਂ ਖੋਜਕਰਤਾ ਵਜੋਂ ਕੰਮ ਕਰਨ ਦੇ ਮੌਕੇ ਮਿਲ ਸਕਦੇ ਹਨ।

ਸਿਹਤ ਸਲਾਹਕਾਰ: ਤੁਸੀਂ ਆਯੁਰਵੈਦਿਕ ਖੁਰਾਕ, ਜੀਵਨਸ਼ੈਲੀ ਅਤੇ ਸਿਹਤ ਸਬੰਧੀ ਸਲਾਹਕਾਰ ਵਜੋਂ ਕੰਮ ਕਰ ਸਕਦੇ ਹੋ। ਇਸ ਵਿਚ ਲੋਕਾਂ ਨੂੰ ਸਿਹਤਮੰਦ ਜੀਵਨ ਜਿੳਣ ਦੇ ਤਰੀਕੇ ਦੱਸਣਾ ਤੇ ਉਨ੍ਹਾਂ ਦੀ ਲੋੜ ਅਨੁਸਾਰ ਖੁਰਾਕ ਯੋਜਨਾਵਾਂ ਤਿਆਰ ਕਰਨਾ ਸ਼ਾਮਲ ਹੈ।

ਅਧਿਆਪਕ: ਤੁਸੀਂ ਆਯੁਰਵੈਦਿਕ ਕਾਲਜਾਂ ਅਤੇ ਹੋਰ ਸਿੱਖਿਆ ਸੰਸਥਾਵਾਂ ’ਚ ਆਯੁਰਵੇਦ ਦੀ ਪੜ੍ਹਾਈ ਕਰਵਾ ਸਕਦੇ ਹੋ। ਯੋਗ ਤੇ ਆਯੁਰਵੇਦ ਦਾ ਆਪਸ ’ਚ ਡੂੰਘਾ ਸਬੰਧ ਹੈ। ਇਸ ਲਈ ਯੋਗ ਸਿਖਲਾਈ ਦੇ ਖੇਤਰ ’ਚ ਵੀ ਆਪਣਾ ਯੋਗਦਾਨ ਪਾ ਸਕਦੇ ਹੋ।

ਆਯੁਰਵੈਦਿਕ ਵੈੱਲਨੈੱਸ ਸੈਂਟਰ: ਤੁਸੀਂ ਆਪਣਾ ਆਯੁਰਵੈਦਿਕ ਵੈੱਲਨੈੱਸ ਸੈਂਟਰ ਜਾਂ ਯੋਗ ਕੇਂਦਰ ਸਥਾਪਤ ਕਰਕੇ ਲੋਕਾਂ ਨੂੰ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰ ਸਕਦੇ ਹੋ।

ਪ੍ਰਮੁੱਖ ਸੰਸਥਾਵਾਂ:
  • ਹਿਮਾਲੀਅਨ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਰਿਸ਼ੀਕੇਸ਼।
  • ਗੁਜਰਾਤ ਆਯੁਰਵੇਦ ਯੂਨੀਵਰਸਿਟੀ, ਜਾਮਨਗਰ, ਗੁਜਰਾਤ।
  • ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ।
  • ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ, ਜੈਪੁਰ।
  • ਡੀਏਵੀ ਆਯੁਰਵੈਦਿਕ ਕਾਲਜ, ਜਲੰਧਰ।

ਇਹ ਵੀ ਪੜ੍ਹੋ : Punjab Da Crorepati: ਪੰਜਾਬ ਸਰਕਾਰ ਵੱਲੋਂ ਜੇਤੂ ਨੂੰ ਮਿਲੇਗਾ ਇੱਕ ਕਰੋੜ ਰੁਪਏ ਦਾ ਨਕਦ ਇਨਾਮ, ਤੁਸੀਂ ਵੀ ਇਸ ਤਰ੍ਹਾਂ ਲੈ ਸਕਦੇ ਹੋ ਭਾਗ

Comments

Post Your Comment

About The Author

Related Posts