ਮਲਬੇ ‘ਚ ਦੱਬੇ ਜਵਾਨਾਂ ਨੂੰ ਬਚਾਉਣ ਪਹੁੰਚੇ ਡੇਰੇ ਦੇ ਜਵਾਨ

Young man, Camp, Underworld, Debris

ਹਿਮਲਾਚਲ ਦੇ ਸੋਲਨ ਜਿਲੇ ਦੇ ਕੁਮਹਾਰਹੱਟੀ-ਨਾਹਨ ਰਸਤੇ ਤੇ ਇਕ ਇਮਾਰਤ ਡਿੱਗੀ ਸੀ

  • ਬਿਲਡਿੰਗ ਦੇ ਥੱਲੇ ਸੇਨਾ ਦੇ ਕਰੀਬ 35 ਜਵਾਨ ਮੌਜੂਦ ਸੀ, ਜਿਸ ‘ਚ 17 ਨੂੰ ਬਚਾ ਲਿਆ ਗਿਆ ਹੈ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸੋਲਨ ਦੇ ਵਿਵੇਕ ਚੰਦੇਲ ਨੇ ਦੱਸਿਆ ਕਿ ਇਕ ਹੋਰ ਜਵਾਨ ਦਾ ਮ੍ਰਿਤਕ ਸਰੀਰ ਕੱਢਿਆ ਗਿਆ ਹੈ। ਮ੍ਰਿਤਕਾਂ ਦੀ ਸੰਖਿਆ ਹੁਣ ਨੌ ਹੋ ਗਈ ਹੈ। ਅੱਠ ਜਵਾਨਾਂ ਸਮੇਤ ਨੌ ਦੀ ਮੌਤ ਹੋ ਗਈ ਹੈ। ਪੰਜ ਲੋਕ ਦੇਰ ਸ਼ਾਮ ਤੱਕ ਮਲਬੇ ‘ਚ ਦੱਬੇ ਸੀ। 17 ਸੇਨਾ ਦੇ ਜਵਾਨ ਅਤੇ 11 ਆਮ ਨਾਗਰਿਕਾਂ ਨੂੰ ਹੁਣ ਤੱਕ ਰੈਸਕਿਊੂ ਕੀਤਾ ਜਾ ਚੁੱਕਿਆ ਹੈ। ਰੈਸਕਿਊ ਆਪਰੇਸ਼ਨ ‘ਚ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਨੇ ਬੜੀ ਭੂਮੀਕਾ ਨਿਭਾਈ।

ਜਿਵੇ ਹੀ ਬਿਲਡਿੰਗ ਡਿੱਗਣ ਦੀ ਸੂਚਨਾ ਮਿਲੀ ਉਵੇਂ ਹੀ ਨੇੜੇ ਦੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਤੁਰੰਤ ਹੀ ਘਟਨਾ ਸਥਾਨ ਤੇ ਪਹੁੰਚ ਗਏ। ਸੈਕੜਿਆਂ ਦੀ ਤਾਦਾਦ ‘ਚ ਪਹੁੰਚੇ ਡੇਰੇ ਦੇ ਸੇਵਾਦਾਰਾਂ ਨੇ ਆਪਣੇ ਪੂਜਨੀਕ ਗੁਰੂ ਜੀ ਦੀ ਸਿੱਖਿਆਵਾਂ ਤੇ ਅਮਲ ਕਰਦੇ ਹੋਏ ਆਪਣੀ ਜਾਨ ਤੇ ਖੇਡ ਕੇ ਮਲਬੇ ਦੇ ਥੱਲੇ ਦੱਬੇ ਲੋਕਾਂ ਨੂੰ ਬਚਾਉਣ ਲਈ ਹੱਥ ਵਧਾ ਦਿੱਤਾ। ਦੇਰ ਰਾਤ ਤੱਕ ਡੇਰਾ ਸੱਚਾ ਸੌਦਾ ਸੇਵਾਦਾਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢੇ ਮਿਲਾਕੇ ਰੈਸਕਿਊ ਆਪਰੇਸ਼ਨ ਨੂੰ ਅੰਜਾਮ ਦਿੰਦੇ ਰਹੇ।