ਸੇਵਾ ਨਹੀਂ, ਸ਼ੁਹਰਤ ਤੇ ਤਾਕਤ ਹੈ ਰਾਜਨੀਤੀ

Politics, Service, Fame, Power, Navjot Singh Sidhu

ਸੇਵਾ ਨਹੀਂ, ਸ਼ੁਹਰਤ ਤੇ ਤਾਕਤ ਹੈ ਰਾਜਨੀਤੀ

ਦਰਨਾਟਕ ਵਰਗੇ ਡਰਾਮੇ ਲਗਭਗ ਹਰ ਸੂਬੇ ‘ਚ ਹੋਣ ਲੱਗੇ ਹਨ ਰਾਜਨੀਤੀ ਦਾ ਕਮੱਰਸ਼ੀਅਲ ਰੂਪ ਲੋਕਤੰਤਰ ਨੂੰ ਬਰਬਾਦ ਕਰ ਰਿਹਾ ਹੈ ਜਿੱਥੇ ਲੋਕ ਸ਼ਬਦ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਨੂੰ ਤੰਤਰ ‘ਤੇ ਕਬਜ਼ੇ ਦੀ ਪੌੜੀ ਬਣਾ ਲਿਆ ਗਿਆ ਹੈ।

ਕਦੇ ਰਾਜਨੀਤੀ ਨੂੰ ਸੇਵਾ ਮੰਨਿਆ ਜਾਂਦਾ ਸੀ ਤੇ ਆਗੂ ਲੋਕਾਂ ਲਈ ਦਿਨ-ਰਾਤ ਭੱਜੇ ਫਿਰਦੇ ਸਨ ਹੁਣ ਜ਼ਮਾਨਾ ਬਦਲ ਗਿਆ ਹੈ ਤੇ ਆਗੂ ਕੁਰਸੀ ਲਈ ਭੱਜੇ ਫਿਰਦੇ ਹਨ ਆਪਣੀ ਪਸੰਦ ਦਾ ਮਹਿਕਮਾ ਲੈਣ ਵਾਸਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਹੀ ਦੇ ਦਿੱਤਾ ਹੈ ਸਥਾਨਕ ਸਰਕਾਰਾਂ ਵਿਭਾਗ ਨਾ ਮਿਲਣ ਕਰਕੇ ਮੁੱਖ ਮੰਤਰੀ ਤੋਂ ਨਾਰਾਜ਼ ਸਿੱਧੂ ਨੇ ਰਾਹੁਲ ਦਰਬਾਰ ਜਾ ਕੇ ਬੜੀਆਂ ਦਲੀਲਾਂ ਦਿੱਤੀਆਂ ਪਰ ਗੱਲ ਨਾ ਬਣੀ ਵੇਖ ਕੇ ਲਗਭਗ ਡੇਢ ਮਹੀਨੇ ਬਾਦ ਅਸਤੀਫ਼ਾ ਹੀ ਦੇ ਦਿੱਤਾ ਸਿਆਸਤ ‘ਚ ਆਪਣੀ ਸ਼ੁਰੂਆਤ ਵੇਲੇ ਨਵਜੋਤ ਸਿੱਧੂ ਨੂੰ ਇੱਕ ਲੋਕ-ਹਿਤੈਸ਼ੀ ਤੇ ਅਹੁਦਿਆਂ ਦੇ ਲੋਭ ਤੋਂ ਰਹਿਤ ਮੰਨਿਆ ਜਾਂਦਾ ਸੀ ਪਰ ਇਹ ਰਾਜਨੀਤੀ ਹੈ ਜਿਹੜਾ ਵੀ ਦਾਖਲ ਹੁੰਦਾ ਇਸ ਦੇ ਰੰਗ ‘ਚ ਰੰਗਿਆ ਜਾਂਦਾ ਹੈ ਆਖ਼ਰ ਨਵਜੋਤ ਸਿੱਧੂ ਵੀ ਕੁਰਸੀ ਲਈ ਅਸਤੀਫ਼ੇ ਦੇ ਰਾਹ ਪੈ ਗਏ ਇਸ ਗੱਲ ‘ਚ ਕੋਈ ਦੋ ਰਾਇ ਨਹੀਂ ਕਿ ਸਿੱਧੂ ਨੇ ਲੋਕ ਸਭਾ ਚੋਣਾਂ ‘ਚ ਅਮਰਿੰਦਰ ਸਿੰਘ ਖਿਲਾਫ਼ ਹੀ ਰੱਜ ਕੇ ਪ੍ਰਚਾਰ  ਕੀਤਾ ਸੀ ਭਾਵੇਂ ਉਹਨਾਂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਗੁਜ਼ਾਰੀ ਤਸੱਲੀਬਖਸ਼ ਹੋ ਸਕਦੀ ਹੈ ਪਰ ਸਿੱਧੂ ਨੇ ਅਮਰਿੰਦਰ ਤੇ ਬਾਦਲ ਪਰਿਵਾਰ ਦੇ ਰਲੇ-ਮਿਲੇ ਹੋਣ ਦਾ ਪ੍ਰਚਾਰ ਕਰਕੇ ਕਾਂਗਰਸ ਨੂੰ ਵੱਟਾ ਲਾਇਆ ਸੀ।

ਸਿਆਸਤ ਹੁਣ ਸ਼ੁਹਰਤ ਤੇ ਤਾਕਤ ਦਾ ਦੂਜਾ ਨਾਂਅ ਬਣ ਗਈ ਹੈ ਸਿਰਫ਼ ਸਿੱਧੂ ਹੀ ਨਹੀਂ ਦੇਸ਼ ਦੀ ਲਗਭਗ ਹਰ ਪਾਰਟੀ ਤੇ ਹਰ ਸੂਬੇ ਦੀ ਸਿਆਸਤ ਇਸ ਬੁਰਾਈ ਦੀ ਮਾਰ ਹੇਠ ਹੈ ਇਸੇ ਲੋਭ ਨੇ ਕਰਨਾਟਕ ਦੀ ਕਾਂਗਰਸ-ਜੇਡੀਐਸ ਸਰਕਾਰ ਹਿਲਾ ਰੱਖੀ ਹੈ ਮੰਤਰੀ ਵਾਲੀ ਕਾਰ ਨਾ ਮਿਲਣ ਤੋਂ ਨਾਰਾਜ਼ ਵਿਧਾਇਕ ਨੇ ਕਰਨਾਟਕ ਦੀ ਜਨਤਾ ਤੋਂ ਮੂੰਹ ਮੋੜ ਕੇ ਮੁੰਬਈ ਡੇਰੇ ਲਾ ਲਏ ਸਨ ਇਸੇ ਤਰ੍ਹਾਂ ਗੋਆ ‘ਚ ਵੀ ਸਿਆਸੀ ਤਰਥੱਲੀ ਮੱਚੀ ਰਹੀ ਹੈ ਦਲਬਦਲੀ ਦੇ ਨਾਲ-ਨਾਲ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਮੰਤਰੀ ਦੀ ਕੁਰਸੀ ਦੇ ਗੱਫ਼ੇ ਵੰਡੇ ਜਾ ਰਹੇ ਹਨ ਇੱਥੇ ਪਿਛਲੇ ਹਫ਼ਤੇ ਹੀ ਭਾਜਪਾ ‘ਚ ਸ਼ਾਮਲ ਹੋਏ 10 ਕਾਂਗਰਸੀ ਵਿਧਾਇਕਾਂ ‘ਚੋਂ 4 ਨੂੰ ਮੰਤਰੀ ਬਣਾ ਦਿੱਤਾ ਗਿਆ ਹੈ ਕੋਈ ਸਿਆਸੀ ਅਸੂਲ ਨਹੀਂ ਨਜ਼ਰ ਆ ਰਿਹਾ ਨਾ ਤਾਂ ਪਾਰਟੀ ਛੱਡਣ ਵਾਲੇ ਵਿਧਾਇਕ ਦਾ ਅਸੂਲਾਂ ਨਾਲ ਕੋਈ ਲੈਣਾ-ਦੇਣਾ ਹੈ ਤੇ ਨਾ ਹੀ ਉਹਨਾਂ ਨੂੰ ਮੰਤਰੀ ਬਣਾਉਣ ਵਾਲੇ ਸਿਆਸਤਦਾਨਾਂ ਦਾ ਜੋੜ-ਤੋੜ ਸਿਆਸੀ ਅਜ਼ਾਦੀ ਨਾਲੋਂ ਜ਼ਿਆਦਾ ਮੌਕਾਪ੍ਰਸਤੀ ਦਾ ਨਤੀਜਾ ਹੈ ‘ਪਾਰਟੀ ‘ਚ ਸ਼ਾਮਲ ਹੋਵੋ ਤੇ ਮੰਤਰੀ ਬਣੋ’ ਦੇ ਪੈਂਤਰੇ ਨੇ ਰਾਜਨੀਤੀ ਨੂੰ ਦਲਬਦਲੀ ਦੀ ਦਲਦਲ ‘ਚ ਫ਼ਸਾ ਦਿੱਤਾ ਹੈ ਮੌਜ਼ੂਦਾ ਹਾਲਾਤ ਇਹ ਹਨ ਕਿ ਸਿਆਸਤ ਤਮਾਸ਼ਾ ਤੇ ਕਿਤੇ-ਕਿਤੇ ਬੇਸ਼ਰਮੀ ਭਰੀਆਂ ਕੋਸ਼ਿਸ਼ਾਂ ਦਾ ਰੂਪ ਧਾਰਨ ਕਰ ਗਈ ਹੈ ਕਰਨਾਟਕ ਵਰਗੇ ਡਰਾਮੇ ਲਗਭਗ ਹਰ ਸੂਬੇ ‘ਚ ਹੋਣ ਲੱਗੇ ਹਨ ਰਾਜਨੀਤੀ ਦਾ ਕਮੱਰਸ਼ੀਅਲ ਰੂਪ ਲੋਕਤੰਤਰ ਨੂੰ ਬਰਬਾਦ ਕਰ ਰਿਹਾ ਹੈ ਜਿੱਥੇ ਲੋਕ ਸ਼ਬਦ ਨੂੰ ਨਜ਼ਰਅੰਦਾਜ਼ ਕਰਕੇ ਚੋਣਾਂ ਨੂੰ ਤੰਤਰ ‘ਤੇ ਕਬਜ਼ੇ ਦੀ ਪੌੜੀ ਬਣਾ ਲਿਆ ਗਿਆ ਹੈ ਲੋਕਾਂ ਨੇ ਹੀ ਲੋਕਤੰਤਰ ਨੂੰ ਮਜ਼ਬੂਤ ਬਣਾਉਣਾ ਹੈ ਲੋਕ ਆਗੂਆਂ ਦੇ ਅਸਲੀ-ਨਕਲੀ ਚਿਹਰੇ ਨੂੰ ਜਾਣਨ ਤੇ ਪਰਖਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।