ਚੰਦ ਨੂੰ ਮਿਲ ਕੇ ਅਸੀਂ ਹੋਵਾਂਗੇ ਕਾਮਯਾਬ

Moon

ਪੁਲਾੜ ਵਿਗਿਆਨ ’ਚ ਭਾਰਤ ਇੱਕ ਮਹਾਂਸ਼ਕਤੀ ਦੇ ਰੂਪ ’ਚ ਉੱਭਰ ਰਿਹਾ ਹੈ ਪੁਲਾੜ ਦੀ ਦੁਨੀਆ ’ਚ ਸਭ ਤੋਂ ਘੱਟ ਖਰਚ ’ਚ ਸਾਡੇ ਵਿਗਿਆਨੀਆਂ ਨੇ ਬੁਲੰਦੀ ਦਾ ਝੰਡਾ ਗੱਡਿਆ ਹੈ ਅਸੀਂ ਚੰਦ ਨੂੰ ਜਿੱਤਣ ਨਿੱਕਲ ਪਏ ਹਾਂ ਕਦੇ ਅਸੀਂ ਸਾਈਕਲ ’ਤੇ ਰੱਖ ਕੇ ਮਿਜ਼ਾਇਲ ਲਾਂਚਿੰਗ ਪੈਡ ਤੱਕ ਲਿਜਾਂਦੇ ਸੀ, ਪਰ ਅੱਜ ਸਾਡੇ ਕੋਲ ਅਤਿਆਧੁਨਿਕ ਤਕਨੀਕ ਮੁਹੱਈਆ ਹੈ ਜਿਸ ਦਾ ਲੋਹਾ ਅਮਰੀਕਾ ਤੇ ਦੁਨੀਆ ਦੇ ਤਕਨੀਕੀ ਅਤੇ ਸਾਧਨ ਭਰਪੂਰ ਦੇਸ਼ ਮੰਨਦੇ ਹਨ ਇਸਰੋ ਨੇ 14 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਯਾਨ-3 ਨੂੰ ਸਫਲਤਾਪੂਰਵਕ ਲਾਂਚ ਕਰ ਦਿੱਤਾ ਚੰਦਰਯਾਨ ਧਰਤੀ ਦੀ ਜਮਾਤ ’ਚ ਸਥਾਪਿਤ ਵੀ ਹੋ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚਿੰਗ ਦੀ ਸਫਲਤਾ ’ਤੇ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੁਲਾੜ ’ਚ ਚੰਦਰਯਾਨ-3 ਇੱਕ ਨਵੇਂ ਚੈਪਟਰ ਦੀ ਸ਼ੁਰੂਆਤ ਹੈ ਪੁਲਾੜ ’ਚ ਵਧਦੇ ਕਦਮ ਦੀ ਵਜ੍ਹਾ ਨਾਲ ਚੰਦਰਮਾ ਦੇ ਨਾਲ-ਨਾਲ ਹੋਰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਇਸ ਮਿਸ਼ਨ ਦੀ ਵਰਤੋਂ ਅਸੀਂ ਵੱਖ-ਵੱਖ ਖੇਤਰਾਂ ’ਚ ਕਰਾਂਗੇ ਜਿਸ ਦੀ ਵਜ੍ਹਾ ਨਾਲ ਖੇਤੀ ਅਤੇ ਦੂਜੇ ਖੇਤਰਾਂ ’ਚ ਵੱਡਾ ਫਾਇਦਾ ਮਿਲੇਗਾ ਸਾਡੇ ਸਫਲ ਪੁਲਾੜ ਪੋ੍ਰਗਰਾਮ ਦੀ ਵਜ੍ਹਾ ਨਾਲ ਮੌਸਮ ਦੀ ਸਟੀਕ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ ਭਿਆਨਕ ਚੱਕਰਵਾਤੀ ਤੂਫ਼ਾਨਾਂ ਦੀ ਸੂਚਨਾ ਸਮੇਂ ’ਤੇ ਮੁਹੱਈਆ ਹੋਣ ਨਾਲ ਲੋਕਾਂ ਨੂੰ ਆਫਤਾਂ ਤੋਂ ਬਚਾ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਨਾਜ ’ਤੇ ਜੰਗ ਦਾ ਪਰਛਾਵਾਂ

ਜਨ-ਧਨ ਦੇ ਨੁਕਸਾਨ ਨੂੰ ਕੰਟਰੋਲ ਕੀਤਾ ਜਾ ਸਕਿਆ ਹੈ ਚੰਦਰਮਾ ਕਦੇ ਸਾਡੇ ਲਈ ਕਿੱਸੇ-ਕਹਾਣੀਆਂ ’ਚ ਹੁੰਦਾ ਸੀ ਦਾਦੀ ਅਤੇ ਨਾਨੀ ਦੀਆਂ ਬਾਤਾਂ ’ਚ ਉਸ ਬਾਰੇ ਜਾਣਕਾਰੀ ਮਿਲਦੀ ਸੀ ਪਰ ਅੱਜ ਵਿਗਿਆਨਕ ਖੋਜ ਅਤੇ ਤਕਨੀਕੀ ਵਿਕਾਸ ਦੀ ਵਜ੍ਹਾ ਨਾਲ ਅਸੀਂ ਚੰਦ ਨੂੰ ਜਿੱਤਣ ’ਚ ਲੱਗੇ ਹਾਂ ਚੰਦਰਲੋਕ ਬਾਰੇ ਵਿਗਿਆਨੀ ਜ਼ਮੀਨੀ ਪੜਤਾਲ ਕਰ ਰਹੇ ਹਨ ਚੰਦਰਲੋਕ ਦੀ ਬਹੁਤ ਸਾਰੀ ਜਾਣਕਾਰੀ ਸਾਡੇ ਕੋਲ ਮੁਹੱਈਆ ਹੈ ਦੁਨੀਆ ਲਈ ਚੰਦ ਹੁਣ ਰਹੱਸ ਨਹੀਂ ਹੈ ਹੁਣ ਉੱਥੇ ਮਨੁੱਖੀ ਜੀਵਨ ਵਸਾਉਣ ਲਈ ਵੀ ਖੋਜਾਂ ਕੀਤੀਆਂ ਜਾ ਰਹੀਆਂ ਹਨ ਵਿਗਿਆਨਕ ਖੋਜਾਂ ਤੋਂ ਇਹ ਸਾਬਤ ਹੋ ਗਿਆ ਹੈ ਕਿ ਚੰਦ ’ਤੇ ਜੀਵਨ ਵਸਾਉਣਾ ਸੌਖਾ ਹੈ ਸਫਲ ਲਾਂਚਿੰਗ ਤੋਂ ਬਾਅਦ ਇਸਰੋ ਮਿਸ਼ਨ ਚੰਦਰਯਾਨ-3 ਦੀ ਸਾਫਟ ਲੈਂਡਿੰਗ ਦੀ ਤਿਆਰੀ ’ਚ ਜੁਟਿਆ ਹੈ ਸਾਡੀ ਮੁਹਿੰਮ ਜੇਕਰ ਸਫਲ ਹੋ ਗਈ ਤਾਂ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।

ਜਿਸ ਦੀ ਪਛਾਣ ਚੰਦਰਮਾ ’ਤੇ ਸਫਲ ਲੈਂਡਿੰਗ ਕਰਨ ਵਾਲੇ ਦੇਸ਼ ਦੇ ਰੂਪ ’ਚ ਹੋਵੇਗੀ ਨਿਸ਼ਚਿਤ ਤੌਰ ’ਤੇ ਸਾਡੇ ਵਿਗਿਆਨੀਆਂ ਨੂੰ ਇਸ ’ਚ ਸਫਲਤਾ ਮਿਲੇਗੀ ਇਹ ਚੰਦਰਯਾਨ-2 ਮਿਸ਼ਨ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਇਹ ਮੁਹਿੰਮ ਵਿਗਿਆਨੀਆਂ ਦੇ ਅਣਥੱਕ ਯਤਨਾਂ ਤੋਂ ਬਾਅਦ ਵੀ ਜਮਾਤ ’ਚ ਸਥਾਪਿਤ ਹੋਣ ਤੋਂ ਪਹਿਲਾਂ ਅਸਫਲ ਹੋ ਗਈ ਸੀ ਲਿਹਾਜ਼ਾ ਉਸ ਮੁਹਿੰਮ ਤੋਂ ਸਬਕ ਲੈਂਦਿਆਂ ਪੁਲਾੜ ਵਿਗਿਆਨੀਆਂ ਨੇ ਸਾਰੀਆਂ ਕਮੀਆਂ ਨੂੰ ਦੂਰ ਕਰ ਲਿਆ ਹੈ ਉਮੀਦ ਹੈ ਕਿ ਦੇਸ਼ ਦੀ ਇਹ ਮੁਹਿੰਮ ਸਫਲ ਹੋਵੇਗੀ ਅਤੇ ਭਾਰਤ ਦਾ ਨਾਂਅ ਪੁਲਾੜ ਯੁੱਗ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ ਚੰਦਰਮਾ ’ਤੇ ਸਫਲ ਅਤੇ ਸੁਰੱਖਿਅਤ ਲੈਂਡਿੰਗ ਕਰਨ ਵਾਲੇ ਹੁਣ ਤੱਕ ਸਿਰਫ ਤਿੰਨ ਦੇਸ਼ ਹਨ ਜਿਸ ’ਚ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਵੀ ਇਸ ਬਿਰਾਦਰੀ ’ਚ ਸ਼ਾਮਲ ਹੋ ਜਾਵੇਗਾ ਦੇਸ਼ ਲਈ ਇਹ ਮਾਣ ਦਾ ਵਿਸ਼ਾ ਹੋਵੇਗਾ।

ਇਹ ਵੀ ਪੜ੍ਹੋ : ਸਾਬਕਾ ਫੌਜੀ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਭਾਰਤੀ ਪੁਲਾੜ ਏਜੰਸੀ ਇਸਰੋ ਅਨੁਸਾਰ ਇਹ ਮਿਸ਼ਨ ਪੂਰੀ ਤਰ੍ਹਾਂ ਚੰਦਰਯਾਨ-2 ਵਾਂਗ ਹੀ ਹੋਵੇਗਾ ਮੁਹਿੰਮ ’ਤੇ ਕਰੀਬ 615 ਕਰੋੜ ਦਾ ਖਰਚ ਆਇਆ ਹੈ ਇਹ 50 ਦਿਨ ਬਾਅਦ ਲੈਂਡ ਕਰੇਗਾ ਇਸ ਚੰਦਰਯਾਨ ’ਚ ਵੀ ਇੱਕ ਆਰਬਿਟਰ, ਇੱਕ ਲੈਂਡਰ ਤੇ ਇੱਕ ਰੋਵਰ ਹੋਵੇਗਾ ਇਹ ਚੰਦਰਯਾਨ-2 ਦੇ ਮੁਕਾਬਲੇ ਇਸ ਦਾ ਲੈਂਡਰ 250 ਕਿਲੋਗ੍ਰਾਮ ਜ਼ਿਆਦਾ ਵਜਨੀ ਹੋਵੇਗਾ ਅਤੇ 40 ਗੁਣਾ ਜਿਆਦਾ ਥਾਂ ਘੇਰੇਗਾ ਚੰਦਰਯਾਨ ਦੀ ਰਫ਼ਤਾਰ ਪ੍ਰਤੀ ਘੰਟਾ 37 ਹਜ਼ਾਰ ਕਿਲੋਮੀਟਰ ਹੈ ਵਿਗਿਆਨੀਆਂ ਨੇ ਉਸ ਤਕਨੀਕੀ ਗੜਬੜੀ ਨੂੰ ਦੂਰ ਕਰ ਲਿਆ ਹੈ ਜਿਸ ਦੀ ਵਜ੍ਹਾ ਨਾਲ ਚੰਦਰਯਾਨ-2 ਸਫਲਤਾ ਦੇ ਕਰੀਬ ਪਹੁੰਚਣ ਤੋਂ ਬਾਅਦ ਵੀ ਫੇਲ੍ਹ ਹੋ ਗਿਆ ਸੀ ਇਸ ਵਾਰ ਪੁਲਾੜ ਸੰਗਠਨ ਦੀ ਪੂਰੀ ਕੋਸ਼ਿਸ਼ ਹੈ ਕਿ ਇਹ ਪੂਰੀ ਤਰ੍ਹਾਂ ਸਫਲ ਹੋਵੇ 14 ਜੁਲਾਈ ਨੂੰ ਸ੍ਰੀ ਹਰੀਕੋਟਾ ਤੋਂ ਇਸ ਮਿਸ਼ਨ ਦਾ ਅਗਾਜ਼ ਕੀਤਾ ਗਿਆ।

ਚੰਦਰਯਾਨ-3 ਨੂੰ ਇੱਕ ਅਗਸਤ ਤੱਕ ਚੰਦਰਮੇ ਦੀ ਜਮਾਤ ’ਚ ਸਥਾਪਿਤ ਕੀਤਾ ਜਾਵੇਗਾ ਜਦੋਂਕਿ 23 ਅਗਸਤ ਤੱਕ ਸਭ ਕੁਝ ਠੀਕ ਰਿਹਾ ਤਾਂ ਚੰਦਰਮਾ ਦੀ ਸਤ੍ਹਾ ’ਤੇ ਇਸ ਨੂੰ ਸੁਰੰੱਖਿਅਤ ਸਥਾਪਿਤ ਕੀਤਾ ਜਾਵੇਗਾ ਇਸ ਮਿਸ਼ਨ ਦਾ ਇਹ ਸਭ ਤੋਂ ਚੁਣੌਤੀਪੂਰਨ ਮਸਲਾ ਹੈ ਚੰਦਰਯਾਨ ਦੀ ਸਾਫ਼ਟ ਲੈਂਡਿੰਗ ਪੁਲਾੜ ਵਿਗਿਆਨੀਆਂ ਲਈ ਸਭ ਤੋਂ ਵੱਡੀ ਚੁਣੌਤੀ ਹੈ ਚੰਦਰਯਾਨ-2 ਮਿਸ਼ਨ ’ਤੇ 978 ਕਰੋੜ ਰੁਪਏ ਦਾ ਖਰਚ ਆਇਆ ਸੀ 50 ਦਿਨ ਤੋਂ ਘੱਟ ਸਮੇਂ ’ਚ 30844 ਲੱਖ ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਸੀ ਪਰ ਪੁਲਾੜ ਵਿਗਿਆਨੀਆਂ ਦੇ ਭਰਪੂਰ ਯਤਨਾਂ ਦੇ ਬਾਵਜੂਦ ਵੀ ਮਿਸ਼ਨ ਫੇਲ੍ਹ ਹੋ ਗਿਆ ਸੀ ਮੁਹਿੰਮ ਦੇ ਆਖ਼ਰੀ ਪਲਾਂ ’ਚ ਵਿਕਰਮ ਲੈਂਡਰ ’ਚ ਦਿੱਕਤ ਹੋਣ ਨਾਲ ਝਟਕਾ ਲੱਗਾ ਸੀ।

ਇਹ ਵੀ ਪੜ੍ਹੋ : Pakistani Seema Haider: ਇਸ ਤਰ੍ਹਾਂ ਤਿਆਰ ਹੋਇਆ ਸੀਮਾ ਹੈਦਰ ਦਾ ਪਲਾਨ! ਟੀਐਸ ਵੱਲੋਂ ਪੁੱਛਗਿੱਛ ਜਾਰੀ

ਜਦੋਂਕਿ ਚੰਦਰਮਾ ਦੀ ਸਤ੍ਹਾ ਦੀ ਦੂਰੀ ਬੇਹੱਦ ਕਰੀਬ ਸੀ ਚੰਦਰਯਾਨ-3 ਦੀ ਜੇਕਰ ਸਫਲ ਅਤੇ ਸੁਰੱਖਿਅਤ ਲੈਂਡਿੰਗ ਹੋ ਜਾਂਦੀ ਹੈ ਤਾਂ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ ਚੰਦਰਮਾ ਦੀ ਜਮਾਤ ’ਚ ਸਫਲ ਲੈਂਡਿੰਗ ਤੋਂ ਪਹਿਲਾਂ ਰੂਸ, ਅਮਰੀਕਾ ਵੀ ਕਈ ਵਾਰ ਨਾਕਾਮ ਚੁੱਕੇ ਸਨ ਪਰ ਚੀਨ ਇਕੱਲਾ ਅਜਿਹਾ ਦੇਸ਼ ਸੀ ਜਿਸ ਨੇ ਇਸ ਮਿਸ਼ਨ ’ਚ ਪਹਿਲੀ ਵਾਰ ’ਚ ਹੀ ਸਫਲਤਾ ਹਾਸਲ ਕਰ ਲਈ ਸੀ ਭਾਰਤ ਚਾਰ ਸਾਲ ਬਾਅਦ ਮੁੜ ਅਧੂਰੇ ਮਿਸ਼ਨ ਨੂੰ ਕਾਮਯਾਬ ਕਰਨ ’ਚ ਜੁਟਿਆ ਹੈ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡੇ ਵਿਗਿਆਨੀਆਂ ਦੀ ਮਿਹਨਤ ਰੰਗ ਲਿਆਏਗੀ ਇਹ ਮੁਹਿੰਮ ਪੁਲਾੜ ਦੇ ਯੁੱਗ ’ਚ ਇੱਕ ਵੱਡੀ ਕਾਮਯਾਬੀ ਸਾਬਤ ਹੋਵੇਗੀ ਇਸਰੋ ਵੱਲੋਂ ਚੰਦਰਯਾਨ-3 ਦੀ ਲਾਂਚਿੰਗ ਦੀ ਸੁੂਚਨਾ ਦੇ ਬਾਅਦ ਤੋਂ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਟਿਕੀਆਂ ਹਨ ਅਮਰੀਕਾ ਤੋਂ ਇਲਾਵਾ ਚੀਨ ਇਸ ’ਤੇ ਵਿਸ਼ੇਸ਼ ਤੌਰ ’ਤੇ ਨਜ਼ਰ ਗੱਡੀ ਬੈਠਾ ਹੈ।

ਭਾਰਤ ਦੀ ਸਫਲਤਾ ਪੁਲਾੜ ਵਿਗਿਆਨ ਦੇ ਖੇਤਰ ’ਚ ਜਿੱਥੇ ਇਨ੍ਹਾਂ ਦੇਸ਼ਾਂ ਲਈ ਚੁਣੌਤੀ ਸਾਬਤ ਹੋਵੇਗੀ, ਉੱਥੇ ਹੁਣ ਤੱਕ ਪੁਲਾੜ ’ਚ ਆਪਣਾ ਕਬਜ਼ਾ ਸਮਝਣ ਵਾਲੇ ਸਾਡੀ ਤਾਕਤ ਨੂੰ ਸਮਝਣ ਲੱਗਣਗੇ ਇਸ ਤੋਂ ਵੱਡੀ ਪ੍ਰਾਪਤੀ ਸਾਡੇ ਲਈ ਹੋਰ ਕੀ ਹੋ ਸਕਦੀ ਹੈ ਦੁਨੀਆ ਦੀ ਸਭ ਤੋਂ ਵੱਡੀ ਪੁਲਾੜ ਏਜੰਸੀ ਨਾਸਾ ਨੇ ਵੀ ਭਾਰਤੀ ਪੁਲਾੜ ਵਿਗਿਆਨੀਆਂ ਨੂੰ ਫਸਲ ਲਾਂਚਿੰਗ ਦੀ ਵਧਾਈ ਦਿੱਤੀ ਹੈ ਯੂਰਪੀਅਨ ਸਪੇਸ ਏਜੰਸੀ, ਇੰਗਲੈਂਡ ਅਤੇ ਫਰਾਂਸ ਨੇ ਵੀ ਸਫ਼ਲ ਲਾਂਚਿੰਗ ’ਤੇ ਭਾਰਤੀ ਵਿਗਿਆਨੀਆਂ ਦੀ ਪਿੱਠ ਥਾਪੜੀ ਹੈ ਭਾਰਤ ਦੇ ਧੁਰ ਵਿਰੋਧੀ ਪਾਕਿਸਤਾਨ ਨੇ ਵੀ ਚੰਦਰਯਾਨ-3 ਦੀ ਸਫਲ ਲਾਂਚਿੰਗ ਲਈ ਭਾਰਤੀ ਸਪੇਸ ਸੰਸਥਾਨ ਇਸਰੋ ਨੂੰ ਸ਼ੱਭਕਾਮਨਾਵਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ : ਨੌਜਵਾਨ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਇਆ

ਇਹ ਪੁਲਾੜ ’ਚ ਭਾਰਤ ਦੀ ਵਧਦੀ ਤਾਕਤ ਦਾ ਨਤੀਜਾ ਹੈ ਹਾਲੇ ਸਾਡਾ ਚੰਦਰਯਾਨ ਧਰਤੀ ਦੀ ਜਮਾਤ ’ਚ ਹੈ ਪਰ ਉਸ ਦੀ ਸਭ ਤੋਂ ਵੱਡੀ ਚੁਣੌਤੀ ਚੰਦਰਮਾ ਦੀ ਸਤ੍ਹਾ ’ਤੇ ਸਫਲ ਸਥਾਪਿਤ ਹੋਣ ਦੀ ਹੈ, ਕਿਉਂਕਿ ਸਾਡਾ ਮਿਸ਼ਨ ਚੰਦਰਯਾਨ-2 ਸਫ਼ਲਤਾ ਦੇ ਨੇੜੇ ਪਹੁੰਚਣ ਤੋਂ ਬਾਅਦ ਨਾਕਾਮ ਗਿਆ ਸੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਫਲਤਾਵਾਂ ਤੋਂ ਅਸੀਂ ਹਾਰ ਜਾਈਏ ਵਿਗਿਆਨੀਆਂ ਨੇ ਉਨ੍ਹਾਂ ਤਕਨੀਕੀ ਕਮੀਆਂ ਨੂੰ ਦੂਰ ਕਰ ਲਿਆ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਅਗਸਤ ਦੇ ਆਖਰੀ ਹਫਤੇ ’ਚ ਦੇਸ਼ ਦੇ ਪੁਲਾੜ ਵਿਗਿਆਨੀ ਚੰਦਰਯਾਨ-3 ਨੂੰ ਸਫ਼ਲਤਾਪੂਰਵਕ ਚੰਦਰਮਾ ’ਤੇ ਸਥਾਪਿਤ ਕਰਨ ’ਚ ਕਾਮਯਾਬ ਹੋਣਗੇ।