ਸਾਬਕਾ ਫੌਜੀ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Ram Rahim
ਹੜ੍ਹ ਦੇ ਪਾਣੀ ’ਚ ਘਿਰੇ ਫੌਜੀ ਪਰਿਵਾਰ ਦੇ ਘਰ ਦੇ ਕੀਮਤੀ ਸਮਾਨ ਨੂੰ ਸੁਰੱਖਿਅਤ ਥਾਂ ’ਤੇ ਰੱਖਦੇ ਹੋਏ ਸੇਵਾਦਾਰ

ਘਰ ਦਾ ਕੀਮਤੀ ਸਮਾਨ ਪੰਜ-ਪੰਜ ਫੁੱਟ ਪਾਣੀ ’ਚੋਂ ਲੰਘ ਕੇ ਸੁਰੱਖਿਅਤ ਥਾਂ ’ਤੇ ਪਹੰੁਚਾਇਆ

(ਸੱਚ ਕਹੂੰ ਨਿਊਜ਼) ਗੋਬਿੰਦਗੜ੍ਹ ਜੇਜੀਆ। ਕਈ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ’ਚ ਘੱਗਰ ਦਰਿਆ ਦੇ ਪਾਣੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਅਜਿਹੇ ਮੁਸੀਬਤ ਭਰੇ ਹਾਲਾਤਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚਲਦਿਆਂ (Dera Sacha Sauda) ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹੜ੍ਹ ਪੀੜਤਾਂ ਲਈ ਫਰਿਸ਼ਤੇ ਬਣ ਕੇ ਸਾਹਮਣੇ ਆਏ ਹਨ ਜਿਸ ਦੀ ਤਾਜਾ ਮਿਸਾਲ ਪਿਛਲੇ ਦਿਨੀਂ ਵੇਖਣ ਨੂੰ ਮਿਲੀ। (Punjab Floods)

ਜਾਣਕਾਰੀ ਅਨੁਸਾਰ ਮੂਣਕ ਇਲਾਕੇ ’ਚ ਘੱਗਰ ਦਰਿਆ ਦੇ ਪਾਣੀ ਨੇ ਪਿੰਡ ਪਾਪੜਾ ਦੇ ਲਛਮਣ ਸਿੰਘ ਨਾਗਰਾ ਫੌਜੀ ਪੁੱਤਰ ਸਤਨਾਮ ਸਿੰਘ ਦਾ ਘਰ ਪਿੰਡ ਤੋਂ ਦੂਰ ਖੇਤਾਂ ਵਿੱਚ ਸਮੇਤ ਪਰਿਵਾਰ ਰਹਿ ਰਿਹਾ ਸੀ ਅਚਾਨਕ ਹੀ ਘੱਗਰ ਦਰਿਆ ਦੇ ਪਾਣੀ ਨੇ ਫੌਜੀ ਵੀਰ ਦਾ ਰਿਹਾਇਸੀ ਮਕਾਨ ਚਾਰੋਂ ਪਾਸਿਓਂ ਘੇਰ ਲਿਆ ਫੌਜੀ ਵੀਰ ਦੇ ਘਰ ਨੂੰ ਜਾਣ ਲਈ ਕੋਈ ਰਾਸਤਾ ਵੀ ਨਹੀਂ ਰਿਹਾ ਸੀ ਜਦੋਂ ਇਸ ਘਟਨਾ ਦਾ ਪਤਾ 85 ਮੈਂਬਰ ਜਗਦੀਸ ਸਿੰਘ ਪਾਪੜਾ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਚਮਕੌਰ ਸਿੰਘ ਇੰਸਾਂ, ਸਵਰਨਜੀਤ ਸਿੰਘ ਇੰਸਾਂ,ਰਾਜੂ ਸਿੰਘ ਇੰਸਾਂ, ਅੰਮਿ੍ਰਤ ਪਾਲ ਸਿੰਘ ਇੰਸਾਂ,ਗੋਲਡੀ ਸਿੰਘ ਇੰਸਾਂ,ਹਰਜਸ ਸਿੰਘ ਇੰਸਾਂ ਰਾਮਗੜ੍ਹ ਜਵੰਧੇ, ਜੀਵਨ ਕੁਮਾਰ ਇੰਸਾਂ ਸੰਗਤੀਵਾਲਾ ,ਨਿਰਭੈ ਸਿੰਘ ਇੰਸਾਂ, ਸੁਖਦੀਪ ਸਿੰਘ ਇੰਸਾਂ, ਮੇਜਰ ਸਿੰਘ ਇੰਸਾਂ ਤੇ ਹੋਰ ਸੇਵਾਦਾਰ ਤੁਰੰਤ ਪੰਜ-ਪੰਜ ਪਾਣੀ ’ਚੋਂ ਲੰਘ ਕੇ ਲਛਮਣ ਸਿੰਘ ਫੌਜੀ ਦੇ ਖੇਤਾਂ ’ਚ ਮੱਦਦ ਕਰਨ ਲਈ ਪਹੁੰਚ ਗਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ। Punjab Floods

ਇਹ ਵੀ ਪੜ੍ਹੋ : …..ਤੇ ਹੁਣ ਸੇਵਾਦਾਰਾਂ ਨੇ ਸੜਕਾਂ ’ਚ ਵੱਡੇ ਪਾੜਾਂ ਨੂੰ ਪੂਰਨ ਦਾ ਬੀੜਾ ਚੁੱਕਿਆ

ਪੀੜਤ ਪਰਿਵਾਰਾਂ ਦੀਆਂ ਚਾਰ ਪੇਟੀਆਂ, ਤਿੰਨ ਬੈੱਡ ਜੋੜੇ, ਇੱਕ ਅਲਮਾਰੀ, ਇੱਕ ਫਰਿੱਜ ਅਤੇ ਹੋਰ ਕੀਮਤੀ ਸਾਮਾਨ 5-5 ਫੁੱਟ ਪਾਣੀ ’ਚੋਂ ਕੱਢ ਕੇ ਕੋਠੇ ’ਤੇ ਸੁਰੱਖਿਅਤ ਰੱਖਿਆ ਲਛਮਣ ਸਿੰਘ ਫੌਜੀ ਦੇ ਤਿੰਨ ਪਸੂਆਂ ਨੂੰ ਵੀ ਪਾਣੀ ’ਚੋਂ ਬਾਹਰ ਕੱਢ ਕੇ ਜਾਨ ਬਚਾਈ ਇਸ ਸੇਵਾ ਕਾਰਜ ’ਚ ਸੁਨਾਮ, ਧਰਮਗੜ੍ਹ ਜੇਜੀਆਂ, ਲਹਿਰਾਗਾਗਾ, ਧਰਮਗੜ੍ਹ, ਮੂਣਕ ਦੇ ਸੇਵਾਦਾਰਾਂ ਨੇ ਸੇਵਾ ਨਿਭਾਈ।

ਇਸ ਸਬੰਧੀ ਲਛਮਣ ਸਿੰਘ ਫੋਜੀ ਨਾਗਰਾ ਦੇ ਪਰਿਵਾਰ ਨੇ ਦੱਸਿਆ ਕਿ ਅਸੀਂ 19 ਤਰੀਕ ਨੂੰ ਬੇਟੀ ਨੂੰ ਵਿਦੇਸ਼ ਭੇਜਣਾ ਸੀ, ਉਹਦੇ ਸੰਬੰਧ ਵਿੱਚ ਨਗਦੀ ਰੁਪਏ ਜ਼ਰੂਰਤਾਂ ਦਾ ਸਮਾਨ ਇਕੱਤਰ ਕੀਤਾ ਹੋਇਆ ਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਮੁਸ਼ਕਿਲ ਦੀ ਘੜੀ ਵਿੱਚ ਸਾਨੂੰ ਡੁੱਬਣੋਂ ਬਚਾਇਆ, ਸਾਡੇ ਘਰਾਂ ਦੇ ਕੀਮਤੀ ਸਮਾਨ ਨੂੰ 5-5 ਫੁੱਟ ਪਾਣੀ ’ਚੋਂ ਬਾਹਰ ਕੱਢ ਕੇ ਸਾਮਾਨ ਸਾਰਾ ਛੱਤ ਉਪਰ ਸੁਰੱਖਿਅਤ ਪਹੁੰਚਾਇਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਨਾ ਆਉਂਦੇ ਤਾਂ ਪਾਣੀ ਨੇ ਸਾਡੇ ਘਰ ਦੀ ਤਬਾਹੀ ਕਰ ਦੇਣੀ ਸੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਇਹ ਸੇਵਾਦਾਰ ਸਾਡੇ ਲਈ ਫਰਿਸ਼ਤੇ ਬਣ ਬਹੁੜੇ ਹਨ।