ਰੱਬ ਦਾ ਨਾਮ ਜਪਣ ਨਾਲ ਨਹੀਂ ਰਹਿੰਦੀ ਕੋਈ ਘਾਟ : Saint Dr MSG

God Sent Saints, Revered Guru Ji

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਮਨੁੱਖੀ ਸਰੀਰ ’ਚ ਅੱਲ੍ਹਾ, ਮਾਲਕ ਦਾ ਨਾਮ ਜਪਿਆ ਜਾਵੇ ਤਾਂ ਇਹ ਬਹੁਕੀਮਤੀ ਬਣ ਸਕਦਾ ਹੈ ਅਤੇ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰ ਸਕਦਾ ਹੈ ਪਰ ਇਸ ਲਈ ਸਿਮਰਨ ਕਰਨਾ ਪਵੇਗਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਆਪਣੇ ਸਰੀਰ ਦੀ ਤਾਕਤ ਲਈ ਬਹੁਤ ਕੁਝ ਖਾਂਦਾ ਹੈ ਪਰ ਜਿਸ ਦੀ ਵਜ੍ਹਾ ਨਾਲ ਸਰੀਰ ਤੰਦਰੁਸਤ ਹੈ, ਆਤਮਾ ਨੂੰ ਸੁਖ-ਸ਼ਾਂਤੀ ਮਿਲਦੀ ਹੈ ਉਹ ਤਰੀਕਾ ਕੋਈ-ਕੋਈ ਹੀ ਅਪਣਾਉਦਾ ਹੈ। ਉਹ ਤਰੀਕਾ (ਮਾਲਕ ਦਾ ਨਾਮ) ਤੁਸੀਂ ਕਦੇ ਵੀ, ਕਿਤੇ ਵੀ ਅਪਣਾ ਸਕਦੇ ਹੋ। ਜਿਵੇਂ ਤੁਸੀਂ ਪੈਦਲ ਜਾ ਰਹੇ ਹੋ, ਪੈਰਾਂ ਨਾਲ ਚਲਦੇ ਜਾਓ, ਅੱਖਾਂ ਨਾਲ ਵੇਖਦੇ ਜਾਓ ਅਤੇ ਜ਼ੁਬਾਨ ਅਤੇ ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਜਾਓ। ਤੁਸੀਂ ਜਿੱਥੇ ਜਾਣਾ ਹੈ ਉਥੇ ਵੀ ਪਹੁੰਚ ਜਾਓਗੇ ਅਤੇ ਮਾਲਕ ਦੀ ਭਗਤੀ ਵੀ ਹੋ ਰਹੀ ਹੈ। ਕੰਮ-ਧੰਦਾ ਕੁਝ ਵੀ ਨਹੀਂ ਛੱਡਣਾ, ਸਗੋਂ ਕੰਮ-ਧੰਦਾ ਕਰਦੇ, ਲੇਟਕੇ, ਖਾਂਦੇ-ਪੀਂਦੇ, ਸੌਂਦੇ-ਜਾਗਦੇ ਤੁਸੀਂ ਜ਼ੁਬਾਨ ਅਤੇ ਖਿਆਲਾਂ ਨਾਲ ਮਾਲਕ ਦਾ ਨਾਮ ਜਪ ਸਕਦੇ ਹੋ।

ਇਹ ਵੀ ਪੜ੍ਹੋ : ਹਨੁਮਾਨਗੜ੍ਹ ਨਾਮ ਚਰਚਾ ’ਚ ਪੁੱਜੇ ਲੱਖਾਂ ਸ਼ਰਧਾਲੂ, ਝੋਨਾ ਮੰਡੀ ਤੇ ਹੋਰ ਪੰਡਾਲ ਪਏ ਛੋਟੇ

ਜੇਕਰ ਤੁਹਾਡੇ ਦਿਲੋ-ਦਿਮਾਗ ’ਚ ਮਾਲਕ ਦੀ ਤਾਰ ਜੁੜ ਜਾਂਦੀ ਹੈ ਤਾਂ ਤੁਹਾਨੂੰ ਕਿਸੇ ਵੀ ਸਹਾਰੇ ਦੀ ਜ਼ਰੂਰਤ ਨਹੀਂ ਪਵੇਗੀ। ਮਾਲਕ ਪ੍ਰਤੀ ਅਜਿਹਾ ਅਹਿਸਾਸ ਹੋ ਜਾਵੇ ਤਾਂ ਉਸ ਨੂੰ ਸੱਚਾ ਸੁੱਖ ਮਿਲਦਾ ਹੈ, ਉਸ ਦੀ ਆਤਮਾ ਆਵਾਗਮਨ ਤੋਂ ਆਜ਼ਾਦ ਹੋ ਜਾਂਦੀ ਹੈ ਅਤੇ ਮਾਲਕ ਦੀ ਕਿਰਪਾ-ਦਿ੍ਰਸ਼ਟੀ ਦੇ ਕਾਬਲ ਬਣ ਜਾਂਦੀ ਹੈ। ਜੋ ਲੋਕ ਸੇਵਾ-ਸਿਮਰਨ ਨੂੰ ਗਹਿਣੇ ਬਣਾ ਲੈਂਦੇ ਹਨ, ਅਮਲ ਕਰਦੇ ਹਨ, ਮਾਲਕ ਉਨ੍ਹਾਂ ’ਤੇ ਆਪਣੀ ਦਇਆ-ਮਿਹਰ, ਰਹਿਮਤ ਜ਼ਰੂਰ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ