ਬੁਲੰਦ ਸ਼ਹਿਰ ਹਿੰਸਾ : ਜੀਤੂ ਫੌਜੀ ਨੇ ਕਬੂਲਿਆ ਇੰਸਪੈਕਟਰ ਸਬੋਧ ਸਿੰਘ ਦੇ ਕਤਲ ਦਾ ਗੁਨਾਹ

ਬੁਲੰਦਸ਼ਹਿਰ,  ਹਿੰਸਾ ‘ਚ ਸ਼ਹੀਦ ਹੋਏ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦਾ ਕਤਲ  ਫੌਜ ਦੇ ਜਵਾਨ ਜਤਿੰਦਰ ਮਲਿਕ ਉਰਫ਼ ਜੀਤੂ ਫੌਜੀ ਨੇ ਹੀ ਕੀਤਾ ਸੀ ਉਸ ਨੇ 10 ਘੰਟਿਆਂ ਦੀ ਲੰਬੀ ਪੁੱਛਗਿੱਛ ‘ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਇਸ ਮਾਮਲੇ ‘ਚ ਪੁਲਿਸ ਹਾਲੇ ਤੱਕ ਹਿੰਸਾ ਦੇ ਮੁਖ ਮੁਲਜ਼ਮ ਤੇ ਸਾਜਿਸ਼ਕਰਤਾ ਬਜਰੰਗ ਦਲ ਆਗੂ ਯੋਗੇਸ਼ ਰਾਜ ਤੇ ਭਾਜਪਾ ਆਗੂ ਸ਼ਿਖਰ ਅਗਰਵਾਲ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਯੂਪੀ ਐਸਟੀਐਫ ਨੇ ਜਦੋਂ ਜੰਮੂ ਕਸ਼ਮੀਰ ਦੇ ਸੋਪੋਰ ‘ਚ ਤਾਇਨਾਤ 22 ਰਾਜਪੂਤਾਨਾ ਰਾਈਫਲਜ਼ ਦਾ ਜਵਾਨ ਜਤਿੰਦਰ ਮਲਿਕ ਉਰਫ਼ ਜੀਤੂ ਫੌਜੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਤੋਂ ਲਗਾਤਾਰ 10 ਘੰਟਿਆਂ ਤੱਕ ਪੁੱਛਗਿੱਛ ਕੀਤੀ ਐਸਆਈਟੀ ਤੇ ਐਸਟੀਐਫ ਨੇ ਇਸ ਲੰਮੀ ਪੁੱਛਗਿੱਛ ਦੌਰਾਨ ਉਸ ਨੂੰ ਕਰੀਬ 500 ਸਵਾਲ ਪੁੱਛੇ ਇਸ ਤੋਂ ਬਾਅਦ ਜੀਤੂ ਫੌਜੀ ਟੁੱਟ ਗਿਆ ਤੇ ਉਸ ਨੇ ਇੰਸਪੈਕਟਰ ਸਬੋਧ ਦਾ ਕਤਲ ਕਬੂਲ ਕਰ ਲਿਆ ਹਾਲਾਂਕਿ ਬੁਲੰਦਸ਼ਹਿਰ ਹਿੰਸਾ ਦਾ ਮਾਸਟਰਮਾਈਂਡ ਬਜਰੰਗ ਦਲ ਦਾ ਆਗੂ ਯੋਗੇਸ਼ ਰਾਜ ਹੁਣ ਤੱਕ ਪੁਲਿਸ ਦੇ ਸ਼ਿਕੰਜੇ ‘ਚੋਂ ਬਾਹਰ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Buland, city, violence, Wounded, ,commits, murder, inspector, Subodh, Singh