ਬਜਟ ਸੈਸ਼ਨ ਦੀ ਚਰਚਾ ਬਣ ਸਕਦੀ ਹੈ ਭਾਰਤ ਦੇ ਵਿਸ਼ਵ ਪ੍ਰਭਾਵ ਲਈ ਮਹੱਤਵਪੂਰਨ ਮੌਕਾ : ਮੋਦੀ

modi-1-763x420

ਬਜਟ ਸੈਸ਼ਨ (Budget Session) ਦੀ ਚਰਚਾ ਬਣ ਸਕਦੀ ਹੈ ਭਾਰਤ ਦੇ ਵਿਸ਼ਵ ਪ੍ਰਭਾਵ ਲਈ ਮਹੱਤਵਪੂਰਨ ਮੌਕਾ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਦੇ ਬਜਟ ਸੈਸ਼ਨ (Budget Session) ’ਚ ਸਾਂਸਦਾਂ ਦੀ ਗੱਲਬਾਤ ਤੇ ਮੁੱਦਿਆਂ ’ਤੇ ਖੁੱਲ੍ਹੇ ਮਨ ਨਾਲ ਕੀਤੀ ਗਈ ਚਰਚਾ ਭਾਰਤ ਦੇ ਵਿਸ਼ਵ ਪ੍ਰਭਾਵ ਦਾ ਇੱਕ ਮਹੱਤਵਪੂਰਨ ਮੌਕਾ ਬਣ ਸਕਦੀ ਹੈ। ਸੋਮਵਾਰ ਤੋਂ ਸ਼ੁਰੂ ਹੋਏ ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਮੋਦੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਦੇ ਵਿਸ਼ਵ ਹਾਲਾਤਾਂ ’ਚ ਭਾਰਤ ਲਈ ਬਹੁਤ ਮੌਕਾ ਮੌਜੂਦ ਹੈ। ਉਨਾਂ ਕਿਹਾ ਕਿ ਚੋਣਾਂ ਕਾਰਨ ਸੈਸ਼ਨ ਤੇ ਚਰਚਾਵਾਂ ਪ੍ਰਵਾਭਿਤ ਹੁੰਦੀਆਂ ਹਨ ਪਰ ਮੈਂ ਸਾਰੇ ਸਾਂਸਦਾਂ ਅੱਗੇ ਬੇਨਤੀ ਕਰਾਂਗਾ ਕਿ ਚੋਣਾਂ ਆਪਣੀ ਜਗ੍ਹਾ ’ਤੇ ਹਨ, ਉਹ ਚੱਲਦੇ ਰਹਿਣਗੇ। ਇਹ ਬਜਟ ਸੈਸ਼ਨ ਇੱਕ ਤਰਾਂ ਨਾਲ ਪੂਰੇ ਸਾਲ ਭਰ ਦਾ ਖਾਕਾ ਖਿੱਚਦਾ ਹੈ। ਮੈਂ ਉਮੀਦ ਕਰਦਾ ਹਾਂ ਕਿ ਸਾਰੇ ਸਾਂਸਦ ਤੇ ਰਾਜਨੀਤਿਕ ਦਲ ਖੁੱਲੇ ਮਨ ਨਾਲ ਉਤਮ ਚਰਚਾ ਕਰਕੇ ਦੇਸ਼ ਨੂੰ ਤਰੱਕੀ ਦੇ ਰਸਤੇ ’ਤੇ ਲਿਜਾਣ ’ਚ ਮੱਦਦ ਕਰਨਗੇ।

ਮੋਦੀ ਨੇ ਕਿਹਾ ਕਿ ਇਹ ਬਜਟ ਸੈਸ਼ਨ ਇਕ ਤਰ੍ਹਾਂ ਨਾਲ ਪੂਰੇ ਸਾਲ ਦਾ ਖਾਕਾ ਉਲੀਕਦਾ ਹੈ। ਇਸ ਲਈ, ਜਿੰਨਾ ਅਸੀਂ ਇਸ ਸੈਸ਼ਨ ਨੂੰ ਫਲਦਾਇਕ ਬਣਾਉਂਦੇ ਹਾਂ, ਆਉਣ ਵਾਲਾ ਸਾਲ ਸਾਨੂੰ ਆਰਥਿਕ ਉਚਾਈਆਂ ‘ਤੇ ਲਿਜਾਣ ਲਈ ਸਹਾਇਕ ਹੋਵੇਗਾ। ਉਨ੍ਹਾਂ ਕਿਹਾ ਕਿ ਆਜ਼ਾਦ ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਚਿੰਤਨਸ਼ੀਲ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ, ਮਨੁੱਖੀ ਸੰਵੇਦਨਾਵਾਂ ਨਾਲ ਭਰਪੂਰ ਵਿਚਾਰ-ਵਟਾਂਦਰਾ ਹੋਣਾ ਚਾਹੀਦਾ ਹੈ, ਚੰਗੇ ਮਕਸਦ ਨਾਲ ਚਰਚਾ ਹੋਣੀ ਚਾਹੀਦੀ ਹੈ, ਇਹੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਦੁਨੀਆ ਵਿੱਚ ਭਾਰਤ ਦੀ ਆਰਥਿਕ ਤਰੱਕੀ, ਭਾਰਤ ਦੀ ਸਵੈ-ਖੋਜ ਕੀਤੀ ਗਈ ਕੋਰੋਨਾ ਰੋਕਥਾਮ ਟੀਕਾ ਅਤੇ ਟੀਕਾਕਰਨ ਮੁਹਿੰਮ ਪੂਰੀ ਦੁਨੀਆ ਦੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰ ਰਹੀ ਹੈ।”

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ