ਬਸਪਾ ਨੇ ਮੋਦੀ ਤੇ ਕੈਪਟਨ ਸਰਕਾਰਾਂ ਦੇ ਪਾਪਾਂ ਦਾ ਘੜਾ ਭੰਨਿਆ : ਸੰਧੂ, ਬਿਲਗਾ

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਬਹੁਜਨ ਸਮਾਜ ਪਾਰਟੀ ਦੇ ਸੂਬਾ ਪੱਧਰੀ ਪ੍ਰੋਗਰਾਮ ਤਹਿਤ ਲੁਧਿਆਣਾ ਦੇ ਅੰਬੇਦਕਰ ਚੌਂਕ ‘ਚ ਜਨਸੰਘ ਦੀ ਮੋਦੀ ਸਰਕਾਰ ਤੇ ਕਾਂਗਰਸ ਦੀ ਕੈਪਟਨ ਸਰਕਾਰ ਦੇ ਪਾਪਾਂ ਦਾ ਘੜਾ ਗੁਰਮੇਲ ਸਿੰਘ ਸੰਧੂ ਸੂਬਾ ਸਕੱਤਰ ਤੇ ਜ਼ਿਲ੍ਹਾ ਪ੍ਰਧਾਨ ਪ੍ਰਗਣ ਬਿਲਗਾ ਦੀ ਅਗਵਾਈ ‘ਚ ਭੰਨਿਆ ਗਿਆ ਇਸ ਮੌਕੇ ਗੁਰਮੇਲ ਸੰਧੂ ਤੇ ਬਿਲਗਾ ਨੇ ਕਿਹਾ ਕਿ ਦਿੱਲੀ ਤੁਗਲਕਾਬਾਦ ‘ਚ ਗੁਰੂ ਰਵਿਦਾਸ ਮੰਦਰ ਨੂੰ ਤੋੜਨਾ, ਲੁਧਿਆਣਾ ਜਮਾਲਪੁਰ ਅਵਾਣਾ ‘ਚ ਗੁਰੂ ਰਵਿਦਾਸ ਮੰਦਿਰ ਨੂੰ ਤੋੜਨ ਸਬੰਧੀ ਨੋਟਿਸ ਦੇਣਾ। (BSP)

ਦਿੱਲੀ ਵਿਖੇ ਗ੍ਰਿਫਤਾਰ 96 ਪੈਰੋਕਾਰਾਂ ਨੂੰ ਰਿਹਾਅ ਨਾ ਕਰਨਾ, ਪੰਜਾਬ ਅੰਦਰ ਦੇਸ਼ ਧਰੋਹੀ ਦੇ ਪਰਚੇ ਰੱਦ ਕਰਕੇ ਸਾਬਕਾ ਐੱਮ.ਐੱਲ. ਸਹੂੰਗੜਾ ਨੂੰ ਰਿਹਾਅ ਨਾ ਕਰਨਾ, ਰਾਮ ਸਿਆ ਕੇ ਲਵਕੁਛ ਸੀਰੀਅਲ ਨੂੰ ਬੰਦ ਨਾ ਕਰਨਾ, ਨਸ਼ੇ ਨਾ ਰੋਕਣਾ, ਬਟਾਲਾ ਪਟਾਕਾ ਫੈਕਟਰੀ ‘ਚ ਮਾਰੇ ਗਏ 23 ਬੇਕਸੂਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਾਲੀ ਮੱਦਦ ਨਾ ਦੇਣਾ ਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ, ਦੇਸ਼ ਤੇ ਸੂਬੇ ‘ਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਦੇਣਾ, ਕਾਲੇ ਧਨ ਦੀ ਵਾਪਸੀ ਨਾ ਹੋਣੀ, ਅੱਛੇ ਦਿਨ ਨਾ ਆਉਣੇ ਤੇ 15-15 ਲੱਖ ਖਾਤਿਆਂ ‘ਚ ਨਾ ਆਉਣੇ ਆਦਿ ਮੁੱਦਿਆਂ ‘ਤੇ ਦੋਵਾਂ ਸਰਕਾਰਾਂ ਦੇ ਪਾਪਾਂ ਦਾ ਘੜਾ ‘ਚ ਚੋਰਾਹੇ ਭੰਨਿਆ ਗਿਆ। (BSP)

ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਪੱਤਰਕਾਰਾਂ ‘ਤੇ ਹਮਲੇ ਤੇ ਉਨ੍ਹਾਂ ਦਾ ਮਾਰਿਆ ਜਾਣਾ, ਕੀ ਖਾਣਾ-ਕੀ ਪਹਿਨਣਾ, ਰਾਸ਼ਟਰੀ ਗੀਤ ਦੀ ਥਾਂ ਬੰਦੇ ਮਾਤਰਮ ਗਾਉਣ ਲਈ ਮਜ਼ਬੂਰ ਕਰਨਾ ਆਦਿ ਅਜਿਹੇ ਮੁੱਦੇ ਹਨ, ਜਿਨ੍ਹਾਂ ‘ਤੇ 100 ਕਰੋੜ ਲੋਕਾਂ ‘ਚ ਚਿੰਤਾ ਪਾਈ ਜਾ ਰਹੀ ਹੈ, ਜਿਸ ਕਰਕੇ ਦੋਵਾਂ ਸਰਕਾਰਾਂ ਦੇ ਵਿਰੋਧ ‘ਚ ਰੋਸ ਮੁਜਾਹਰਾ ਕੀਤਾ ਗਿਆ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀਕਾਂਤ ਜੱਖੂ, ਜਸਵੀਰ ਪਾਲ ਪ੍ਰਧਾਨ, ਜਸਪਾਲ ਭੌਰਾ, ਬਲਵਿੰਦਰ ਜੱਸੀ, ਲੇਖਰਾਜ ਬਿਲਗਾ, ਬਲਵਿੰਦਰ ਬੱਧਣ, ਸੁਖਵਿੰਦਰ ਕੌਰ, ਜਸਵਿੰਦਰ ਜੱਸਾ, ਅਮਨ ਸੰਧੂ, ਕਮਲ ਬੋਧ, ਸੁਰੇਸ਼ ਅੰਬੇਦਕਰੀ, ਵਿੱਕੀ ਬਹਾਦਰਕੇ, ਖਵਾਜ਼ਾ ਪ੍ਰਸ਼ਾਦ, ਬਲਦੇਵ ਸਿੰਘ, ਬੰਕੇ ਚੁੰਬਰ, ਗੁਰਮੇਲ ਭੈਰੋਂ, ਰਜਿੰਦਰ ਭੈਰੋਂ, ਵਿੱਕੀ, ਜਸਵੰਤ ਸਿੰਘ, ਰਵਿੰਦਰ ਸਰੋਏ, ਰਾਕੇਸ਼ ਸੁਮਨ, ਸੁਰਜੀਤ ਕੁਮਾਰ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਰਣਜੀਤ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ। (BSP)