ਵਾਰਾਣਸੀ ‘ਚ ਪੁਲ ਡਿੱਗਿਆ, 15 ਵਿਅਕਤੀਆਂ ਦੀ ਮੌਤ

Bridge, Collapses, Varanasi, 15Killing

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਦਸੇ ‘ਤੇ ਸੀਐਮ ਯੋਗੀ ਨਾਲ ਕੀਤੀ ਗੱਲਬਾਤ | Varanasi News

  • ਸੀਐਮ ਯੋਗੀ ਨੇ ਪ੍ਰਗਟਾਇਆ ਦੁੱਖ | Varanasi News

ਵਾਰਾਣਸੀ (ਏਜੰਸੀ)। ਵਾਰਣਸੀ ਦੇ ਕੈਂਟ ਏਰੀਆ ‘ਚ ਨਿਰਮਾਣ ਅਧੀਨ ਪੁਲ ਡਿੱਗਣ ਨਾਲ ਇੱਕ ਵੱਡਾ ਹਾਦਸਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇੱਥੇ ਬਣ ਰਹੇ ਫਲਾਈਓਵਰ ਦਾ ਇੱਕ ਹਿੱਸਾ ਅਚਾਨਕ ਡਿੱਗ ਗਿਆ ਤੇ ਉਸ ਦੇ ਹੇਠਾਂ ਵੱਡੀ ਗਿਣਤੀ ‘ਚ ਲੋਕ ਤੇ ਗੱਡੀਆਂ ਦੱਬ ਗਈਆਂ। ਹਾਦਸੇ ‘ਚ 15 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 50 ਤੋਂ ਵੱਧ ਵਿਅਕਤੀਆਂ ਦੇ ਮਲਬੇ ‘ਚ ਦੱਬੇ ਹੋਣ ਦੀ ਸੂਚਨਾ ਹੈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕਰਨ ਲਈ ਕਿਹਾ ਹੈ ਕੈਂਟ ਖੇਤਰ ‘ਚ ਫਲਾਈਓਵਰ ਦਾ ਨਿਰਮਾਣ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਮੰਗਲਵਾਰ ਸ਼ਾਮ ਅਚਾਨਕ ਇਸ ਪੁਲ ਦਾ ਇੱਕ ਹਿੱਸਾ ਟੁੱਟ ਕੇ ਹੇਠਾਂ ਆ ਡਿੱਗਿਆ। ਇਸ ਦੇ ਹੇਠਾਂ ਖੜੀਆਂ ਗੱਡੀਆਂ ਸਮੇਤ ਕਈ ਲੋਕ ਪੁਲ ਦੇ ਹੇਠਾਂ ਦਬ ਗਏ ਹੁਣ ਤੱਕ 15 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ ਜਦੋਂਕਿ ਕਈ ਲੋਕ ਹਾਲੇ ਵੀ ਮਲਬੇ ਹੇਠਾਂ ਦੱਬੇ ਹੋਏ ਹਨ ਮਲਬੇ ਦੇ ਹੇਠਾਂ ਕਾਰਾਂ, ਆਟੋ ਤੇ ਦੋਪਹੀਆ ਗੱਡੀਆਂ ਸਮੇਤ ਕਈ ਵਾਹਨ ਦੱਬੇ ਹਨ, ਜਿਨ੍ਹਾਂ ‘ਚ ਵਿਅਕਤੀ ਹੋ ਸਕਦੇ ਹਨ।

ਟੀਮਾਂ ਪਹੁੰਚੀਆਂ, ਬਚਾਅ ਕਾਰਜ ਜਾਰੀ | Varanasi News

ਕੈਂਟ ਰੇਲਵੇ ਸਟੇਸ਼ਨ ਕੋਲ ਹੋਏ ਇਸ ਹਾਦਸੇ ‘ਚ ਹੇਠਾਂ ਖੜੀਆਂ ਗੱਡੀਆਂ ਜਿੱਥੇ ਬੁਰੀ ਤਰ੍ਹਾਂ ਨੁਕਸਾਨੇ ਗਏ ਉੱਥੇ ਭਾਰੀ ਪੁਲ ਦੇ ਮਲਬੇ ‘ਚ ਦੱਬ ਕੇ ਕਈ ਵਿਅਕਤੀਆਂ ਨੂੰ ਜਾਨ ਗਵਾਉਣੀ ਪਈ। ਮਲਬੇ ‘ਚੋਂ ਲੋਕਾਂ ਨੂੰ ਕੱਢਣ ਲਈ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਉੱਤਰ ਪ੍ਰਦੇਸ਼ ਪੁਲਿਸ ਡੀਜੀਪੀ ਓਪੀ ਸਿੰਘ ਨੇ ਦੱਸਿਆ ਕਿ ਤੁਰੰਤ ਬਚਾਅ ਟੀਮਾਂ ਨੂੰ ਭੇਜ ਕੇ ਲੋਕਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਹਾਦਸੇ ‘ਚ ਬਚਾਅ ਲਈ ਪਹੁੰਚੀਆਂ ਹਨ ਤੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਜਾਰੀ ਹੈ।

ਲੰਮੇ ਸਮੇਂ ਤੋਂ ਚੱਲ ਰਿਹਾ ਸੀ ਨਿਰਮਾਣ ਕਾਰਜ | Varanasi News

ਜਿਕਰਯੋਗ ਹੈ ਕਿ ਹਾਲ ਹੀ ‘ਚ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਇੱਥੋਂ ਦਾ ਦੌਰਾ ਕੀਤਾ ਸੀ ਤੇ ਇਸ ਪੁਲ ਦਾ ਨਿਰਮਾਣ ਕਾਰਜ ਛੇਤੀ ਪੂਰਾ ਕਰਨ ਦਾ ਆਦੇਸ਼ ਵੀ ਦਿੱਤਾ ਸੀ। ਉੱਤਰ ਪ੍ਰਦੇਸ਼ ਸੇਤੂ ਨਿਗਮ ਦੇ ਤਹਿਤ 7741.47 ਲੱਖ ਦੀ ਲਾਗਤ ਨਾਲ ਬਣ ਰਹੇ। ਇਸ ਪੁੱਲ ‘ਚ ਨਿਗਮ ‘ਤੇ ਘਟੀਆ ਨਿਰਮਾਣ ਸਮੱਗਰੀ ਲਾਉਣ ਦਾ ਦੋਸ਼ ਵੀ ਲੱਗ ਰਿਹਾ ਹੈ। ਪੁਲ ਦਾ ਨਿਰਮਾਣ ਇਸੇ ਸਾਲ ਅਕਤੂਬਰ ਤੱਕ ਪੂਰਾ ਹੋਣਾ ਸੀ ਅਜਿਹੇ ‘ਚ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਕੰਮ ਜਲਦਬਾਜ਼ੀ ‘ਚ ਜਿਵੇਂ-ਤਿਵੇਂ ਨਿਪਟਾਇਆ ਜਾ ਰਿਹਾ ਸੀ ਤੇ ਗੁਣਵੱਤਾ ਦਾ ਧਿਆਨ ਨਹੀਂ ਰੱਖਿਆ ਗਿਆ।