ਕੁੱਟਮਾਰ ਦਾ ਮਾਮਲਾ, ਸੁਪਰੀਮ ਕੋਰਟ : ਨਵਜੋਤ ਸਿੱਧੂ ਬਰੀ

Supreme Court, Navjot, Sidhu, Acquitted

ਨਵੀਂ ਦਿੱਲੀ (ਏਜੰਸੀ)। ਪੰਜਾਬ ਦੇ ਮੰਤਰੀ ਨਵਜੋਤ (Navjot Singh Sidhu) ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ 1988 ‘ਚ ਹੋਈ ਕੁੱਟਮਾਰ ਦੇ ਇੱਕ ਮਾਮਲੇ ‘ਚ ਕੋਰਟ ਨੇ ਉਨ੍ਹਾਂ ‘ਤੇ ਸਿਰਫ਼ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਭਾਵ ਸਿੱਧੂ ਨਾ ਸਿਰਫ਼ ਜੇਲ੍ਹ ਜਾਣ ਤੋਂ ਬਚ ਗਏ, ਸਗੋਂ ਮੰਤਰੀ ਵੀ ਬਣੇ ਰਹਿਣਗੇ। ਪੰਜਾਬ ਦੇ ਪਟਿਆਲਾ ‘ਚ ਹੋਈ ਕੁੱਟਮਾਰ ਦੀ ਇਹ ਘਟਨਾ ਜਿਸ ਵਿਅਕਤੀ ਗੁਰਨਾਮ ਸਿੰਘ  ਨਾਲ ਵਾਪਰੀ ਸੀ, ਉਨ੍ਹਾਂ ਦੀ ਯਾਦ ‘ਚ ਮੌਤ ਹੋ ਗਈ ਸੀ ਇਸ ਮਾਮਲੇ ‘ਚ 1999 ‘ਚ ਹੇਠਲੀ ਅਦਾਲਤ ਨੇ ਸਿੱਧੂ ਨੂੰ ਬਰੀ ਕੀਤਾ ਸੀ ਪਰ ਪੰਜਾਬ-ਹਰਿਆਣਾ ਹਾਈਕੋਰਟ ਨੇ ਸਿੱਧੂ ਨੂੰ ਭਾਵ ਗੈਰ ਇਰਾਦਾ ਕਤਲ ਦਾ ਦੋਸ਼ੀ ਮੰਨਦੇ ਹੋਏ 3 ਸਾਲ ਦੀ ਸਜ਼ਾ ਦਿੱਤੀ ਸੀ। (Navjot Singh Sidhu)

ਸੁਪਰੀਮ ਕੋਰਟ ਨੇ ਸਿੱਧੂ ਦੀ ਇਸ ਦਲੀਲ ਨੂੰ ਮੰਨ ਲਿਆ ਕਿ ਮੌਤ ਮਾਰਕੁੱਟ ‘ਚ ਲੱਗੀ ਚੋਟ ਨਾਲ ਨਹੀਂ, ਦਿਲ ਦੇ ਦੌਰੇ ਨਾਲ ਹੋਈ ਸੀ ਕੋਰਟ ਨੇ ਇਸ ਲਈ ਉਨ੍ਹਾਂ ਨੂੰ ਗੈਰ ਇਰਾਦਾ ਕਤਲ ਦੀ ਧਾਰਾ 304 (2) ਤੋਂ ਬਰੀ ਕਰ ਦਿੱਤਾ ਪਰ ਧਾਰਾ 323 ਭਾਵ ਕੁੱਟਮਾਰ ਦਾ ਦੋਸ਼ੀ ਮੰਨਿਆ ਇਸ ਧਾਰਾ ‘ਚ ਇੱਕ ਸਾਲ ਤੱਕ ਦੀ ਕੈਦ ਜਾਂ ਇੱਕ ਹਜ਼ਾਰ ਰੁਪਏ ਤੱਕ ਦੇ ਜ਼ੁਰਮਾਨੇ ਦੀ ਤਜਵੀਜ਼ ਹੈ ਕੋਰਟ ਨੇ ਸਿੱਧੂ ‘ਤੇ ਸਿਰਫ਼ ਜ਼ੁਰਮਾਨਾ ਲਾਇਆ। ਜੇਕਰ ਸੁਪਰੀਮ ਕੋਰਟ ਹਾਈਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦਾ ਤਾਂ ਸਿੱਧੂ ਨੂੰ ਜੇਲ੍ਹ ਜਾਣਾ ਪੈਂਦਾ ਉਨ੍ਹਾਂ ਲੋਕਪ੍ਰਤੀਨਿਧੀਤਵ ਕਾਨੂੰਨ ਦੀ ਧਾਰਾ 8 ਤਹਿਤ ਵਿਧਾਇਕ ਤੇ ਮੰਤਰੀ ਦਾ ਅਹੁਦਾ ਵੀ ਛੱਡਣਾ ਪੈਂਦਾ ਇੰਨਾ ਹੀ ਨਹੀਂ ਉਹ 9 ਸਾਲਾਂ ਲਈ ਇਨ੍ਹਾਂ ਅਹੁਦਿਆਂ ਨੂੰ ਹਾਸਲ ਕਰਨ ਦੇ ਅਯੋਗ ਹੋ ਜਾਂਦੇ। (Navjot Singh Sidhu)