ਪਾਕਿਸਤਾਨ ‘ਚ ਧਮਾਕੇ ਨਾਲ ਫੌਜ ਦੇ ਪੰਜ ਜਵਾਨਾਂ ਦੀ ਮੌਤ

Sach Kahoon Punjabi Desk Picture
Published On

ਪਾਕਿਸਤਾਨ ‘ਚ ਧਮਾਕੇ ਨਾਲ ਫੌਜ ਦੇ ਪੰਜ ਜਵਾਨਾਂ ਦੀ ਮੌਤ

ਇਸਲਾਮਾਬਾਦ, ਏਜੰਸੀ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਾਂਬ ਸੈਕਟਰ ‘ਚ ਕੰਟਰੋਲ ਰੇਖਾ ਤੋਂ ਕੁਝ ਹੀ ਮੀਟਰ ਦੂਰ ਹੋਏ ਇੱਕ ਧਮਾਕੇ ‘ਚ ਪੰਜ ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਇੰਟਰ ਸਰਵਿਸਜ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਦੀ ਬਰਨਾਲਾ ਤਹਿਸੀਲ ‘ਚ ਹੋਏ ਧਮਾਕੇ ‘ਚ ਪੰਜ ਫੌਜੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਫੌਜੀ ਜ਼ਖਮੀ ਹੋ ਗਿਆ। ਇਸ ਘਟਨਾ ‘ਚ ਸੂਬੇਦਾਰ ਮੁਹੰਮਦ ਸਾਦਿਕ (44) ਸਿਪਾਹੀ ਮੁਹੰਮਦ ਤੈਅਬ (26) ਨਾਇਕ ਸ਼ੇਰ ਜਮਾਨ (36) ਸਿਪਾਹੀ ਜੋਹੈਬ (20) ਅਤੇ ਸਿਪਾਹੀ ਗੁਲਾਮ ਕਾਸਿਮ (22) ਦੀ ਮੌਤ ਹੋ ਗਈ। ਜਿਕਰਯੋਗ ਹੈ ਕਿ ਭਾਰਤ ‘ਚ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ 14 ਫਰਵਰੀ ਨੂੰ ਹੋਏ ਆਤਮਘਾਤੀ ਅੱਤਵਾਦੀ ਹਮਲੇ ‘ਚ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਪਾਕਿਸਤਾਨ ਦੇ ਬਾਲਾਕੋਟ ‘ਚ ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਤਣਾਅ ਕਾਇਮ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts