Pat Cummins: ਕ੍ਰਿਕੇਟ ਅਸਟਰੇਲੀਆ ਨੇ ਪੈਟ ਕਮਿੰਸ ’ਤੇ ਭਰੋਸਾ ਪ੍ਰਗਟ ਕੀਤਾ, ਟੈਸਟ ਕਪਤਾਨੀ ਤੋਂ ਹਟਾਉਣ ਦੀਆਂ ਅਟਕਲਾਂ ’ਤੇ ਲੱਗੀ ਰੋਕ

ਕ੍ਰਿਕੇਟ ਅਸਟਰੇਲੀਆ ਨੇ ਪੈਟ ਕਮਿੰਸ ’ਤੇ ਭਰੋਸਾ ਪ੍ਰਗਟ ਕੀਤਾ, ਟੈਸਟ ਕਪਤਾਨੀ ਤੋਂ ਹਟਾਉਣ ਦੀਆਂ ਅਟਕਲਾਂ ’ਤੇ ਲੱਗੀ ਰੋਕ

Khushdeep Singh Picture
Published On

ਸਿਡਨੀ (ਸੱਚ ਕਹੂੰ ਨਿਊਜ਼/ਏਜੰਸੀ)। ਕ੍ਰਿਕੇਟ ਅਸਟਰੇਲੀਆ (ਸੀਏ) ਬੋਰਡ ਨੇ ਪੈਟ ਕਮਿੰਸ ਨੂੰ ਟੈਸਟ ਕਪਤਾਨ ਵਜੋਂ ਸਰਬਸੰਮਤੀ ਨਾਲ ਸਮਰਥਨ ਦਿੱਤਾ ਹੈ। 2018 ਦੇ ਦੱਖਣੀ ਅਫਰੀਕਾ ਦੌਰੇ ਦੇ ਆਲੇ ਦੁਆਲੇ ਦੇ ਵਿਵਾਦ ’ਤੇ ਨਵੇਂ ਸਵਾਲਾਂ ਵਿਚਕਾਰ, ਬੋਰਡ ਮੀਟਿੰਗ ਨੇ ਕਮਿੰਸ ਦੀ ਅਗਵਾਈ ਵਿੱਚ ਆਪਣੇ ਵਿਸ਼ਵਾਸ ਦੀ ਪੁਸ਼ਟੀ ਕੀਤੀ। ਕ੍ਰਿਕੇਟ ਅਸਟਰੇਲੀਆ ਦੇ ਚੇਅਰਮੈਨ ਡੇਵਿਡ ਬੂਨ ਤੇ ਮੁੱਖ ਕਾਰਜਕਾਰੀ ਅਧਿਕਾਰੀ ਟੌਡ ਗ੍ਰੀਨਬਰਗ ਨੇ ਸ਼ੁੱਕਰਵਾਰ ਨੂੰ ਸਿਡਨੀ ਵਿੱਚ ਕਮਿੰਸ ਨਾਲ ਮੁਲਾਕਾਤ ਕੀਤੀ। ਬੋਰਡ ਵੱਲੋਂ ਜਾਰੀ ਬਿਆਨ ਅਨੁਸਾਰ, ਮੀਟਿੰਗ ’ਚ ਕਮਿੰਸ ਦੀ ਨਿੱਜੀ ਤੰਦਰੁਸਤੀ, ਟੀਮ ਨੂੰ ਜ਼ਰੂਰੀ ਸਹਾਇਤਾ ਤੇ ਨਿਊਜ਼ੀਲੈਂਡ ਵਿਰੁੱਧ ਆਉਣ ਵਾਲੀ ਟੈਸਟ ਲੜੀ ਸਮੇਤ ਕਈ ਮੁੱਦਿਆਂ ’ਤੇ ਚਰਚਾ ਕੀਤੀ ਗਈ।

ਇਸ ਤੋਂ ਪਹਿਲਾਂ, ਅਸਟਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਕਿਹਾ ਸੀ ਕਿ ਜੇਕਰ ਕਮਿੰਸ ਨੂੰ ਟੈਸਟ ਕਪਤਾਨੀ ਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਵੀ ਟੀਮ ’ਚ ਆਪਣੇ ਭਵਿੱਖ ’ਤੇ ਮੁੜ ਵਿਚਾਰ ਕਰਨਾ ਪਵੇਗਾ। ਕ੍ਰਿਕੇਟ ਅਸਟਰੇਲੀਆ ਦੇ ਚੇਅਰਮੈਨ ਡੇਵਿਡ ਬੂਨ ਨੇ ਕਿਹਾ ਕਿ ਬੋਰਡ ਇਸ ਮੁਸ਼ਕਲ ਸਮੇਂ ਦੌਰਾਨ ਸਬਰ ਅਤੇ ਜ਼ਿੰਮੇਵਾਰੀ ਨਾਲ ਅਸਟਰੇਲੀਆਈ ਕ੍ਰਿਕੇਟ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਬੋਰਡ ਨੇ ਕਮਿੰਸ ਲਈ ਆਪਣਾ ਸਮਰਥਨ ਪ੍ਰਗਟ ਕੀਤਾ ਹੈ ਤੇ 2018 ਦੇ ਦੱਖਣੀ ਅਫਰੀਕਾ ਦੌਰੇ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਸਾਰੇ ਲੋਕਾਂ ਲਈ ਚਿੰਤਾ ਪ੍ਰਗਟ ਕੀਤੀ ਹੈ। ਬੂਨ ਨੇ ਕਿਹਾ ਕਿ ਬੋਰਡ ਨੂੰ ਪਿਛਲੇ ਅੱਠ ਸਾਲਾਂ ਦੌਰਾਨ ਕਮਿੰਸ ਅਤੇ ਹੋਰ ਟੀਮ ਨੇਤਾਵਾਂ ਦੁਆਰਾ ਵਿਕਸਤ ਕੀਤੇ ਗਏ ਟੀਮ ਸੱਭਿਆਚਾਰ ’ਤੇ ਮਾਣ ਹੈ। ਉਨ੍ਹਾਂ ਨੇ ਕਿਸੇ ਵੀ ਚਿੰਤਾ ਨੂੰ ਸਪੱਸ਼ਟ ਤੌਰ ’ਤੇ ਖਾਰਜ ਕਰ ਦਿੱਤਾ ਕਿ ਕਮਿੰਸ ਦੀ ਇਮਾਨਦਾਰੀ ’ਤੇ ਸਵਾਲ ਉਠਾਏ ਜਾਣਗੇ।

ਕਮਿੰਸ ਨੇ ਕਿਹਾ, ‘ਫੋਰਮ ’ਚ ਆਪਣੀ ਗੱਲ ਰੱਖਾਂਗਾਂ’

ਕਮਿੰਸ ਨੇ ਕ੍ਰਿਕੇਟ ਅਸਟਰੇਲੀਆ ਵੱਲੋਂ ਸਥਾਪਿਤ ਸੁਤੰਤਰ ਫੋਰਮ ’ਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ। ਇਸ ਫੋਰਮ ਰਾਹੀਂ, 2018 ਦੇ ਦੱਖਣੀ ਅਫਰੀਕਾ ਦੌਰੇ ’ਚ ਸ਼ਾਮਲ ਖਿਡਾਰੀ ਤੇ ਸਹਾਇਤਾ ਸਟਾਫ ਮੈਂਬਰ ਗੁਪਤ ਰੂਪ ਵਿੱਚ ਆਪਣੇ ਵਿਚਾਰ ਪ੍ਰਗਟ ਕਰਨਗੇ। ਕਮਿੰਸ ਨੇ ਕਿਹਾ ਕਿ ਡੇਵਿਡ ਬੂਨ ਅਤੇ ਟੌਡ ਗ੍ਰੀਨਬਰਗ ਨਾਲ ਗੱਲਬਾਤ ਉਨ੍ਹਾਂ ਲਈ ਬਹੁਤ ਮਾਇਨੇ ਰੱਖਦੀ ਹੈ। ਅਸਟਰੇਲੀਆ ਦਾ ਕਪਤਾਨ ਹੋਣਾ ਇੱਕ ਵੱਡੀ ਜ਼ਿੰਮੇਵਾਰੀ ਹੈ, ਤੇ ਉਹ ਇਸਨੂੰ ਕਦੇ ਵੀ ਹਲਕੇ ’ਚ ਨਹੀਂ ਲੈਂਦੇ।

ਉਨ੍ਹਾਂ ਨੇ ਫੋਰਮ ਦਾ ਪੂਰਾ ਸਮਰਥਨ ਕੀਤਾ ਤੇ ਕਿਹਾ ਕਿ ਉਹ ਹਿੱਸਾ ਲੈਣਗੇ। ਉਨ੍ਹਾਂ ਦੇ ਸੰਪਰਕ ’ਚ ਰਹੇ ਖਿਡਾਰੀ ਤੇ ਸਹਾਇਤਾ ਸਟਾਫ ਮੈਂਬਰ ਵੀ ਆਪਣੇ ਵਿਚਾਰ ਪ੍ਰਗਟ ਕਰਨ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਬਹੁਤ ਸਾਰੀਆਂ ਮੁਸ਼ਕਲ ਗੱਲਬਾਤਾਂ ਹੋਣਗੀਆਂ, ਪਰ ਅੱਗੇ ਵਧਣ ਲਈ ਉਨ੍ਹਾਂ ਨੂੰ ਜ਼ਰੂਰੀ ਹੈ। ਫਿਲਹਾਲ, ਉਨ੍ਹਾਂ ਦਾ ਪੂਰਾ ਧਿਆਨ ਅਸਟਰੇਲੀਆਈ ਟੀਮ ਦੀ ਆਪਣੀ ਕਪਤਾਨੀ ਤੇ ਪਰਥ ’ਚ ਹੋਣ ਵਾਲੀ ਟੈਸਟ ਲੜੀ ’ਤੇ ਹੋਵੇਗਾ।

9 ਦਸੰਬਰ ਤੋਂ ਸ਼ੁਰੂ ਹੋਵੇਗੀ ਨਿਊਜ਼ੀਲੈਂਡ ਵਿਰੁੱਧ ਲੜੀ

ਅਸਟਰੇਲੀਆ ਤੇ ਨਿਊਜ਼ੀਲੈਂਡ ਵਿਚਕਾਰ ਚਾਰ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ 9 ਦਸੰਬਰ ਨੂੰ ਪਰਥ ’ਚ ਖੇਡਿਆ ਜਾਵੇਗਾ। ਕਮਿੰਸ ਦੀ ਕਪਤਾਨੀ ਹੇਠ, ਅਸਟਰੇਲੀਆਈ ਟੀਮ ਇਸ ਲੜੀ ਨਾਲ ਆਪਣੇ ਟੈਸਟ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਇਹ ਵੀ ਪੜ੍ਹੋ : Peru Earthquake: ਪੇਰੂ ’ਚ 6.9 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ, ਜਾਨੀ-ਮਾਲੀ ਨੁਕਸਾਨ ਤੋਂ ਬਚਾਅ

Comments

Post Your Comment

About The Author

Related Posts