Assembly Elections 2026: ਅਸਾਮ ਚੋਣਾਂ, ਭਾਜਪਾ ਨੇ ਜਾਰੀ ਕੀਤੀ ਪਹਿਲੀ ਸੂਚੀ, ਵੇਖੋ

Sach Kahoon Punjabi Desk Picture
Published On

ਸੀਐਮ ਹਿਮਾਂਤਾ ਜਲੂਕਬਾੜੀ ਤੋਂ ਛੇਵੀਂ ਵਾਰ ਲੜਨਗੇ ਚੋਣ

Assembly Elections 2026: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਜਪਾ ਨੇ ਵੀਰਵਾਰ ਨੂੰ ਅਸਾਮ ਵਿਧਾਨ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕੀਤੀ। ਇਸ ’ਚ ਸੀਐਮ ਹਿਮੰਤ ਬਿਸਵਾ ਸਰਮਾ ਸਮੇਤ 88 ਨਾਂਅ ਹਨ। ਇੱਕ ਦਿਨ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਕਾਂਗਰਸ ਦੇ ਸੰਸਦ ਮੈਂਬਰ ਪ੍ਰਦਯੁਤ ਬੋਰਦੋਲੋਈ ਨੂੰ ਵੀ ਦਿਸਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਿਮਾਂਤਾ ਆਪਣੀ ਰਵਾਇਤੀ ਸੀਟ ਜਲੂਕਬਾੜੀ ਤੋਂ ਚੋਣ ਲੜਨਗੇ। ਹਿਮਾਂਤਾ ਇਸ ਸੀਟ ਤੋਂ ਛੇਵੀਂ ਵਾਰ ਚੋਣ ਲੜਨਗੇ।

ਇਹ ਖਬਰ ਵੀ ਪੜ੍ਹੋ : Pakistan Weather News: ਪਾਕਿਸਤਾਨ ’ਚ ਮੀਂਹ ਤੇ ਤੂਫਾਨ ਨਾਲ ਤਬਾਹੀ, ਕਰਾਚੀ ’ਚ 19 ਮੌਤਾਂ, ਮੌਸਮ ਵਿਭਾਗ ਦਾ ਅਲਰਟ

ਦੂਜੇ ਪਾਸੇ 25 ਦਿਨ ਪਹਿਲਾਂ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਕਾਂਗਰਸ ਪ੍ਰਧਾਨ ਭੂਪੇਨ ਬੋਰਾ ਨੂੰ ਵੀ ਟਿਕਟ ਦਿੱਤੀ ਗਈ ਹੈ। ਦੂਜੇ ਪਾਸੇ ਭਾਜਪਾ ਨੇ ਕੇਰਲ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 39 ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਪਾਰਟੀ ਨੇ ਹੁਣ ਤੱਕ ਜਾਰੀ ਕੀਤੀਆਂ ਦੋ ਸੂਚੀਆਂ ’ਚ 86 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਨਹੀਂ ਹਾਂ। ਮੈਂ ਚੋਣ ਨਹੀਂ ਲੜ ਰਿਹਾ। ਮੁੱਖ ਮੰਤਰੀ ਚੁਣੇ ਹੋਏ ਵਿਧਾਇਕਾਂ ’ਚੋਂ ਹੋਣਾ ਚਾਹੀਦਾ ਹੈ। Assembly Elections 2026

Assembly Elections 2026

Assembly Elections 2026

About The Author

Related Posts