ਖੂਨਦਾਨ ਸਮੇਤ 6 ਕੈਂਪ ਭਲਕੇ

Sach Kahoon Punjabi Desk Picture
Published On

(ਸੱਚ ਕਹੂੰ ਨਿਊਜ਼) ਸਰਸਾ। ਸ਼ਾਹ ਸਤਿਨਾਮ ਜੀ ਧਾਮ ਵਿਖੇ ਕੱਲ੍ਹ ਐਤਵਾਰ ਨੂੰ ਖੂਨਦਾਨ ਸਮੇਤ 6 ਕੈਂਪ ਲਾਏ ਜਾ ਰਹੇ ਹਨ ਸਾਰੇ ਕੈਂਪਾਂ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਰਿਬਨ ਜੋੜ ਕੇ ਸ਼ੁੱਭ ਆਰੰਭ ਕਰਨਗੇ ਖੂਨਦਾਨ ਕੈਂਪ ਨੂੰ ਲੈ ਕੇ ਖੂਨਦਾਨੀਆਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਜਨ ਕਲਿਆਣ ਪਰਮਾਰਥੀ ਕੈਂਪ ‘ਚ ਜਿੱਥੇ ਦੇਸ਼ ਭਰ ਦੇ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਮੁਫ਼ਤ ਮੈਡੀਕਲ ਜਾਂਚ ਕਰਕੇ ਮੁਫ਼ਤ ਦਵਾਈਆਂ ਦੇਣਗੇ ਸਾਈਬਰ ਲਾਅ ਤੇ ਇੰਟਰਨੈੱਟ ਜਾਗਰੂਕਤਾ ਕੈਂਪ ‘ਚ ਇੰਟਰਨੈੱਟ ਸਬੰਧੀ ਜਾਗਰੂਕ ਕੀਤਾ ਜਾਵੇਗਾ ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ ‘ਚ ਵੀ ਪ੍ਰਸਿੱਧ ਵਕੀਲ ਮੁਫ਼ਤ ਕਾਨੂੰਨੀ ਸਲਾਹ ਦੇਣਗੇ ਕਾਨੂੰਨੀ ਸਲਾਹ ਲੈਣ ਦੇ ਚਾਹਵਾਨ ਆਪਣੇ ਕੇਸ ਨਾਲ ਸਬੰਧਿਤ ਪੂਰੀ ਫਾਈਲ ਨਾਲ ਲੈ ਕੇ ਆਉਣ ਅੰਨਦਾਤਾ ਬਚਾਓ ਕੈਂਪ ‘ਚ ਕਿਸਾਨਾਂ ਨੂੰ ਖੇਤੀ ਸਬੰਧੀ ਜਾਣਕਾਰੀ ਦਿੱਤੀਆਂ ਜਾਣਗੀਆਂ ਕੈਰੀਅਰ ਕੌਂਸਲਿੰਗ ਕੈਂਪ ‘ਚ ਸਿੱਖਿਆ ਤੇ ਰੁਜ਼ਗਾਰ ਸਬੰਧੀ ਸਲਾਹ ਦਿੱਤੀ ਜਾਵੇਗੀ
ਲਾਏ ਜਾਣਗੇ 6 ਕੈਂਪ

 ਖੂਨਦਾਨ ਕੈਂਪ

 ਜਨ ਕਲਿਆਣ ਪਰਮਾਰਥੀ ਕੈਂਪ
 ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ
 ਕੈਰੀਅਰ ਕਾਊਂਸਲਿੰਗ ਕੈਂਪ
 ਸਾਈਬਰ ਲਾਅ ਤੇ ਇੰਟਰਨੈੱਟ
ਸੁਰੱਖਿਆ ਜਾਗਰੂਕਤਾ ਕੈਂਪ
 ਅੰਨਦਾਤਾ ਬਚਾਓ ਕੈਂਪ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

About The Author

Related Posts