ਗੇਂਦਬਾਜ਼ੀ ਕਰਦਿਆਂ ਫੇਫੜਿਆਂ ਚੋਂ ਵਹਿੰਦਾ ਸੀ ਖੂਨ, ਲਿਆ ਸੰਨਿਆਸ

 ਪਿੱਚ ਤੇ  ਭੱਜਣ ਨਾਲ ਪੈਂਦਾ ਸੀ ਦਬਾਅ

ਨਵੀਂ ਦਿੱਲੀ, 14 ਨਵੰਬਰ
ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜਾਨ ਹੇਸਟਿੰਗਸ ਨੇ ਫੇਫੜਿਆਂ ਦੀ ਰਹੱਸਮਈ ਬਿਮਾਰੀ ਕਾਰਨ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ 33 ਸਾਲਾ ਹੇਸਟਿੰਗਸ ਜਦੋਂ ਵੀ ਗੇਂਦਬਾਜ਼ੀ ਕਰਦੇ ਸਨ ਉਹਨਾਂ ਦੇ ਫੇਫੜਿਆਂ ਤੋਂ ਖੂਨ ਵਹਿਣਾ ਸ਼ੁਰੂ ਹੋ ਜਾਂਦਾ ਸੀ

 

ਗੇਂਦਬਾਜ਼ੀ ਕਰਦਿਆਂ ਕ੍ਰੀਜ਼ ‘ਤੇ ਦਬਾਅ ਪੈਣ ਕਾਰਨ ਉਹਨਾਂ ਦੇ ਫੇਫੜਿਆਂ ਦੀ ਛੋਟੀ ਨਾੜੀ ਫਟ ਜਾਂਦੀ ਸੀ ਅਤੇ ਖੂਨ ਦੀ ਖਾਂਸੀ ਵੀ ਆ ਜਾਂਦੀ ਸੀ ਜਿਸ ਕਾਰਨ ਉਹਨਾਂ ਦੀ ਮੌਤ ਦਾ ਵੀ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ ਹੇਸਟਿੰਗਸ ਨੇ ਪਹਿਲਾਂ ਟੇਸਟ ਅਤੇ ਇੱਕ ਰੋਜ਼ਾ ਤੋਂ ਸੰਨਿਆਸ ਲਿਆ ਸੀ, ਜਦੋਂਕਿ ਟੀ20 ‘ਚ ਉਹ ਖੇਡਦੇ ਸਨ ਪਰ ਹੁਣ ਇਸ ਬੀਮਾਰੀ ਕਾਰਨ ਉਹਨਾਂ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੇਸਟਿੰਗਸ ਨੇ ਆਸਟਰੇਲੀਆ ਲਈ ਇੱਕ ਟੇਸਟ ਖੇਡਕੇ 1 ਵਿਕਟ, 29 ਇੱਕ ਰੋਜ਼ਾ ‘ਚ 42 ਵਿਕਟਾਂ ਅਤੇ 9 ਟੀ20 ਮੈਚਾਂ ‘ਚ 7 ਵਿਕਟਾਂ ਹਾਸਲ ਕੀਤੀਆਂ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।