ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਬਲਾਕ ਪੱਧਰੀ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ

ਬਠਿੰਡਾ : ਬਲਾਕ ਪੱਧਰੀ ਨਾਮ ਚਰਚਾ ਵਿਚ ਸ਼ਿਰਕਤ ਕਰਦੀ ਹੋਈ ਸਾਧ ਸੰਗਤ ਅਤੇ ਸੰਬੋਧਨ ਕਰਦੇ ਬੁਲਾਰੇ। ਤਸਵੀਰ: ਸੱਚ ਕਹੂੰ ਨਿਊਜ਼

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਅੱਜ ਐਮ.ਐਸ.ਜੀ. ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮਲੋਟ ਰੋਡ ਵਿਖੇ ਬਲਾਕ ਪੱਧਰੀ ਨਾਮ ਚਰਚਾ ਕਰਕੇ ਗੁਰੂ ਜੱਸ ਗਾਇਆ ਗਿਆ। ਨਾਮ ਚਰਚਾ ਦੌਰਾਨ ਪਹੁੰਚੀ ਵੱਡੀ ਗਿਣਤੀ ਸਾਧ-ਸੰਗਤ ਨੇ ਕਵੀਰਾਜ ਵੀਰਾਂ ਵੱਲੋਂ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸਰਵਣ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿਚੋਂ ਸੰਤਾਂ-ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਨੇ ਸਮੂਹ ਸਾਧ ਸੰਗਤ ਨੂੰ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਨਾਅਰਾ ਲਾ ਕੇ ਵਧਾਈ ਦਿੱਤੀ। Naamcharcha

ਸਾਧ-ਸੰਗਤ ਨੂੰ ਮਾਨਵਤਾ ਭਲਾਈ ਕੰਮਾਂ ’ਚ ਹੋਰ ਵਧ-ਚੜ੍ਹ ਕੇ ਹਿੱਸਾ ਲਵੇ (Naamcharcha)

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 162 ਕਾਰਜ ਕੀਤੇ ਜਾ ਰਹੇ ਹਨ ਜਿਸ ’ਚ ਬਲਾਕ ਬਠਿੰਡਾ ਦੀ ਸਾਧ-ਸੰਗਤ ਵੱਧ-ਚੜ੍ਹ ਕੇ ਆਪਣਾ ਸਹਿਯੋਗ ਕਰ ਰਹੀ ਹੈ। ਉਨ੍ਹਾਂ ਅੱਗੇ ਤੋਂ ਵੀ ਸਾਧ-ਸੰਗਤ ਨੂੰ ਮਾਨਵਤਾ ਭਲਾਈ ਕੰਮਾਂ ’ਚ ਹੋਰ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ‘ਸੱਚ ਕਹੂੰ’ ’ਚ ਪ੍ਰਮੁੱਖਤਾ ਨਾਲ ਛਾਪਿਆ ਜਾਂਦਾ ਹੈ ਜਿਸ ਨਾਲ ਸਾਧ-ਸੰਗਤ ਹੋਰ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਉਤਸ਼ਾਹਿਤ ਹੁੰਦੀ ਹੈ। ਇਸ ਤੋਂ ਇਲਾਵਾ ਰੂਹਾਨੀ ਮਜਲਿਸ ਅਤੇ ਹੋਰ ਬਹੁਤ ਸਾਰਾ ਸਾਫ-ਸੁਥਰਾ ਮੈਟਰ ‘ਸੱਚ ਕਹੂੰ’ ਵਿਚ ਛਪਦਾ ਹੈ ਜਿਸ ਨੂੰ ਪੂਰਾ ਪਰਿਵਾਰ ਇਕੱਠਾ ਬੈਠ ਕੇ ਪੜ੍ਹ ਸਕਦਾ ਹੈ ਉਨ੍ਹਾਂ ਕਿਹਾ ਕਿ ਸਾਧ-ਸੰਗਤ ਨੂੰ ਵੱਡੇ ਪੱਧਰ ’ਤੇ ਯਤਨ ਕਰਕੇ ‘ਸੱਚ ਕਹੂੰ’ ਨੂੰ ਘਰ-ਘਰ ਪਹੁੰਚਾਉਣਾ ਚਾਹੀਦਾ ਹੈ। Naamcharcha

ਸੱਚ ਕਹੂੰ’ ਸਰਕੂਲੇਸ਼ਨ ਸਕੀਮ ਤਹਿਤ ਨਿਕਲੇ ਇਨਾਮ ਜੇਤੂਆਂ ਨੂੰ ਵੰਡੇ

Naamcharcha
ਬਠਿੰਡਾ : ਸੱਚ ਕਹੂੰ ਸਰਕੂਲੇਸ਼ਨ ਸਕੀਮ ਤਹਿਤ ਨਿਕਲੇ ਇਨਾਮ ਜੇਤੂਆਂ ਨੂੰ ਦਿੰਦੇ ਹੋਏ ਜਿੰਮੇਵਾਰ ਸੇਵਾਦਾਰ ਤਸਵੀਰ :ਸੱਚ ਕਹੂੰ ਨਿਊਜ਼

ਇਸ ਮੌਕੇ ਜ਼ਿੰਮੇਵਾਰ ਸੇਵਾਦਰਾਂ ਵੱਲੋਂ ‘ਸੱਚ ਕਹੂੰ’ ਸਰਕੂਲੇਸ਼ਨ ਸਕੀਮ ਤਹਿਤ ਨਿਕਲੇ ਇਨਾਮ ਜੇਤੂਆਂ ਨੂੰ ਵੰਡੇ ਗਏ। ਇਸ ਮੌਕੇ ਸਟੇਟ ਕਮੇਟੀ ਮੈਂਬਰ ਐੱਮ.ਐੱਸ.ਜੀ. ਆਈ.ਟੀ. ਵਿੰਗ ਇਸ਼ਾਂਤ ਸੁਨਾਰੀਆ ਇੰਸਾਂ ਨੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਦੇ ਆਫੀਸ਼ੀਅਲ ਸੋਸ਼ਲ ਮੀਡੀਆ ਹੈਂਡਲਜ਼ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸਾਧ-ਸੰਗਤ ਨੂੰ ਅੱਜ-ਕੱਲ੍ਹ ਹੋ ਰਹੇ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਜਾਗਰੂਕ ਕਰਦਿਆਂ ਇਸ ਤੋਂ ਬਚਣ ਲਈ ਤਰੀਕੇ ਵੀ ਦੱਸੇ। ਇਸ ਮੌਕੇ ਨਾਮ ਚਰਚਾ ’ਚ ਸ਼ਿਰਕਤ ਕਰਨ ਲਈ ਪਹੁੰਚੀ ਵੱਡੀ ਗਿਣਤੀ ਸਾਧ-ਸੰਗਤ ਦਾ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰ ਪੰਜਾਬ ਰਜਿੰਦਰ ਗੋਇਲ ਇੰਸਾਂ, ਭੈਣ ਜਸਵੰਤ ਇੰਸਾਂ, ਵੱਖ-ਵੱਖ ਏਰੀਆ ਦੇ ਪ੍ਰੇਮੀ ਸੇਵਕ ਵੀਰ, ਭੈਣਾਂ, ਪ੍ਰੇਮੀ ਸੰਮਤੀ 15 ਮੈਂਬਰ ਅਤੇ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਅਤੇ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।

LEAVE A REPLY

Please enter your comment!
Please enter your name here