ਬਲਾਕ ਭਾਦਸੋਂ ਨੇ ਸਮਾਜ ਭਲਾਈ ਕਾਰਜਾਂ ਨੂੰ ਦਿੱਤੀ ਰਫ਼ਤਾਰ

Welfare Works
ਹੜ੍ਹ ’ਚ ਬੇਜ਼ਬਾਨਾਂ ਲਈ ਹਰਾ-ਚਾਰਾ ਲੈ ਕੇ ਜਾਂਦੇ ਹੋਏ ਬਲਾਕ ਭਾਦਸੋਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਖੂਨਦਾਨ ਕਰਨ ਸਮੇਂ ਦੀਆਂ ਸੇਵਾਦਾਰਾਂ ਦੀਆਂ ਤਸਵੀਰਾਂ।

ਬੀਤੇ ਵਰ੍ਹੇ ਸਾਲ-2023 ’ਚ ਸਾਧ-ਸੰਗਤ ਨੇ ਕੀਤੇ ਸਮਾਜ ਭਲਾਈ ਦੇ ਅਨੇਕਾਂ ਕਾਰਜ | Welfare Works

ਭਾਦਸੋਂ (ਸੁਸ਼ੀਲ ਕੁਮਾਰ)। ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਮਨੁੱਖਤਾ ਦੇ ਭਲੇ ਲਈ 161 ਕਾਰਜ ਕੀਤੇ ਜਾ ਰਹੇ ਹਨ ਇਨ੍ਹਾਂ ਕਾਰਜਾਂ ’ਤੇ ਫੁੱਲ ਚੜ੍ਹਾਉਂਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਰੇ ਜਜ਼ਬੇ ਨਾਲ ਲੋਕਾਂ ਦੇ ਭਲੇ ’ਚ ਜੁਟੀ ਹੋਈ ਹੈ। ਇਸੇ ਨਕਸ਼ੇ-ਕਦਮ ’ਤੇ ਚੱਲਦਿਆਂ ਬਲਾਕ ਭਾਦਸੋਂ ਦੀ ਸਾਧ-ਸੰਗਤ ਵੀ ਮਾਨਵਤਾ ਭਲਾਈ ਕਾਰਜਾਂ ’ਚ ਦਿਨ-ਰਾਤ ਲੱਗੀ ਹੋਈ ਹੈ।

ਮਿੱਟੀ ਦੀ ਢਿੱਗ ਥੱਲੇ ਆਉਣ ਨਾਲ ਦੋ ਸਕੇ ਭਰਾਵਾਂ ’ਚੋਂ ਇੱਕ ਦੀ ਮੌਤ, ਦੂਜਾ ਗੰਭੀਰ

ਬਲਾਕ ਦੀ ਸਾਧ-ਸੰਗਤ ਨੇ ਬੀਤੇ ਵਰ੍ਹੇ ਸਾਲ 2023 ’ਚ ਵੱਡੇ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਹਨ, ਜਿਨ੍ਹਾਂ ’ਚ ਮੁੱਖ ਕਾਰਜ ਹੜ੍ਹ ਦੇ ਪਾਣੀ ’ਚ ਘਿਰੇ ਬੇਜ਼ੁਬਾਨ ਪਸ਼ੂਆਂ ਅਤੇ ਲੋਕਾਂ ਦੀ ਸਹਾਇਤਾ ਕਰਨਾ, ਲੋੜਵੰਦਾਂ ਨੂੰ ਰਾਸ਼ਨ ਵੰਡਣਾ, ਐਮਰਜੰਸੀ ਦੌਰਾਨ ਮਰੀਜ਼ਾਂ ਲਈ ਖੂਨਦਾਨ ਕਰਨਾ, ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ, ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨਾ ਆਦਿ ਕਾਰਜ ’ਚ ਵਧ-ਚੜ੍ਹ ਕੇ ਯੋਗਦਾਨ ਪਾਇਆ ਜਾ ਰਿਹਾ ਹੈ। (Welfare Works)

ਬਲਾਕ ਦੇ ਜਿੰਮੇਵਾਰਾਂ ਨੇ ਦੱਸਿਆ ਕੇ ਸਾਲ 2023 ’ਚ ਬਲਾਕ ਭਾਦਸੋਂ ਦੀ ਸਾਧ-ਸੰਗਤ ਵੱਲੋਂ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ ਹਨ ਉਨ੍ਹਾਂ ਦੇ ਵਿੱਚੋਂ ਇੱਕ ਕਾਰਜ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਆਪਣਾ ਸਰੀਰਦਾਨ ਕਰਨਾ ਵੀ ਸੀ। ਬਲਾਕ ਭਾਦਸੋਂ ’ਚੋਂ 2023 ’ਚ ਇੱਕ ਸਰੀਰ ਦਾਨ ਹੋਇਆ ਪਿਛਲੇ ਮਹੀਨੇ ’ਚ ਸਰਵਣ ਸਿੰਘ ਭੰਗੂ ਆਪਣੀ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਸੱਚਖੰਡ ’ਚ ਜਾ ਬਿਰਾਜੇ ਸਨ, ਜਿਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਬਲਾਕ ਦੇ ਸੇਵਾਦਾਰਾਂ ਨੇ ਖੂਨਦਾਨ ਕਰਨ ’ਚ ਵੀ ਕੋਈ ਕਸਰ ਨਹੀਂ ਛੱਡੀ ਇਸ ਸਾਲ ਸਾਧ-ਸੰਗਤ ਵੱਲੋਂ ਅਨੇਕਾਂ ਮਰੀਜ਼ਾਂ ਨੂੰ ਐਮਰਜੰਸੀ ਦੌਰਾਨ ਖੂਨਦਾਨ ਕਰਕੇ ਜਾਨ ਬਚਾਈ ਅਤੇ ਡੇਂਗੂ ਦੇ ਕਹਿਰ ਵੇਲੇ ਹਸਪਤਾਲਾਂ ’ਚ ਖੂਨਦਾਨ ਅਤੇ ਪਲੇਟਲੈਟਸ ਮਰੀਜ਼ਾਂ ਨੂੰ ਦਾਨ ਕੀਤੇ। (Welfare Works)

Welfare Works
ਸਾਧ-ਸੰਗਤ ਵੱਲੋਂ ਕੀਤੇ ਗਏ ਵੱਖ-ਵੱਖ ਮਾਨਵਤਾ ਭਲਾਈ ਕਾਰਜ਼ਾਂ ਦੀਆਂ ਤਸਵੀਰਾਂ।
Welfare Works
ਸਾਧ-ਸੰਗਤ ਵੱਲੋਂ ਕੀਤੇ ਗਏ ਵੱਖ-ਵੱਖ ਮਾਨਵਤਾ ਭਲਾਈ ਕਾਰਜ਼ਾਂ ਦੀਆਂ ਤਸਵੀਰਾਂ।
Welfare Works
ਸੇਵਾਦਾਰ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਲਈ ਜਾਂ ਐਮਰਜੈਂਸੀ ਫ੍ਰੀ ਐਂਬੁਲੈਂਸ ਗੱਡੀ ਦਾ ਪ੍ਰਬੰਧ।

Welfare Works

ਬਲਾਕ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਪ੍ਰੇਮੀ ਲਛਮਣ ਸਿੰਘ ਪਿੰਡ ਮਟੋਰਡਾ ਨੂੰ ਮਕਾਨ ਬਣਾ ਕੇ ਦਿੱਤੇ ਅਤੇ ਇੱਕ ਲੋੜਵੰਦ ਬਜ਼ੁਰਗ ਮਾਤਾ ਅੰਗਰੇਜ਼ ਕੌਰ ਪਿੰਡ ਦੰਦਰਾਲਾ ਖਰੋੜ ਵਿਖੇ ਮਕਾਨ ਦੀ ਛੱਤ ਬਦਲ ਕੇ ਛੱਤ ’ਤੇ ਟਾਇਲਾਂ ਦਾ ਫਰਸ਼ ਲਾਇਆ ਗਿਆ ਬਲਾਕ ਭਾਦਸੋਂ ਦੀ ਸਾਧ-ਸੰਗਤ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ।

ਬਲਾਕ ਭਾਦਸੋਂ ਨੇ ਸਾਲ 2023 ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ 15 ਅਗਸਤ ਦੇ ਮੌਕੇ 350 ਹਜ਼ਾਰ ਬੂਟੇ ਲਾਏ ਸਨ ਸੱਚ ਕਹੂੰ ਦੀ ਵਰੇ੍ਹਗੰਢ ਮੌਕੇ ਬੱਸ ਸਟੈਂਡ ਨੇੜੇ ਲੰਘਦਿਆਂ ਚੋਏ ਦੇ ਆਲੇ-ਦੁਆਲੇ ਦੀ ਸਾਫ ਸਫਾਈ ਕਰਕੇ ਪੰਛੀਆਂ ਦੇ ਪਾਣੀ ਪੀਣ ਤੇ ਦਾਣੇ ਚੁਗਣ ਲਈ ਅਤੇ ਘਰਾਂ ਦੀਆਂ ਛੱਤਾਂ ’ਤੇ ਰੱਖਣ ਲਈ 100 ਮਿੱਟੀ ਦੇ ਕਟੋਰਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਡੇਰਾ ਸ਼ਰਧਾਲੂ ਭੰਗੂ ਪਰਿਵਾਰ ਵੱਲੋਂ ਪਿੰਗਲਾ ਆਸ਼ਰਮ ਸਨੌਰ ਰੋਡ ਪਟਿਆਲਾ ਵਿਖੇ 250 ਮਰੀਜ਼ਾਂ ਨੂੰ ਗਰਮ ਕੱਪੜੇ ਦਿੱਤੇ ਗਏ। (Welfare Works)

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12 ਜਮਾਤ ਦੀ ਡੇਟਸ਼ੀਟ ਜਾਰੀ

ਧੁੰਦ ਦੇ ਮੌਸਮ ਵਿਚ ਵਾਹਨਾਂ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਲਈ 500 ਵਾਹਨਾਂ ਦੇ ਰਿਫਲੈਕਟਰ ਲਾ ਕੇ ਸੇਵਾ ਕੀਤੀ। ਡੇਰਾ ਸ਼ਰਧਾਲੂ ਅਮਰੀਕ ਸਿੰਘ ਭੰਗੂ ਦੇ ਪਰਿਵਾਰ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਲਈ ਜਾਂ ਐਮਰਜੈਂਸੀ ਲਈ ਫਰੀ ਐਂਬੂਲੈਂਸ ਗੱਡੀ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ ਦਿਨ-ਰਾਤ ਐਂਬੂਲੈਂਸ ਗੱਡੀ ਐਮਰਜੈਂਸੀ ਅਤੇ ਲੋੜਵੰਦ ਮਰੀਜ਼ਾਂ ਲਈ ਸ਼ਹਿਰ ਦੇ ਅੰਦਰ ਸਮਾਜ ਦੀ ਸੇਵਾ ਲਈ ਖੜ੍ਹੀ ਕੀਤੀ ਹੋਈ ਹੈ ਬਲਾਕ ਦੇ ਜ਼ਿੰਮੇਵਾਰਾਂ ਨੇ ਦੱਸਿਆ ਇਸ ਵਰੇ੍ਹ ਸ਼ਹਿਰ ਦੇ ਡੇਰਾ ਸ਼ਰਧਾਲੂਆਂ ਵੱਲੋਂ ਅਨੇਕਾਂ ਹੀ ਸੜਕਾਂ ’ਤੇ ਬੇਸਹਾਰਾ ਘੁੰਮਦੇ ਬੇਜ਼ੁਬਾਨ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਪਹੁੰਚਾਇਆ ਗਿਆ ਅਤੇ ਬਜ਼ੁਰਗ ਅਣਥੱਕ ਸੇਵਾਦਾਰ ਰੂਪ ਚੰਦ ਇੰਸਾਂ ਵੱਲੋਂ ਇਨ੍ਹਾਂ ਬੇਸਹਾਰਾ ਪਸ਼ੂਆਂ ਲਈ 4 ਟਰਾਲੀਆਂ ਹਰੇ ਚਾਰੇ ਦੀਆ ਗਊਸ਼ਾਲਾ ਲਈ ਦਾਨ ਕੀਤੀਆਂ ਗਈਆਂ। (Welfare Works)

ਬਹੁਤ ਵੱਡੀ ਸੇਵਾ : ਨਗਰ ਪੰਚਾਇਤ ਪ੍ਰਧਾਨ | Welfare Works

ਨਗਰ ਪੰਚਾਇਤ ਦੇ ਪ੍ਰਧਾਨ ਦਰਸ਼ਨ ਕੁਮਾਰ ਕੌੜਾ ਨੇ ਡੇਰਾ ਸ਼ਰਧਾਲੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸ਼ਰਧਾਲੂ ਆਪਣੀ ਜਾਨ ਦੀ ਪ੍ਰਵਾਹ ਨਾ ਕੀਤੇ ਬਿਨਾ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਦਿਨ-ਰਾਤ ਮੋਹਰੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਜ਼ਰੂਰਤਮੰਦਾਂ ਨੂੰ ਖੂਨਦਾਨ ਕਰਨ ਦੇ ਨਾਲ- ਨਾਲ ਅਨੇਕਾਂ ਹੀ ਮਾਨਵਤਾ ਭਲਾਈ ਦੇ ਕਾਰਜ ਕਰਦੇ ਹਨ ਉਨ੍ਹਾਂ ਕਿਹਾ ਕਿ ਇਹ ਇਨਸਾਨਾਂ ਦੀ ਸੇਵਾ ਤਾਂ ਕਰਦੇ ਹੀ ਹਨ, ਬੇਜ਼ੁਬਾਨ ਪਸ਼ੂਆਂ ਦੀ ਵੀ ਸਾਂਭ-ਸੰਭਾਲ ਕਰਨ ਲਈ ਵੀ ਕੋਈ ਕਸਰ ਨਹੀਂ ਛੱਡਦੇ (Welfare Works)

ਧੰਨ ਹਨ ਅਜਿਹੇ ਗੁਰੂ ਜੀ ਜੋ ਆਪਣੇ ਮੁਰੀਦਾਂ ਨੂੰ ਅਜਿਹੀ ਪਵਿੱਤਰ ਸਿੱਖਿਆ ਦਿੰਦੇ ਨੇ : ਅਗਰਵਾਲ ਸਭਾ ਪ੍ਰਧਾਨ | Welfare Works

ਅਗਰਵਾਲ ਸਭਾ ਦੇ ਪ੍ਰਧਾਨ ਰਾਜੀਵ ਗੁਪਤਾ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੰਨ ਹਨ ਅਜਿਹੇ ਪੂਜਨੀਕ ਗੁਰੂ ਜੀ, ਜੋ ਆਪਣੇ ਮੁਰੀਦਾਂ ਨੂੰ ਅਜਿਹੀ ਸਮਾਜ ਭਲਾਈ ਕਾਰਜਾਂ ਦੀ ਪਵਿੱਤਰ ਸਿੱਖਿਆ ਦਿੰਦੇ ਹਨ ਸਮਾਜ ਦੇ ਦੂਜੇ ਲੋਕਾਂ ਨੂੰ ਵੀ ਅਜਿਹੇ ਸਮਾਜ ਭਲਾਈ ਕਾਰਜਾਂ ਤੋਂ ਪ੍ਰੇਰਨਾ ਲੈ ਕੇ ਇਨਸਾਨੀਅਤ ਦਾ ਭਲਾ ਕਰਨਾ ਚਾਹੀਦਾ ਹੈ (Welfare Works)

ਆਉਣ ਵਾਲੇ ਸਮੇਂ ’ਚ ਵੀ ਜਾਰੀ ਰਹਿਣਗੇ ਮਾਨਵਤਾ ਭਲਾਈ ਕਾਰਜ : ਜਿੰਮੇਵਾਰ

ਇਸ ਸਬੰਧੀ ਬਲਾਕ ਦੇ ਜਿੰਮੇਵਾਰ 85 ਮੈਂਬਰ ਵਿਜੇ ਕੁਮਾਰ ਨਾਭਾ, 85 ਮੈਂਬਰ ਗੁਰਦੀਪ ਸਿੰਘ, 85 ਮੈਂਬਰ ਕੁਲਦੀਪ ਸਿੰਘ, ਬਲਾਕ ਪ੍ਰੇਮੀ ਸੇਵਕ ਦੀਪਕ ਭਾਦਸੋਂ, 15 ਮੈਂਬਰ ਗੁਰਜੰਟ ਸਿੰਘ, 15 ਮੈਂਬਰ ਲਛਮਣ ਸਿੰਘ, 15 ਮੈਂਬਰ ਰਣਵੀਰ ਸਿੰਘ, ਸਮਾਜ ਸੇਵੀ ਅਮਰੀਕ ਸਿੰਘ ਭੰਗੂ, ਬਲਜੀਤ ਸਿੰਘ, ਹੰਸ ਰਾਜ, 15 ਮੈਂਬਰ ਬਾਬੂ ਰਾਮਪਾਲ ਜੀ ਭਾਦਸੋਂ, ਪ੍ਰੇਮੀ ਸੇਵਕ ਅਮਰਜੀਤ ਸਿੰਘ, ਜਰਨੈਲ ਸਿੰਘ ਜੇਈ ਰਾਜਪੁਰਾ, ਰੂਪ ਚੰਦ, ਸਮੂਹ ਪਿੰਡ ਦੇ 15 ਮੈਂਬਰ ਅਤੇ ਪਿੰਡਾਂ ਦੇ ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜ ਆਉਣ ਸਮੇਂ ਵਿੱਚ ਵੀ ਜਾਰੀ ਰਹਿਣਗੇ। (Welfare Works)

ਪੰਜਾਬ ’ਚ ਸਕੂਲਾਂ ਦੀਆਂ ਛੁੱਟੀਆਂ ਖ਼ਤਮ ਹੁੰਦਿਆਂ ਹੀ ਜਾਰੀ ਹੋਏ ਨਵੇਂ ਹੁਕਮ