ਭਾਜਪਾ ਆਪਣੇ ਉਮੀਦਵਾਰਾਂ ਨੂੰ ਵਾਈ ਪਲੱਸ ਸੁਰੱਖਿਆ ਦੇ ਕੇ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ : ਧਾਲੀਵਾਲ

Amritsar News
ਅੰਮ੍ਰਿਤਸਰ: ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਿੰਡ ਸੁਧਾਰ ਵਿਖੇ 'ਆਪ' ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ। ਫੋਟੋ:ਮਾਨ

ਪਿੰਡ ਸੁਧਾਰ, ਮੱਦੂਸਾਂਗਾ ਅਤੇ ਕੋਟ ਮੁਗਲ ਵਿਖੇ 200 ਤੋਂ ਵਧੇਰੇ ਪਰਿਵਾਰ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਿਲ

(ਰਾਜਨ ਮਾਨ) ਅੰਮ੍ਰਿਤਸਰ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਪਣੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵਾਈ ਪਲੱਸ ਸੁਰੱਖਿਆ ਦੇਣ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਜਪਾ ਲੋਕਾਂ ਦਾ ਪਿਆਰ ਪਾਉਣ ਦੀ ਥਾਂ ਵਧੇਰੇ ਸੁਰੱਖਿਆ ਗਾਰਡ ਦੇ ਕੇ ਕਿਸਾਨਾਂ ਨੂੰ ਡਰਾਉਣਾ ਚਾਹੁੰਦੀ ਹੈ।

ਅੱਜ ਸਰਹੱਦੀ ਪਿੰਡ ਜਸਰਾਊਰ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲੋਕਾਂ ਦਾ ਰੋਸ ਵੇਖ ਭਾਜਪਾ ਆਪਣੇ ਉਮੀਦਵਾਰਾਂ ਨੂੰ ਵਧੇਰੇ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਡੇਢ ਸਾਲ ਤੋਂ ਵਧੇਰੇ ਸਮਾਂ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਉਪਰੰਤ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਵਾਲੀ ਭਾਰਤੀ ਜਨਤਾ ਪਾਰਟੀ ਦਾ ਅੱਜ ਪੰਜਾਬ ਵਿਚ ਪੂਰਾ ਵਿਰੋਧ ਹੋ ਰਿਹਾ ਹੈ ਤੇ ਭਾਜਪਾ ਦੇ ਸਾਰੇ ਉਮੀਦਵਾਰਾਂ ਸਮੇਤ ਪਿਛਲੇ ਦਿਨੀਂ ਤਰਨਜੀਤ ਸਿੰਘ ਸੰਧੂ ਦਾ ਵੀ ਸਰਹੱਦੀ ਖੇਤਰ ਦੇ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਸੀ, ਜਿਸ ਕਰਕੇ ਹੀ ਉਨ੍ਹਾਂ ਨੂੰ ਅੱਜ ਸੁਰੱਖਿਆ ਮੁਹੱਈਆ ਕਰਵਾ ਕੇ ਕਿਸਾਨਾਂ ਤੇ ਡਰਾਵਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਹੈ। Amritsar News

ਭਾਜਪਾ ਨੂੰ ਇਨ੍ਹਾਂ ਚੋਣਾਂ ਭੁਗਤਣਾ ਪਵੇਗਾ ਖਮਿਆਜ਼ਾ (Amritsar News)

ਇਨ੍ਹਾਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਵੋਟ ਨਹੀਂ ਪਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਸਮੇਤ ਹੋਰਨਾਂ ਬਾਰਡਰਾਂ ’ਤੇ ਲਗਭਗ 740 ਕਿਸਾਨਾਂ ਦੀ ਸ਼ਹਾਦਤ ਹੋਈ ਸੀ ਪਰ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਗੂੜੀ ਨੀਂਦ ਸੁੱਤੀ ਪਈ ਹੈ ਜਿਸ ਦਾ ਖ਼ਮਿਆਜ਼ਾ ਭਾਜਪਾ ਨੂੰ ਇਨ੍ਹਾਂ ਚੋਣਾਂ ਵਿਚ ਹਾਰ ਦੇ ਰੂਪ ਵਿਚ ਭੁਗਤਣਾ ਪਵੇਗਾ।

ਤਰਨਜੀਤ ਸਿੰਘ ਸੰਧੂ ਦਾਦੇ ਤੇਜਾ ਸਿੰਘ ਸਮੁੰਦਰੀ ਦੇ ਨਾਂਅ ’ਤੇ ਮੰਗ ਰਿਹਾ ਹੈ ਵੋਟਾਂ

ਉਨ੍ਹਾਂ ਅੱਗੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਜੋ ਚੋਣਾਂ ਲੜ ਰਿਹਾ ਹੈ, ਉਹ ਆਪਣੇ ਦਾਦੇ ਤੇਜਾ ਸਿੰਘ ਸਮੁੰਦਰੀ ਦੇ ਨਾਂਅ ’ਤੇ ਵੋਟਾਂ ਮੰਗ ਰਿਹਾ ਹੈ, ਜੋ ਪੰਜਾਬ ਦੇ ਹੱਕਾਂ ਲਈ ਅੰਗਰੇਜ਼ਾਂ ਨਾਲ ਲੜਦਾ ਰਿਹਾ ਤੇ ਅੱਜ ਸੰਧੂ ਅੱਜ ਦੀ ਹਿਟਲਰ ਜਮਾਤ ਭਾਜਪਾ ਵੱਲੋਂ ਚੋਣ ਲੜ ਰਿਹਾ ਹੈ, ਜੇਕਰ ਅੱਜ ਸ. ਤੇਜਾ ਸਿੰਘ ਜਿਉਂਦਾ ਹੁੰਦਾ ਤਾਂ ਸੱਚੀ ਉਨ੍ਹਾਂ ਦੀਆਂ ਅੱਖਾਂ ਵਿਚ ਅੱਥਰੂ ਹੁੰਦੇ। Amritsar News

200 ਪਰਿਵਾਰਾਂ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਸੁਧਾਰ, ਮੱਧੂਸਾਂਗਾ ਅਤੇ ਕੋਟ ਮੁਗਲ ‘ਚ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਨੂੰ ਉਸ ਵਕਤ ਵੱਡਾ ਝਟਕਾ ਲੱਗਾ, ਜਦੋਂ 200 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ‘ਆਪ’ ਦਾ ਪੱਲਾ ਫੜਦਿਆਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਥ ਹੋਰ ਮਜ਼ਬੂਤ ਕੀਤੇ।

ਪਿੰਡ ਸੁਧਾਰ ਵਿਖੇ ਕਰਵਾਏ ਸਮਾਗਮ ‘ਚ ਪਹੁੰਚੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ‘ਆਪ’ ਵਿਚ ਸ਼ਾਮਿਲ ਹੋਣ ਵਾਲੇ ਆੜ੍ਹਤੀ ਅਵਤਾਰ ਸਿੰਘ ਸੁਧਾਰ, ਆੜ੍ਹਤੀ ਹਰਦੀਪ ਸਿੰਘ ਸੁਧਾਰ, ਦਿਲਬਾਗ ਸਿੰਘ, ਸੁਖਦੇਵ ਸਿੰਘ, ਜੱਗਾ ਸਿੰਘ, ਹੀਰਾ, ਸਾਜਨ, ਜੱਗਾ, ਫ਼ੌਜੀ ਸਤਨਾਮ ਸਿੰਘ, ਜਸਬੀਰ ਸਿੰਘ ਫ਼ੌਜੀ ਅਤੇ ਦੀਸ਼ਾ ਸਮੇਤ ਦਰਜਨਾਂ ਪਰਿਵਾਰਾਂ ਤੋਂ ਇਲਾਵਾ ਪਿੰਡ ਮੱਧੂਸਾਂਗਾ ਵਿਖ਼ੇ ਜਗਰੂਪ ਸਿੰਘ ਮੱਧੂਸਾਂਗਾ, ਗੁਰਵਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ, ਮੇਜਰ ਸਿੰਘ, ਦਵਿੰਦਰ ਕੁਮਾਰ, ਚਰਨਜੋਤ ਸਿੰਘ, ਸਰਬਜੋਤ ਸਿੰਘ, ਸੁਖਜਿੰਦਰ ਸਿੰਘ, ਸੂਰਜ ਸਿੰਘ ਡਾ: ਪ੍ਰਤਾਪ, ਥਾਣੇਦਾਰ ਸੁਰਜਨ ਸਿੰਘ, ਸੋਨਾ, ਦਲੀਪ ਸਿੰਘ, ਸੂਬਾ ਸਿੰਘ,

ਕੁਲਦੀਪ ਸਿੰਘ ਕੀਪਾ, ਸੂਬਾ ਸਿੰਘ, ਹਰਪਾਲ ਸਿੰਘ ਫੌਜੀ, ਬਲਵਿੰਦਰ ਸਿੰਘ ਫ਼ੌਜੀ, ਗਿਆਨੀ ਕਰਮ ਸਿੰਘ, ਬੀਰਾ ਸਿੰਘ, ਜਿੰਦਾ ਠੇਕੇਦਾਰ, ਹਿੰਦਾ, ਗਿੰਦਾ, ਲਾਲੀ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਸਤਿੰਦਰ ਸਿੰਘ, ਦਿਲਬਾਗ ਸਿੰਘ ਟੇਲਰ, ਬਾਊ ਹਲਵਾਈ ਪ੍ਰਭਜੋਤ ਸਿੰਘ, ਬਲਰਾਜ ਸਿੰਘ ਅਤੇ ਪਿੰਡ ਕੋਟ ਮੁਗਲ, ਮਨਜੀਤ ਸਿੰਘ, ਜਗਮੋਹਨ ਸਿੰਘ, ਕੁਲਜੀਤ ਸਿੰਘ ਬੱਬੂ, ਸਤਨਾਮ ਸਿੰਘ ਸ਼ਾਮਲ ਹੋਣ ਵਾਲੇ ਆਦਿ ਪਰਿਵਾਰਾਂ ਨੂੰ ਮੰਤਰੀ ਧਾਲੀਵਾਲ ਨੇ ਜੀ ਆਂਇਆ ਕਿਹਾ ਅਤੇ ਪਾਰਟੀ ਮਫ਼ਲਰ ਪਾ ਕੇ ਸਨਮਾਨਿਤ ਕੀਤਾ ਅਤੇ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Road Accident: ਬੇਕਾਬੂ SUV ਨੇ ਹਵਾ ’ਚ ਲਗਾਈਆਂ ਕਈ ਪਲਟੀਆਂ, ਪੰਜ ਜਣਿਆਂ ਦੀ ਮੌਤ

ਧਾਲੀਵਾਲ ਨੇ ਕਿਹਾ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਵਾਸੀਆਂ ਦੇ ਸਹਿਯੋਗ ਨਾਲ ਇਹ ਚੋਣ ਜਿੱਤ ਕੇ ਉਹ ਹਰੇਕ ਵਰਗ ਦੇ ਨਾਲ ਨਾਲ ਸਰਹੱਦੀ ਜ਼ਿਲ੍ਹੇ ਦੇ ਕਿਸਾਨਾਂ ਦੀ ਲੋਕ ਸਭਾ ਵਿਚ ਆਵਾਜ਼ ਬਣਨਗੇ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਓ.ਐੱਸ.ਡੀ ਗੁਰਜੰਟ ਸਿੰਘ ਸੋਹੀ ਆਦਿ ਹਾਜ਼ਰ ਸਨ । Amritsar News