ਭਾਜਪਾ ਦੀ ਨਾਂਹ, ਹੁਣ ਸ਼ਿਵ ਸੈਨਾ ਦੀ ਪਰਖ਼

Maharashtra, Congress, Not Decide, Forming, Government, With Shiv Sena

ਸ਼ਿਵ ਸੈਨਾ ਚਾਹੇ ਤਾਂ ਕਾਂਗਰਸ ਤੇ ਐਨਸੀਪੀ ਨਾਲ ਮਿਲ ਕੇ ਸਰਕਾਰ ਬਣਾ ਸਕਦੀ ਹੈ

ਮੁੰਬਈ | ਭਾਜਪਾ ਨੇ ਮਹਾਂਰਾਸ਼ਟਰ ‘ਚ ਸਰਕਾਰ ਬਣਾਉਣ ਤੋਂ ਨਾਂਹ ਕਰਦਿਆਂ ਗੇਂਦ ਸ਼ਿਵ ਸੈਨਾ ਦੇ ਪਾਲੇ ‘ਚ ਸੁੱਟ ਦਿੱਤੀ ਹੈ ਭਾਜਪਾ ਦੇ ਇਸ ਫੈਸਲੇ ਨਾਲ ਮਾਮਲਾ ਹੋਰ ਉਲਝ ਗਿਆ ਹੈ
ਮਹਾਂਰਾਸ਼ਟਰ ‘ਚ ਭਾਜਪਾ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਅੱਜ ਰਾਜਪਾਲ ਕੋਸ਼ਿਆਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮਹਾਂਰਾਸ਼ਟਰ ਦੀ ਜਨਤਾ ਨੇ ਭਾਜਪਾ-ਸ਼ਿਵਸੈਨਾ ਗਠਜੋੜ ‘ਤੇ ਭਰੋਸਾ ਪ੍ਰਗਟਾਉਂਦਿਆਂ ਫਤਵਾ ਦਿੱਤਾ ਹੈ ਪਰ ਸ਼ਿਵਸੈਨਾ ਨੇ ਮਹਾਂਰਾਸ਼ਟਰ ਦੀ ਜਨਤਾ ਨੂੰ ਦਿੱਤੇ ਫਤਵੇ ਦਾ ਅਪਮਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਬਣਾਉਣ ਦੀ ਸਥਿਤੀ ‘ਚ ਨਹੀਂ ਹਾਂ ਸ਼ਿਵ ਸੈਨਾ ਚਾਹੇ ਤਾਂ ਕਾਂਗਰਸ ਤੇ ਐਨਸੀਪੀ ਨਾਲ ਸਰਕਾਰ ਬਣਾ ਸਕਦੀ ਹੈ ਅੱਜ ਨਿਵਰਤਮਾਨ ਮੁੱਖ ਮੰਤਰੀ ਦੇਵਿੰਦਰ ਫਡਨਵੀਸ ਦੀ ਰਿਹਾਇਸ਼ ‘ਤੇ ਭਾਜਪਾ ਕੋਰ ਗਰੁੱਪ ਦੀ ਮੀਟਿੰਗ ‘ਚ ਪਾਰਟੀ ਦੇ ਸੀਨੀਅਰ ਆਗੂਆਂ ਵਿਨੋਦ ਤਾਵੜੇ, ਆਸ਼ੀਸ਼ ਸ਼ੇਲਾਰ, ਗਿਰੀਸ਼ ਮਹਾਜਨ ਆਦਿ ਨੇ ਚਰਚਾ ਕੀਤੀ, ਪਰ ਉਹ ਕਿਸੇ ਨਤੀਜੇ ‘ਤੇ ਨਹੀਂ ਪਹੁੰਚ ਸਕੇ ਦੇਰ ਸ਼ਾਮ ਭਾਜਪਾ ਵੱਲੋਂ ਇਹ ਫੈਸਲਾ ਆਇਆ ਕਿ ਪਾਰਟੀ ਸਰਕਾਰ ਨਹੀਂ ਬਣਾਏਗੀ
ਦੂਜੇ ਪਾਸੇ ਸ਼ਿਵਸੈਨਾ ਆਗੂ ਸੰਜੈ ਰਾਉਤ ਨੇ ਕਿਹਾ ਕਿ ਜੇਕਰ ਮਹਾਂਰਾਸ਼ਟਰ ‘ਚ ਕੋਈ ਹੋਰ ਸਰਕਾਰ ਨਹੀਂ ਬਣਾ ਸਕਦਾ ਤਾਂ  ਉਨ੍ਹਾਂ ਦੀ ਪਾਰਟੀ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰੇਗੀ ਉਨ੍ਹਾਂ ਨਾਲ ਹੀ ਕਿਹਾ ਕਿ ਸਿਆਸਤ ਉਨ੍ਹਾਂ ਦੀ ਪਾਰਟੀ ਲਈ ਕੋਈ ਕਾਰੋਬਾਰ ਨਹੀਂ ਹੈ
ਇਸ ਸਭ ਦਰਮਿਆਨ ਕਾਂਗਰਸ ਆਗੂ ਮਿਲਿੰਦ ਦੇਵੜਾ ਨੇ ਰਾਜਪਾਲ ਨੂੰ ਕਾਂਗਰਸ-ਐਨਸੀਪੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਦੀ ਅਪੀਲ ਕੀਤੀ ਹੈ ਉਨ੍ਹਾਂ ਟਵੀਟ ਕਰਕੇ ਕਿਹਾ, ਭਾਜਪਾ-ਸ਼ਿਵਸੈਨਾ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਤਰ੍ਹਾਂ ਮਹਾਂਰਾਸ਼ਟਰ ਦੇ ਰਾਜਪਾਲ ਨੂੰ ਸੂਬੇ ਦੇ ਦੂਜੇ ਸਭ ਤੋਂ ਵੱਡੇ ਗਠਜੋੜ ਐਨਸੀਪੀ-ਕਾਂਗਰਸ ਨੂੰ ਸਰਕਾਰ ਬਣਾਉਣ ਲਈ ਸੱਦਣਾ ਚਾਹੀਦਾ ਹੈ ਦੂਜੇ ਪਾਸੇ ਮੁੰਬਈ ਸਥਿਤ ਮਾਤੋਸ੍ਰੀ ਰਿਹਾਇਸ਼ ਤੋਂ ਬਾਹਰ ਇੱਕ ਪੋਸਟਰ ਲੱਗਾ ਦਿਖਾਈ ਦਿੱਤਾ ਇਸ ਪੋਸਟਰ ‘ਚ ਲਿਖਿਆ ਹੈ, ‘ਮਹਾਂਰਾਸ਼ਟਰ ਨੂੰ ਬਤੌਰ ਮੁੱਖ ਮੰਤਰੀ ਉਦੈ ਠਾਕਰੇ ਦੀ ਲੋੜ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।