ਦੁਵੱਲੀ ਸਿਖਰ ਬੈਠਕ : ਮੋਦੀ-ਬਾਇਡੇਨ ਮੁਲਾਕਾਤ ਨੇ ਪਾਕਿਸਤਾਨ ਹੀ ਨਹੀਂ ਚੀਨ ਨੂੰ ਵੀ ਦੇ ਦਿੱਤਾ ਸੰਦੇਸ਼

ਅਫਗਾਨਿਸਤਾਨ ’ਚ ਪਾਕਿ ਦੀ ਭੂਮਿਕਾ ’ਤੇ ਕਵਾਡ ਦੀ ਰਹੇਗੀ ਪੈਨੀ ਨਜ਼ਰ

(ਏਜੰਸੀ) ਵਾਸ਼ਿੰਗਟਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਬਾਇਡੇਨ ਦੀ ਮੁਲਾਕਾਤ ਚੀਨ ਤੇ ਪਾਕਿਸਤਾਨ ਦੋਵਾਂ ਲਈ ਸਪੱਸ਼ਟ ਸੰਦੇਸ਼ ਹੈ ਨਾਲ ਹੀ ਆਉਣ ਵਾਲੇ ਦਿਨਾਂ ’ਚ ਭਾਰਤ ਦੀ ਹਿੰਦ ਪ੍ਰਸ਼ਾਂਤ ਖੇਤਰ ’ਚ ਵੱਡੀ ਭੂਮਿਕਾ ਦਾ ਸੰਕੇਤ ਵੀ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਅੱਤਵਾਦ ਤੇ ਕੱਟੜਪੰਥ ’ਤੇ ਸਖ਼ਤ ਸੰਦੇਸ਼ ਮਿਲਿਆ ਹੈ ਤਾਂ ਅਮਰੀਕਾ,ਅਸਟਰੇਲੀਆ ਤੇ ਜਾਪਾਨ ਦੀ ਅਗਵਾਈ ਦੇ ਨਾਲ ਪੀਐਮ ਮੋਦੀ ਦੀ ਚੀਨ ਤੋਂ ਪੈਦਾ ਹੋਏ ਖਤਰਿਆਂ ’ਤੇ ਵਿਸਥਾਰ ਚਰਚਾ ਹੋਈ ਹੈ।

ਖਾਸ ਤੌਰ ’ਤੇ ਹਿੰਦ ਪ੍ਰਸ਼ਾਂਤ ਖੇਤਰ ਤੇ ਦੱਖਣੀ ਚੀਨ ਸਾਗਰ ’ਚ ਚੀਨ ਦੇ ਮਨਮਾਨੇ ਰਵੱਈਏ ’ਤੇ ਇਨ੍ਹਾਂ ਦੇਸ਼ਾਂ ਦੀ ਚਿੰਤਾ ਸਮਾਨ ਹੈ। ਆਕਸ ਨੂੰ ਲੈ ਕੇ ਸ਼ੰਕਾਵਾਂ ਨੂੰ ਵੀ ਦੁਵੱਲੀ ੈਬੈਠਕਾਂ ’ਚ ਦੂਰ ਕੀਤਾ ਗਿਆ ਹੈ ਸੂਤਰਾਂ ਨੇ ਕਿਹਾ ਅਸਟਰੇਲੀਆਈ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਨੂੰ ਦੱਸਿਆ ਹੈ ਕਿ ਆਕਸ ਦਾ ਮਕਸਦ ਕਿਸ ਤਰ੍ਹਾਂ ਵੱਖ ਹੈ ਤੇ ਕਵਾਡ ਦੇ ਮਕਸਦ ’ਚ ਇਹ ਇੱਕ ਤਰ੍ਹਾਂ ਤੋਂ ਪੂਰਕ ਦਾ ਕੰਮ ਕਰਗੇਾ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ੰਗਲਾ ਨੇ ਕਿਹਾ ਕਿ ਪਾਕਿਸਤਾਨ ਦੀ ਭੂੁਮਿਕਾ ਸਬੰਧੀ ਵੀ ਕਵਾਡ ਦੇਸ਼ਾਂ ’ਚ ਇੱਕ ਰਾਇ ਸੀ ਕਿ ਅਫਗਾਨਿਸਤਾਨ ’ਚ ਪਾਕਿਸਤਾਨ ਖੁਦ ਨੂੰ ਜਿਸ ਤਰ੍ਹਾਂ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਨੂੰ ਬਹੁਤ ਸਾਵਧਾਨੀ ਨਾਲ ਦੇਖਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਕਵਾਡ ਦੀ ਬੈਠਕ ’ਚ ਅਫਗਾਨਿਸਤਾਨ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ 2593 ਨੂੰ ਲਾਗੂ ਕਰਨ ’ਤੇ ਵੀ ਚਰਚਾ ਹੋਈ ਜਿਸ ’ਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੀ ਧਰਤੀ ਤੋਂ ਕਿਸੇ ਹੋਰ ਦੇਸ਼ ’ਤੇ ਹਮਲਾ ਕਰਨ ਜਾਂ ਇਸ ਦੀ ਸਾਜਿਸ਼ ਘੜਨ ਦੀ ਇਜ਼ਾਜਤ ਨਾ ਦੇਣ ਦੀ ਗੱਲ ਕਹੀ ਗਈ ਹੈ।

ਇਨ੍ਹਾਂ ਬਿੰਦੂਆਂ ’ਤੇ ਚਰਚਾ :

1. ਭਾਰਤ-ਅਮਰੀਕਾ ਦੀ ਵਿਸ਼ਵ ਸਾਂਝੇਦਾਰੀ
2. ਦੁਵੱਲੇ ਵਪਾਰ ਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨਾ
3. ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ
4. ਰਣਨੀਤਿਕ ਸਵੱਛ ਊਰਜਾ ਸਾਂਝੇਦਾਰੀ ਨੂੰ ਉਤਸ਼ਾਹ ਦੇਣਾ
5. ਅੱਤਵਾਦ, ਕੱਟੜਪੰਥ ਦੇ ਖਿਲਾਫ਼ ਸਾਂਝੀ ਰਣਨੀਤੀ
6 ਸਰਹੱਦ ਪਾਰ ਅੱਤਵਾਦ ਰੋਕਣ ਦੇ ਤਰੀਕੇ ’ਤੇ ਵਿਚਾਰ
7. ਅਫਗਾਨਿਸਤਾਨ ਸੰਕਟ ਨਾਲ ਨਜਿੱਠਣ ਦੀ ਰਣਨੀਤੀ
8. ਚੀਨ ਦੇ ਵਿਸਤਾਰਵਾਦ ’ਤੇ ਲਗਾਮ
9. ਜਲਵਾਯੂ ਬਦਲਾਅ
10. ਯੂਐਨ ਸੁਧਾਰ।

ਅਮਰੀਕਾ, ਭਾਰਤ, ਜਾਪਾਨ ਤੇ ਅਸਟਰੇਲੀਆ ਦਾ ਚੁਕੌਣਾ ਫ੍ਰੇਮਵਰਕ (ਕਵਾਡ) ਵਿਸ਼ਵ ਬਿਹਤਰੀ ਲਈ ਇੱਕ ਤਾਕਤ ਵਜੋਂ ਕੰਮ ਕਰੇਗਾ ਤੇ ਉਨ੍ਹਾਂ ਭਰੋਸਾ ਹੈ ਕਿ ਕਵਾਡ ਦੇਸ਼ ਹਿੰਦ-ਪ੍ਰਸ਼ਾਂਤ ਖੇਤਰ ਸਮੇਤ ਵਿਸ਼ਵ ਭਰ ’ਚ ਸ਼ਾਂਤੀ ਤੇ ਖੁਸ਼ਹਾਲੀ ਯਕੀਨੀ ਕਰਨ ’ਚ ਮੱਦਦ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ