ਬਿਹਾਰ : ਮੀਂਹ ਕਾਰਨ ਹੁਣ ਤੱਕ 23 ਲੋਕਾਂ ਦੀ ਮੌਤ

ਪਟਨਾ। ਬਿਹਾਰ ਵਿਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਂਵਾਂ ‘ਤੇ ਜਾ ਰਹੇ ਹਨ। ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲਿਜਾ ਰਹੀਆਂ ਹਨ। ਰਾਹਤ ਏਜੰਸੀਆਂ ਹੜ੍ਹ ਅਤੇ ਭਾਰੀ ਬਾਰਿਸ਼ ਕਾਰਨ ਪਿਛਲੇ ਕੁਝ ਘੰਟਿਆਂ ‘ਚ ਬਿਹਾਰ ‘ਚ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਟਨਾ ਦੇ ਰਾਜੇਂਦਰਨਗਰ ਦੇ ਹਾਲਾਤ ਕਾਫੀ ਭਿਆਨਕ ਹਨ। ਪਿਛਲੇ 3 ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਇਸ ਇਲਾਕੇ ਕਾਫ਼ੀ ਪਾਣੀ ਜਮਾ ਹੋ ਗਿਆ ਹੈ। ਸਾਰੇ ਘਰਾਂ ਦੇ ਗਰਾਊਂਡ ਫਲੋਰ ‘ਤੇ ਪਾਣੀ ਵਿਚ ਹਨ।  ਬਿਜਲੀ ਦੀ ਸਪਲਾਈ ਕੱਟ ਦਿੱਤੀ ਗਈ ਹੈ। ਪੀਣ ਵਾਲੇ ਪਾਣੀ ਦੀ ਕਿੱਲਤ ਹੈ। ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ 16 ਕਿਸ਼ਤੀਆਂ ਜ਼ਰੀਏ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀਆਂ ਹਨ। ਸੜਕਾਂ 6 ਫੁੱਟ ਪਾਣੀ ਨਾਲ ਭਰੀਆਂ ਹਨ। ਅਜਿਹੀ ਮਾੜੀ ਹਾਲਾਤ ‘ਚ ਪ੍ਰਸ਼ਾਸਨ ਵੀ ਲਾਚਾਰ ਨਜ਼ਰ ਆ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।