ਸਿੱਧੂ ਮੂਸੇਵਾਲਾ ਕਤਲ ਕਾਂਡ ’ਤੇ ਵੱਡੀ ਅਪਡੇਟ

Sidhu-Moose-Wala
ਫਾਈਲ ਫੋਟੋ।

ਕਤਲ ਦਾ ਪਾਕਿਸਤਾਨ ਨਾਲ ਕੁਨੈਕਸ਼ਨ | Sidhu Moose Wala

  • ਦੁਬਈ ਬੈਠੇ ਹਾਮਿਦ ਨੇ ਪਾਕਿਸਤਾਨ ਤੋਂ ਕਰਵਾਏ ਸਨ ਹਥਿਆਰ ਸਪਲਾਈ | Sidhu Moose Wala

ਅੰਮ੍ਰਿਤਸਰ, (ਸੱਚ ਕਹੂੰ ਨਿਊਜ਼)। ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕਾਂਡ ’ਤੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮੂਸੇਵਾਲਾ ਦੇ ਕਤਲ ਲਈ ਪਾਕਿਸਤਾਨ ਦੇ ਇੱਕ ਸਪਲਾਇਰ ਨੇ ਹਥਿਆਰ ਸਪਲਾਈ ਕੀਤੇ ਸਨ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਹਾਸਲ ਹੋਈ ਹੈ। ਦੱਸਿਆ ਜਾ ਹਿਰਾ ਹੈ ਕਿ ਦੁਬਈ ਰਹਿਣ ਵਾਲੇ ਹਾਮਿਦ ਨੇ ਪਾਕਿਸਤਨਾ ਤੋਂ ਹਥਿਆਰਾਂ ਦੀ ਸਪਲਾਈ ਕਰਵਾਈ ਸੀ। ਮੂਸੇਵਾਲਾ ਦੇ ਕਤਲ ’ਚ ਆਸਟਿ੍ਰਆ ਦੀ ਗਲੋਕ-30, ਜਿਗਾਨਾ ਪਿਸਟਲ, ਜਰਮਨ ਮੇਡ ਹੇਕਲਰ ਐਂਡ ਕੋਚ, ਸਟਾਰ ਅਤੇ ਏਕੇ-47 ਦੀ ਵਰਤੋਂ ਕੀਤੀ ਗਈ ਸੀ। ਹਥਿਆਰ ਸਪਲਾਈ ਕਰਵਾਉਣ ਵਾਲੇ ਸ਼ਾਹਬਾਜ ਅੰਸਾਰੀ ਨੂੰ 8 ਦਸੰਬਰ 2022 ਨੂੰ ਐੱਨਆਈਏ ਨੇ ਗਿ੍ਰਫਤਾਰ ਕਰ ਲਿਆ ਸੀ। ਪੁੱਛਗਿੱਛ ’ਚ ਪਤਾ ਲੱਗਿਆ ਹੈ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਕਰੀਬੀ ਹੈ। ਉਹ ਕਈ ਵਾਰ ਦੁਬਈ ਤੋਂ ਕੈਨੇਡਾ ਗਿਆ ਹੈ। ਉੱਥੇ ਹੀ ਉਹ ਗੋਲਡੀ ਬਰਾੜ ਨੂੰ ਮਿਲਿਆ।

ਇੱਕ ਮੀਂਟਿੰਗ ’ਚ ਮੂਸੇਵਾਲਾ ਨੂੰ ਮਾਰਨ ਲਈ ਕੀਤੀ ਹਥਿਆਰਾਂ ਦੀ ਮੰਗ | Sidhu Moose Wala

ਦੱਸਿਆ ਜਾ ਰਿਹਾ ਹੈ ਕਿ ਹਾਮਿਦ ਅਤੇ ਸ਼ਾਹਬਾਜ ਅੰਸਾਰੀ ਵਿਚਕਾਰ ਇੱਕ ਮੀਟਿੰਗ ਹੋਈ ਸੀ। ਜਿਸ ’ਚ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਹਥਿਆਰਾਂ ਨੂੰ ਸਪਲਾਈ ਕਰਨ ਦੀ ਮੰਗ ਕੀਤੀ ਗਈ। ਹਥਿਆਰਾਂ ਦੀ ਮੰਗ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਕੀਤੀ ਸੀ। ਉਦੋਂ ਹਾਮਿਦ ਨੇ ਅੰਸਾਰੀ ਨੂੰ ਦੱਸਿਆ ਕਿ ਉਹ ਗੋਲਡੀ ਬਰਾੜ ਨੂੰ ਜਾਣਦਾ ਹੈ ਅਤੇ ਕਈ ਵਾਰ ਉਸ ਦੀ ਹਥਿਆਰ ਮੁਹਇਆ ਕਰਵਾਏ ਹਨ।

29 ਮਈ 2022 ਹੋਇਆ ਸੀ ਸਿੱਧੂ ਮੂਸੇਵਾਲਾ ਦਾ ਕਤਲ | Sidhu Moose Wala

ਜ਼ਿਕਰਯੋਗ ਹੈ ਕਿ ਪੰਜਾਰੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ’ਚ ਛੇ ਸ਼ੂਟਰਾਂ ਨੇ ਏਕੇ-47 ਅਤੇ ਵਿਦੇਸ਼ੀ ਪਿਸਟਲ ਨਾਲ ਗੋਲੀਆਂ ਮਾਰ ਕੇ ਬੇਹਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਸਰੀਰ ਵਿੱਚੋਂ 6 ਗੋਲੀਆਂ ਮਿਲਿਆਂ ਸਨ। ਉਸ ਸਮੇਂ ਮੂਸੇਵਾਲ ਆਪਣੀ ਥਾਰ ’ਚ 2 ਦੋਸਤਾਂ ਨਾਲ ਜਾ ਰਹੇ ਸਨ। ਉਨ੍ਹਾਂ ਨਾਲ ਉਸ ਸਮੇਂ ਕੋਈ ਗਨਮੈਨ ਨਹੀ ਸਨ। ਇੱਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਉਨ੍ਹਾਂ ਦੇ 4 ਵਿੱਚੋਂ 2 ਗਨਮੈਨ ਵਾਪਸ ਲੈ ਲਏ ਸਨ। ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਸੀ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਨੇ ਟਵੀਟ ਕਰਕੇ ਦਿੱਤੀ ਵੱਡੀ ਜਾਣਕਾਰੀ, ਹੁਣੇ ਵੇਖੋ