Shubman Gill ਦੀ ਸਿਹਤ ‘ਤੇ ਆਇਆ ਵੱਡਾ ਅਪਡੇਟ, ਕੀ ਖੇਡ ਸਕਣਗੇ ਪਾਕਿਸਤਾਨ ਖਿਲਾਫ ਅਗਲਾ ਮੈਚ? ਹੁਣੇ ਪੜ੍ਹੋ…

Shubman Gill

ਚੈੱਨਈ ਦੇ ਹਸਪਤਾਲ ’ਚ ਕਰਵਾਇਆ ਗਿਆ ਹੈ ਦਾਖਲ | Shubman Gill

  • 14 ਨੂੰ ਟੀਮ ਇੰਡੀਆ ਦਾ ਪਾਕਿਸਤਾਨ ਨਾਲ ਮੁਕਾਬਲਾ | Shubman Gill

ਚੈੱਨਈ। ਟੀਮ ਇੰਡੀਆ ਦੇ ਸਟਾਰ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਪਲੇਟਲੈਟਸ ਦੀ ਗਿਣਤੀ ਹੋਰ ਘਟ ਗਈ ਹੈ ਅਤੇ ਉਨ੍ਹਾਂ ਨੂੰ ਚੈੱਨਈ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਿਹੜਾ ਕਿ ਟੀਮ ਇੰਡੀਆ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਗਿੱਲ ਦਾ 14 ਨੂੰ ਪਾਕਿਸਤਾਨ ਨਾਲ ਹੋਣ ਵਾਲੇ ਮਹਾਮੁਕਾਬਲੇ ’ਚ ਵੀ ਖੇਡਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ। ਜੇਕਰ ਸ਼ੁਭਮਨ ਗਿੱਲ ਇਸ ਮੈਚ ਤੋਂ ਬਾਹਰ ਰਹਿੰਦੇ ਹਨ ਤਾਂ ਭਾਰਤੀ ਟੀਮ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਫਿਲਹਾਲ ਉਨ੍ਹਾਂ ਦੀ ਸਿਹਤ ’ਤੇ ਡਾਕਟਰਾਂ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਸ਼ੁਭਮਨ ਗਿੱਲ ਪਹਿਲਾਂ ਹੀ ਅਫਗਾਨਿਸਤਾਨ ਖਿਲਾਫ ਬੁੱਧਵਾਰ ਨੂੰ ਹੋਣ ਵਾਲੇ ਮੈਚ ਤੋਂ ਬਾਹਰ ਹੋ ਚੁੱਕੇ ਹਨ। ਗਿੱਲ ਦੀ ਗੈਰਹਾਜ਼ਰੀ ’ਚ ਈਸ਼ਾਨ ਕਿਸ਼ਨ ਹੀ ਕਪਤਾਨ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਦੇ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਸ਼ੁਭਮਨ ਗਿੱਲ ਨੂੰ ਪਿਛਲੇ ਹਫਤੇ ਤੋਂ ਡੇਂਗੂ ਹੋਇਆ ਹੈ। (Shubman Gill)

ਇਹ ਵੀ ਪੜ੍ਹੋ : ਹੌਂਸਲਿਆਂ ਦੀ ਉਡਾਣ : ਜਿਨ੍ਹਾਂ ਇਕੱਲਿਆਂ ਹੀ ਬਚਾਈ 65 ਜਣਿਆਂ ਦੀ ਜਾਨ

ਹਾਸਲ ਹੋਏ ਵੇਰਵਿਆਂ ਮੁਤਾਬਿਕ ਮੰਗਲਵਾਰ ਨੂੰ ਬੀਸੀਸੀਆਈ ਵੱਲੋਂ ਸ਼ੁਭਮਨ ਗਿੱਲ ਦੀ ਸਿਹਤ ਸਬੰਧੀ ਅਪਡੇਟ ਜਾਰੀ ਕੀਤੀ ਹੈ। ਉਸ ’ਚ ਦੱਸਿਆ ਗਿਆ ਹੈ ਕਿ ਸ਼ੁਭਮਨ ਗਿੱਲ ਟੀਮ ਨਾਲ ਦਿੱਲੀ ਨਹੀਂ ਗਏ ਹਨ ਅਤੇ ਉਹ ਫਿਲਹਾਲ ਚੈੱਨਈ ’ਚ ਹੀ ਹਨ ਅਤੇ ਉੱਥੇ ਹੀ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਪਲੇਟਲੈਟਸ ਦੀ ਗਿਣਤੀ ’ਚ ਕਮੀ ਆਈ ਹੈ। ਹਾਲਾਂਕਿ ਬੀਸੀਸੀਆਈ ਗਿੱਲ ਦੇ ਰਿਪਲੇਸਮੈਂਟ ਦਾ ਐਲਾਨ ਨਹੀਂ ਕਰੇਗੀ ਅਤੇ ਉਹ ਵਿਸ਼ਵ ਕੱਪ ’ਚ ਟੀਮ ਦਾ ਹਿੱਸਾ ਰਹਿਣਗੇ, ਗਿੱਲ ਇਸ ਸਾਲ ਇੱਕਰੋਜ਼ਾ ’ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਗਿੱਲ ਪੂਰੀ ਤਰ੍ਹਾਂ ਫਿਟ ਹੋਣ ਤੋਂ ਬਾਅਦ ਵਿਸ਼ਵ ਕੱਪ ’ਚ ਭਾਰਤ ਲਈ ਸਭ ਤੋਂ ਵੱਡੇ ਗੇਮ ਚੇਂਜਰ ਸਾਬਤ ਹੋ ਸਕਦੇ ਹਨ। (Shubman Gill)