ਹੌਂਸਲਿਆਂ ਦੀ ਉਡਾਣ : ਜਿਨ੍ਹਾਂ ਇਕੱਲਿਆਂ ਹੀ ਬਚਾਈ 65 ਜਣਿਆਂ ਦੀ ਜਾਨ

Flight Of Courage

13 ਨਵੰਬਰ 1989 ਦੀ ਰਾਤ ਨੂੰ ਜਦੋਂ ਪੱਛਮੀ ਬੰਗਾਲ ਦੀ ਰਾਣੀਗੰਜ ਮਹਾਂਵੀਰ ਕੋਇਲਾ ਖਾਨ ’ਚ ਕੋਲੇ ਨਾਲ ਬਣੀਆਂ ਚੱਟਾਨਾਂ ਨੂੰ ਧਮਾਕਾ ਕਰਕੇ ਤੋੜਿਆ ਜਾ ਰਿਹਾ ਸੀ, ਤਾਂ ਵਾਟਰ ਟੇਬਲ ਦੀ ਕੰਧ ’ਚ ਤਰੇੜ ਆ ਗਈ ਅਤੇ ਪਾਣੀ ਤੇਜ਼ੀ ਨਾਲ ਵਗਣ ਲੱਗਾ ਖਾਨ ’ਚ 71 ਖਾਨ ਕਾਮੇ ਬੁਰੀ ਤਰ੍ਹਾਂ ਫਸ ਗਏ ਸਨ ਸਥਿਤੀ ਗੰਭੀਰ ਦੇਖ ਕੇ ਮੌਜੂਦ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਇਸ ਹਾਦਸੇ ਸਮੇਂ ਜਸਵੰਤ ਸਿੰਘ ਗਿੱਲ ਉੱਥੇ ਐਡੀਸ਼ਨਲ ਚੀਫ ਮਾਈਨਿੰਗ ਇੰਜੀਨੀਅਰ ਦੇ ਅਹੁਦੇ ’ਤੇ ਤੈਨਾਤ ਸਨ। (Flight Of Courage)

ਇਹ ਵੀ ਪੜ੍ਹੋ : ਇਜ਼ਰਾਈਲ-ਫਿਲਿਸਤੀਨ ਸੰਘਰਸ਼, ਮਲਬੇ ’ਚ ਤਬਦੀਲ ਹੋਇਆ ਸ਼ਹਿਰ….

ਜਦੋਂ ਇਸ ਹਾਦਸੇ ਦੀ ਖਬਰ ਉਨ੍ਹਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਤੁਰੰਤ ਪਾਣੀ ਨਾਲ ਭਰੀ ਖਾਨ ’ਚ ੳੱੁਤਰਨ ਦਾ ਫੈਸਲਾ ਲਿਆ ਉਹ ਰਾਹਤ ਅਤੇ ਬਚਾਅ ਦੀ ਟੇ੍ਰਨਿੰਗ ਲੈ ਚੁੱਕੇ ਸਨ ਫਿਰ ਵੀ ਕਈ ਲੋਕਾਂ ਅਤੇ ਸਰਕਾਰ ਨੇ ਇਸ ਗੱਲ ਦਾ ਵਿਰੋਧ ਕੀਤਾ, ਪਰ ਉਨ੍ਹਾਂ ਨੇ ਰੈਸਕਿਊ ਜਾਰੀ ਰੱਖਿਆ ਗਿੱਲ ਨੇ ਸਭ ਤੋਂ ਪਹਿਲਾਂ ਉੱਥੇ ਮੌਜੂਦ ਅਫ਼ਸਰਾਂ ਦੀ ਮੱਦਦ ਨਾਲ ਪਾਣੀ ਨੂੰ ਪੰਪ ਜ਼ਰੀਏ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਇਹ ਤਰੀਕਾ ਕਾਰਗਰ ਨਾ ਰਿਹਾ।

ਇਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਕਈ ਬੋਰ ਪੁੱਟੇ ਅਤੇ ਇੱਕ 2.5 ਮੀਟਰ ਲੰਮਾ ਸਟੀਲ ਦਾ ਇੱਕ ਕੈਪਸੂਲ ਬਣਾਇਆ ਅਤੇ ਉਸ ਨੂੰ ਇੱਕ ਬੋਰ ਜ਼ਰੀਏ ਖਾਨ ’ਚ ਉਤਾਰਿਆ ਉਨ੍ਹਾਂ ਦੀ ਜੁਗਤੀ ਨਾਲ ਖਾਨ ’ਚੋਂ ਇੱਕ-ਇੱਕ ਕਰਕੇ 65 ਜਣਿਆਂ ਨੂੰ ਉਸ ਕੈਪਸ਼ੂਲ ਜ਼ਰੀਏ 6 ਘੰਟਿਆਂ ’ਚ ਬਹਾਰ ਕੱਢ ਲਿਆ ਗਿਆ ਜਦੋਂ ਆਖ਼ਰ ’ਚ ਗਿੱਲ ਬਾਹਰ ਨਿੱਕਲੇ, ਤਾਂ ਇਹ ਕਹਿੰਦੇ ਹੋਏ ਰੋ ਪਏ ਕਿ ਉਹ ਬਾਕੀ 6 ਜਣਿਆਂ ਨੂੰ ਨਹੀਂ ਬਚਾ ਸਕੇ ਇਹ ਹਾਦਸਾ ਹੁਣ ਤੱਕ ਦੇ ਕੋਲਾ ਖਾਨ ’ਚ ਹੋਏ ਸਭ ਤੋਂ ਵੱਡੇ ਹਾਦਸਿਆਂ ’ਚੋਂ ਇੱਕ ਸੀ ਹਾਦਸੇ ਤੋਂ ਬਾਅਦ ਉੱਥੇ ਮੀਡੀਆ ਕਰਮਚਾਰੀਆਂ ਅਤੇ ਪੀੜਤਾਂ ਦੇ ਪਰਿਵਾਰਾਂ ਸਮੇਤ ਲਗਭਗ ਇੱਕ ਲੱਖ ਦੀ ਭੀੜ ਇਕੱਠੀ ਸੀ ਜੇਕਰ ਉਨ੍ਹਾਂ ਨੇ ਅਦੁੱਤੀ ਸਾਹਸ ਅਤੇ ਦਲੇਰੀ ਨਾ ਦਿਖਾਈ ਹੁੰਦੀ, ਤਾਂ ਸਾਰੇ 71 ਕਾਮੇ ਮਰ ਗਏ ਹੁੰਦੇ ਪੂਰਾ ਆਪ੍ਰੇਸ਼ਨ ਉਨ੍ਹਾਂ ਨੇ ਪਲਾਨ ਕੀਤਾ ਸੀ ਸਟੀਲ ਦਾ ਇੱਕ ਕੈਪਸੂਲ ਬਣਾਉਣ ਦੀ ਜੁਗਤੀ ਕਾਰਨ ਉਨ੍ਹਾਂ ਨੂੰ ਕੈਪਸੂਲ ਗਿੱਲ ਵੀ ਕਿਹਾ ਗਿਆ। (Flight Of Courage)

ਇਹ ਵੀ ਪੜ੍ਹੋ : ਸੌਰ ਊਰਜਾ ’ਚ ਲੁਕਿਐ ਭਵਿੱਖ ਦਾ ਚੰਗਾ ਜੀਵਨ

ਇਸ ਰੈਸਕਿਊ ਆਪ੍ਰੇਸ਼ਨ ਲਈ ਗਿੱਲ ਨੂੰ ਕਈ ਵੱਡੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦਾ ਨਾਂਅ ਵਰਲਡ ਬੁੱਕ ਆਫ਼ ਰਿਕਾਰਡ ਅਤੇ ਲਿਮਕਾ ਬੁੱਕ ਆਫ ਰਿਕਾਰਡ ’ਚ ਦਰਜ ਹੈ ਐਨਾ ਹੀ ਨਹੀਂ, 1991 ’ਚ ਸਿਵੀਲੀਅਨ ਗੈਲੇਂਟ੍ਰੀ ਐਵਾਰਡ ਸਰਵੋਤਮ ਜੀਵਨ ਰੱਖਿਅਕ ਤਮਗੇ ਨਾਲ ਨਵਾਜਿਆ ਗਿਆ ਅਤੇ ਸਾਲ 2013 ’ਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਵੀ ਮਿਲਿਆ ਇਸ ਤੋਂ ਇਲਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਨੇ ਉਨ੍ਹਾਂ ਨੂੰ ‘ਲੀਜੈੇਂਡ ਆਫ਼ ਬੰਗਲਾ’ ਪੁਰਸਕਾਰ ਦਿੱਤਾ ਅਤੇ ਆਰਐਨ ਟਾਕਸ ਐਲਐਲਪੀ ਨੇ ਉਨ੍ਹਾਂ ਨੂੰ 2023 ਲਈ ਵਿਵੇਕਾਨੰਦ ਕਰਮਵੀਰ ਪੁਰਸਕਾਰ ਨਾਲ ਨਿਵਾਜਿਆ ਗਿੱਲ ਅੱਜ ਭਾਵੇਂ ਸਾਡੇ ਵਿਚਕਾਰ ਨਹੀਂ ਹਨ, ਪਰ ਲੋਕ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ ਸਰਕਾਰ ਨੇ ਅੰਮਿ੍ਰਤਸਰ ’ਚ ਮਜੀਠਾ ਰੋਡ ’ਤੇ ਇੱਕ ਗੇਟ ਦਾ ਨਾਂਅ ਉਨ੍ਹਾਂ ਦੇ ਨਾਂਅ ’ਤੇ ਰੱਖ ਕੇ ਇਸ ਬਹਾਦਰ ਨਾਇਕ ਨੂੰ ਸਨਮਾਨਿਤ ਕੀਤਾ। (Flight Of Courage)