ਸੌਰ ਊਰਜਾ ’ਚ ਲੁਕਿਐ ਭਵਿੱਖ ਦਾ ਚੰਗਾ ਜੀਵਨ

Solar Energy

ਜ਼ਿਕਰਯੋਗ ਹੈ ਕਿ ਸਾਲ 2035 ਤੱਕ ਦੇਸ਼ ’ਚ ਸੌਰ ਊਰਜਾ ਦੀ ਮੰਗ ਸੱਤ ਗੁਣਾ ਵਧਣ ਦੀ ਸੰਭਾਵਨਾ ਹੈ ਜੇਕਰ ਇਸ ਮਾਮਲੇ ’ਚ ਅੰਕੜੇ ਇਸੇ ਰੂਪ ’ਚ ਅੱਗੇ ਵਧੇ ਤਾਂ ਇਸ ਨਾਲ ਨਾ ਸਿਰਫ਼ ਦੇਸ਼ ਦੀ ਵਿਕਾਸ ਦਰ ’ਚ ਵਾਧਾ ਹੋਵੇਗਾ ਸਗੋਂ ਭਾਰਤ ਦੇ ਸੁਪਰ ਪਾਵਰ ਬਣਨ ਦੇ ਸੁਫਨੇ ਨੂੰ ਵੀ ਖੰਭ ਲੱਗਣਗੇ ਭਾਰਤ ਦੀ ਅਬਾਦੀ ਕੁਝ ਸਮਾਂ ਪਹਿਲਾਂ ਚੀਨ ਨੂੰ ਵੀ ਪਛਾੜ ਗਈ ਹੈ ਅਜਿਹੇ ’ਚ ਦੁਨੀਆ ਦੇ ਸਭ ਤੋਂ ਵੱਡੇ ਅਬਾਦੀ ਵਾਲੇ ਦੇਸ਼ ਨੂੰ ਬਿਜਲੀ ਦੀ ਜੋ ਮੰਗ ਹੈ, ਉਸ ’ਚ ਸੌਰ ਊਰਜਾ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਰਹੇਗੀ ਦੋ ਟੱੁਕ ਇਹ ਵੀ ਹੈ ਕਿ ਸ਼ੁੱਧ ਵਾਤਾਵਰਨ ਅਤੇ ਹਵਾ ਦੀ ਗੁਣਵੱਤਾ ਵੀ ਸੌਰ ਊਰਜਾ ਲਈ ਕਿਤੇ ਜ਼ਿਆਦਾ ਬਿਹਤਰ ਰਹਿੰਦੀ ਹੈ ਕੋਵਿਡ-19 ਦੇ ਦੌਰ ’ਚ ਜਦੋਂ ਦੇਸ਼ ਲਾਕਡਾਊਨ ’ਚ ਸੀ ਤਾਂ ਹਵਾ ਦੀ ਗੁਣਵੱਤਾ ਅਤੇ ਵਾਤਾਵਰਨ ਸੁਧਾਰ ਸ਼ੁੱਧਤਾ ਵੱਲ ਵਧ ਚੱਲਿਆ ਸੀ ਅਤੇ ਗਰਮੀ ਦੇ ਮਹੀਨਿਆਂ ’ਚ (ਮਾਰਚ ਤੋਂ ਮਈ) ਧਰਤੀ ਨੂੰ 8.3 ਫੀਸਦੀ ਜ਼ਿਆਦਾ ਸੌਰ ਊਰਜਾ ਪ੍ਰਾਪਤ ਹੋਈ ਸੀ। (Solar Energy)

ਯਾਦ ਹੋਵੇ ਕਿ ਭਾਰਤ ਦੀ ਊਰਜਾ ਮੰਗ ਦਾ ਇੱਕ ਵੱਡਾ ਹਿੱਸਾ ਤਾਪ ਊਰਜਾ ਨਾਲ ਸੰਭਵ ਹੁੰਦਾ ਹੈ, ਜਿਸ ਦੀ ਨਿਰਭਰਤਾ ਜੈਵਿਕ ਈਂਧਨ ’ਤੇ ਹੈ ਉਂਜ ਵਿਸ਼ਵ ਭਰ ’ਚ ਸਿਰਫ਼ ਊਰਜਾ ਉਤਪਾਦਨ ’ਚ ਹੀ ਹਰ ਸਾਲ ਲਗਭਗ 20 ਅਰਬ ਟਨ ਕਾਰਬਨ ਡਾਈਆਕਸਾਈਡ ਅਤੇ ਹੋਰ ਦੂਸ਼ਿਤ ਤੱਤ ਨਿੱਕਲਦੇ ਹਨ, ਜੋ ਗਲੋਬਲ ਵਾਰਮਿੰਗ ਲਈ ਵੀ ਜਿੰਮੇਵਾਰ ਹਨ ਜ਼ਾਹਿਰ ਹੈ ਕਿ ਸੌਰ ਊਰਜਾ ਕਾਰਬਨ ਨਿਕਾਸੀ ਦੀ ਦਿਸ਼ਾ ’ਚ ਕਟੌਤੀ ਨੂੰ ਲੈ ਕੇ ਵੀ ਖੜ੍ਹੀ ਚੁਣੌਤੀ ਨੂੰ ਚੁਣੌਤੀ ਦੇ ਰਹੀ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਸੌਰ ਊਰਜਾ, ਊਰਜਾ ਦਾ ਇੱਕ ਅਜਿਹਾ ਸਵੱਛ ਰੂਪ ਹੈ, ਜੋ ਰਿਵਾਇਤੀ ਊਰਜਾ ਸਰੋਤਾਂ ਦਾ ਬਿਹਤਰੀਨ ਬਦਲ ਹੈ ਵਰਤਮਾਨ ’ਚ ਭਾਰਤ ਈ-ਕਚਰਾ, ਪਲਾਸਟਿਕ ਕਚਰਾ ਸਮੇਤ ਕਈ ਕਚਰਿਆਂ ਦੇ ਨਿਪਟਾਰੇ ਨੂੰ ਲੈ ਕੇ ਮੁਸ਼ਕਲਾਂ ’ਚ ਫਸਿਆ ਹੈ ਅੰਦਾਜ਼ਾ ਹੈ ਕਿ ਸਾਲ 2050 ਤੱਕ ਭਾਰਤ ’ਚ ਸੌਰ ਕਚਰਾ 1.8 ਮਿਲੀਅਨ ਦੇ ਆਸ-ਪਾਸ ਹੋਣ ਦੀ ਸੰਭਾਵਨਾ ਹੈ। (Solar Energy)

ਇਹ ਵੀ ਪੜ੍ਹੋ : ਇਜ਼ਰਾਈਲ-ਫਿਲਿਸਤੀਨ ਸੰਘਰਸ਼, ਮਲਬੇ ’ਚ ਤਬਦੀਲ ਹੋਇਆ ਸ਼ਹਿਰ….

ਇਨ੍ਹਾਂ ਸਭ ਤੋਂ ਇਲਾਵਾ ਭਾਰਤ ਨੂੰ ਆਪਣੇ ਘਰੇਲੂ ਟੀਚਿਆਂ ਨੂੰ ਪਹਿਲ ਦੇਣ ਅਤੇ ਵਿਸ਼ਵ ਵਪਾਰ ਸੰਗਠਨ ਦੀਆਂ ਵਚਨਬੱਧਤਾਵਾਂ ਵਿਚਕਾਰ ਵੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਿਲਹਾਲ ਸੂਰਜ ਦੀ ਰੌਸ਼ਨੀ ਹੀ ਸੌਰ ਊਰਜਾ ਦਾ ਮੁੱਖ ਸਰੋਤ ਹੈ ਅਤੇ ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਊਰਜਾ ਦਾ ਇਸਤੇਮਾਲ ਕਰ ਰਹੇ ਹਨ ਸੋੌਰ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੱਖ-ਵੱਖ ਯੋਜਨਾਵਾਂ ਵੀ ਚਲਣ ’ਚ ਦੇਖੀਆਂ ਜਾ ਸਕਦੀਆਂ ਹਨ ਬਹੁਤ ਹੀ ਘੱਟ ਕੀਮਤਾਂ ’ਤੇ ਸੌਰ ਊਰਜਾ ਪੈਨਲ ਮੁਹੱਈਆ ਕਰਵਾਏ ਜਾ ਰਹੇ ਹਨ ਸੌਰ ਊਰਜਾ ਲਾਉਣ ’ਤੇ ਯੋਜਨਾ ਦੇ ਤਹਿਤ ਸਬਸਿਡੀ ਦੀ ਵੀ ਤਜਵੀਜ਼ ਲਗਭਗ ਰਹੀ ਹੈ।

ਇਸ ਗੱਲ ਨੂੰ ਵੀ ਸਮਝਣਾ ਸਹੀ ਰਹੇਗਾ ਕਿ ਭਾਰਤ ’ਚ ਹਰ ਪੰਜਵਾਂ ਵਿਅਕਤੀ ਗਰੀਬੀ ਰੇਖਾ ਤੋਂ ਹੇਠਾਂ ਹੈ ਅਤੇ ਹਾਲੀਆ ਭੁੱਖਮਰੀ ਵਾਲੇ ਅੰਕੜੇ ਵੀ 107ਵੇਂ ਸਥਾਨ ਦੇ ਨਾਲ ਬਹੁਤ ਨਿਰਾਸ਼ਾ ਨਾਲ ਭਰੇ ਸਨ ਝੁੱਗੀ-ਝੌਂਪੜੀ ਤੋਂ ਲੈ ਕੇ ਕੱਚੇ ਮਕਾਨਾਂ ਦੀ ਗਿਣਤੀ ਵੀ ਇੱਥੇ ਬਹੁ-ਗਿਣਤੀ ’ਚ ਹੈ 2011 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ’ਚ ਸਾਢੇ ਛੇ ਕਰੋੜ ਲੋਕ ਝੁੱਗੀ-ਝੌਂਪੜੀਆਂ ’ਚ ਰਹਿੰਦੇ ਹਨ ਅਤੇ ਕਰੋੜਾਂ ਬੇਘਰ ਵੀ ਹਨ ਅਜਿਹੇ ’ਚ ਸੋਲਰ ਪੈਨਲ ਨੂੰ ਸਥਾਪਿਤ ਕਰਨਾ ਵੀ ਆਪਣੀ ਕਿਸਮ ਦੀ ਇੱਕ ਚੁਣੌਤੀ ਹੈ ਭਾਰਤ ਸਰਕਾਰ ਨੇ ਸਾਲ ਪਹਿਲਾਂ ਸਾਲ 2022 ਤੱਕ ਦੋ ਕਰੋੜ ਪੱਕੇ ਮਕਾਨ ਦੇਣ ਦਾ ਵਾਅਦਾ ਕੀਤਾ ਸੀ ਜੇਕਰ ਇਨ੍ਹਾਂ ਮਕਾਨਾਂ ਨੂੰ ਵਾਕਈ ਜ਼ਮੀਨ ’ਤੇ ਉਤਾਰ ਦਿੱਤਾ ਗਿਆ ਹੈ ਤਾਂ ਸੋਲਰ ਪੈਨਲ ਲਾਉਣ ਦੇ ਕੰਮ ਵੀ ਆਉਣਗੇ ਦੇਖਿਆ ਜਾਵੇ। (Solar Energy)

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਨੇ ਮੌਕੇ ’ਤੇ ਪਹੁੰਚ ਕੇ ਪਰਵਾਸੀ ਭਾਰਤੀ ਦੇ ਪਲਾਟ ’ਤੇ ਹੁੰਦਾ ਨਾਜਾਇਜ਼ ਕਬਜ਼ਾ ਰੋਕਿਆ

ਤਾਂ ਸਰਕਾਰ ਨੇ ਸਾਲ 2022 ਦੇ ਆਖਰ ਤੱਕ ਨਵਿਆਉਣਯੋਗ ਊਰਜਾ ਸਮਰੱਥਾ ਦਾ ਜੋ ਟੀਚਾ ਤੈਅ ਕੀਤਾ ਹੈ ਉਸ ਦਾ ਕੁੱਲ ਜੋੜ 175 ਗੀਗਾਵਾਟ ਹੈ ਜਿਸ ਵਿਚ ਪੌਣ ਊਰਜਾ 60 ਗੀਗਾਵਾਟ, ਬਾਇਓਮਾਸ 10 ਗੀਗਾਵਾਟ, ਜਲ ਬਿਜਲੀ ਪ੍ਰਾਜੈਕਟ ਸਿਰਫ਼ 5 ਗੀਗਾਵਾਟ ਸ਼ਾਮਲ ਹੈ ਜਦੋਂਕਿ ਇਸ ’ਚ ਸੌ ਗੀਗਾਵਾਟ ਸੌਰ ਊਰਜਾ ਨੂੰ ਦੇਖਿਆ ਜਾ ਸਕਦਾ ਹੈ ਹਾਲਾਂਕਿ ਜਿਸ ਔਸਤ ਨਾਲ ਬਿਜਲੀ ਦੀ ਲੋੜ ਵਧ ਰਹੀ ਹੈ, ਉਸ ’ਚ ਸਮੇਂ ਦੇ ਨਾਲ ਕਈ ਗੁਣਾ ਦਾ ਵਾਧਾ ਕਰਦੇ ਰਹਿਣਾ ਹੋਵੇਗਾ ਪਰ ਇਹ ਫਿਰ ਸੰਭਵ ਹੈ ਜਦੋਂ ਸੋਲਰ ਪੈਨਲ ਸਸਤੇ ਤੇ ਟਿਕਾਊ ਹੋਣ ਨਾਲ ਹੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਛੱਤਾਂ ਤੱਕ ਇਹ ਪਹੁੰਚ ਸਕਣ ਨਾਲ ਹੀ ਸੋਲਰ ਪਾਰਕ ਵੀ ਵਧਦੇ ਰਹਿਣ ਚੀਨ ਦੀਆਂ ਕੰਪਨੀਆਂ ਦੇ ਨਾਲ ਭਾਰਤ ਦੀਆਂ ਵਸਤੂਆਂ ਦਾ ਹਮੇਸ਼ਾ ਮੁਕਾਬਲਾ ਰਿਹਾ ਹੈ।

ਭਾਰਤੀ ਘਰੇਲੂ ਨਿਰਮਾਤਾ ਤਕਨੀਕ ਅਤੇ ਆਰਥਿਕ ਤੌਰ ’ਤੇ ਓਨੇ ਮਜ਼ਬੂਤ ਨਹੀਂ ਹਨ, ਅਜਿਹੇ ’ਚ ਦੂਜੇ ਦੇਸ਼ਾਂ ਦੇ ਬਜ਼ਾਰ ’ਤੇ ਨਿਰਭਰਤਾ ਵੀ ਘਟਾਉਣੀ ਹੋਵੇਗੀ ਸੌਰ ਊਰਜਾ ਖੇਤਰ ’ਚ ਰੁਜ਼ਗਾਰ ਦੇ ਨਵੇਂ ਮੌਕਿਆਂ ਦੀਆਂ ਵੀ ਤਮਾਮ ਸੰਭਾਵਨਾਵਾਂ ਮੌਜ਼ੂਦ ਹਨ ਅੰਕੜੇ ਦੱਸਦੇ ਹਨ ਕਿ ਇੱਕ ਗੀਗਾਵਾਟ ਸੋਲਰ ਮੈਨਿਊਫੈਕਚਰਿੰਗ ਸੁਵਿਧਾ ਸਿੱਧੇ ਅਤੇ ਅਸਿੱਧੇ ਦੋਵਾਂ ਰੂਪਾਂ ’ਚ ਲਗਭਗ ਚਾਰ ਹਜ਼ਾਰ ਲੋਕਾਂ ਨੂੰ ਰੁਜ਼ਗਾਰ ਯੁਕਤ ਬਣਾ ਸਕਦੀ ਹੈ ਇਸ ਤੋਂ ਇਲਾਵਾ ਸੰਚਾਲਨ ਅਤੇ ਰੱਖ-ਰਖਾਅ ’ਚ ਵੀ ਰੁਜ਼ਗਾਰ ਦੇ ਵਾਧੂ ਮੌਕੇ ਲੱਭੇ ਜਾ ਸਕਦੇ ਹਨ ਸਾਲ 2035 ਤੱਕ ਸੰਸਾਰਿਕ ਸੌਰ ਸਮਰੱਥਾ ’ਚ ਭਾਰਤ ਦੀ ਕੁੱਲ ਹਿੱਸੇਦਾਰੀ 8 ਫੀਸਦੀ ਹੋਣ ਦੀ ਜਿੱਥੇ ਸੰਭਾਵਨਾ ਹੈ, ਉੱਥੇ 363 ਗੀਗਾਵਾਟ ਦੀ ਸਮਰੱਥਾ ਨਾਲ ਸੰਸਾਰਿਕ ਆਗੂ ਦੇ ਰੂਪ ’ਚ ਉਭੱਰਨ ਦੀ ਨਵੀਂ ਸੰਭਾਵਨਾ ਵੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਕੋਚਾਂ ਵੱਲੋਂ ਨਿਭਾਈ ਮੋਹਰੀ ਭੂਮਿਕਾ ਨੂੰ ਸਲਾਹਿਆ

ਅੰਤਰਰਾਸ਼ਟਰੀ ਪਹਿਲ ਦੇ ਅੰਤਰਗਤ ਦੇਖੀਏ ਤਾਂ ਅੰਤਰਰਾਸ਼ਟਰੀ ਸੌਰ ਗਠਜੋੜ ਜਿਸ ਦਾ ਸ਼ੁੱਭ-ਆਰੰਭ ਭਾਰਤ ਅਤੇ ਫਰਾਂਸ ਵੱਲੋਂ 30 ਨਵੰਬਰ 2015 ਨੂੰ ਪੈਰਿਸ ’ਚ ਕੀਤਾ ਗਿਆ ਸੀ ਜਿਸ ਦੀ ਪਹਿਲ ਭਾਰਤ ਨੇ ਕੀਤੀ ਸੀ ਇਹ ਉਹ ਦੌਰ ਸੀ ਜਿੱਥੇ ਪੈਰਿਸ ਜਲਵਾਯੂ ਸੰਮੇਲਨ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਸੰਗਠਨ ’ਚ 122 ਦੇਸ਼ ਹਨ ਜਿਨ੍ਹਾਂ ਦੀ ਸਥਿਤੀ ਕਰਕ ਅਤੇ ਮਕਰ ਰੇਖਾ ਦੇ ਮੱਧ ’ਚ ਹਨ ਜ਼ਿਕਰਯੋਗ ਹੈ ਕਿ ਸੂਰਜ ਸਾਲ ਭਰ ਇਨ੍ਹਾਂ ਦੋ ਰੇਖਾਵਾਂ ਵਿਚਾਲੇ ਸਿੱਧਾ ਚਮਕਦਾ ਹੈ ਜਿਸ ਨਾਲ ਧੁੱਪ ਅਤੇ ਚਾਨਣ ਦੀ ਮਾਤਰਾ ਸਭ ਤੋਂ ਜ਼ਿਆਦਾ ਦੇਖੀ ਜਾ ਸਕਦੀ ਹੈ ਹਾਲਾਂਕਿ ਵਿਸ਼ੁਵਤ ਰੇਖਾ ’ਤੇ ਇਹੀ ਧੁੱਪ ਅਤੇ ਤਾਪ ਅਨੁਪਾਤ ’ਚ ਸਭ ਤੋਂ ਜਿਆਦਾ ਰਹਿੰਦਾ ਹੈ ਸੌਰ ਊਰਜਾ ਕਦੇ ਨਾ ਖ਼ਤਮ ਹੋਣ ਵਾਲਾ ਇੱਕ ਸਿਲਸਿਲਾ ਹੈ। (Solar Energy)

ਭਾਰਤ ’ਚ ਰਾਜਸਥਾਨ ਦੇ ਥਾਰ ਮਾਰੂਥਲ ’ਚ ਦੇਸ਼ ਦਾ ਹੁਣ ਤੱਕ ਦਾ ਸਰਵਉੱਤਮ ਸੌਰ ਊਰਜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਸੌਰ ਊਰਜਾ ਮਿਸ਼ਨ ਦੇ ਟੀਚੇ ’ਤੇ ਨਜ਼ਰ ਮਾਰੀਏ ਤਾਂ 2022 ਤੱਕ ਵੀਹ ਹਜ਼ਾਰ ਮੇਗਾਵਾਟ ਸਮਰੱਥਾ ਵਾਲੇ ਸੌਰ ਗਰਿੱਡ ਦੀ ਸਥਾਪਨਾ ਤੋਂ ਇਲਾਵਾ ਦੋ ਹਜ਼ਾਰ ਮੇਗਾਵਾਟ ਵਾਲੀ ਗੈਰ-ਗਰਿੱਡ ਦੇ ਸੁਚਾਰੂ ਸੰਚਾਲਨ ਦੀ ਨੀਤੀਗਤ ਯੋਜਨਾ ਦਿਸਦੀ ਹੈ ਇਸੇ ਮਿਸ਼ਨ ’ਚ 2022 ਤੱਕ ਹੀ ਦੋ ਕਰੋੜ ਸੌਰ ਲਾਈਟ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਈ-ਚਾਰਜਿੰਗ ਸਟੇਸ਼ਨ ਦੀ ਸਥਾਪਨਾ ਸ਼ੁਰੂ ਕਰ ਦਿੱਤੀ ਗਈ ਹੈ ਇਸ ’ਤੇ ਚੱਲਦਿਆਂ ਸੌਰ ਊਰਜਾ ਨਾਲ ਚੱਲਣ ਵਾਲੇ ਵਾਹਨਾਂ ਲਈ ਇਹ ਇੱਕ ਬਿਹਤਰੀਨ ਕਦਮ ਹੈ ਜ਼ਿਕਰਯੋਗ ਹੈ ਕਿ ਭਾਰਤ ’ਚ ਆਟੋਮੋਬਾਇਲ ਖੇਤਰ ਨੇ ਵੀ ਸੌਰ ਊਰਜਾ ਨੂੰ ਤੇਜ਼ੀ ਨਾਲ ਅਪਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਜਿਹੇ ਵਾਹਨ ਬਣਾਏ ਜਾ ਰਹੇ ਜਿਨ੍ਹਾਂ ਨੂੰ ਪੈਟਰੋਲ, ਡੀਜਲ ਦੀ ਬਜਾਇ ਸੌਰ ਊਰਜਾ ਨਾਲ ਚਲਾਇਆ ਜਾ ਸਕੇ। (Solar Energy)

ਇਹ ਵੀ ਪੜ੍ਹੋ : ਅੱਤਵਾਦ ਦਾ ਨਵਾਂ ਕਾਰਾ

ਕਿਸੇ ਵੀ ਯੋਜਨਾ ਨੂੰ ਅੰਜਾਮ ਦੇਣ ਲਈ ਕੌਸ਼ਲ ਵਿਕਾਸ ਇੱਕ ਜ਼ਰੂਰੀ ਪੱਖ ਹੈ ਕਿਸੇ ਵੀ ਦੇਸ਼ ਦਾ ਕੁਸ਼ਲ ਮਨੁੱਖੀ ਵਸੀਲੇ ਵਿਕਾਸਾਤਮਕ ਅਤੇ ਸੁਧਾਰਾਤਮਕ ਯੋਜਨਾ ਲਈ ਪ੍ਰਾਣਵਾਯੂ ਵਾਂਗ ਹੁੰਦਾ ਹੈ ਭਾਰਤ ’ਚ ਜਿੱਥੇ ਇਸ ਦੀ ਘੋਰ ਕਮੀ ਹੈ, ਉੱਥੇ ਲਾਗਤ ਸਬੰਧੀ ਵੀ ਚੁਣੌਤੀ ਲਗਭਗ ਰਹੀ ਹੈ ਜ਼ਿਕਰਯੋਗ ਹੈ ਕਿ ਸੌਰ ਊਰਜਾ ਦੀ ਔਸਤ ਲਾਗਤ ਪ੍ਰਤੀ ਕਿਲੋਵਾਟ ਇੱਕ ਲੱਖ ਰੁਪਏ ਤੋਂ ਜ਼ਿਆਦਾ ਹੈ ਜੋ ਸਾਰਿਆਂ ਦੇ ਵੱਸ ਦੀ ਗੱਲ ਤਾਂ ਨਹੀਂ ਹੈ ਆਤਮ-ਨਿਰਭਰ ਭਾਰਤ ਦੀ ਯੋਜਨਾ ਨੂੰ ਵੀ ਸੌਰ ਊਰਜਾ ਇੱਕ ਨਵਾਂ ਮੁਕਾਮ ਦੇ ਸਕਦੀ ਹੈ ਉਂਜ ਦੇਖਿਆ ਜਾਵੇ ਤਾਂ ਭਾਰਤ ਨੇ ਸੋਲਰ ਊਰਜਾ ਦੇ ਖੇਤਰ ’ਚ ਕੁਝ ਹੱਦ ਤੱਕ ਕਮਾਲ ਵੀ ਕੀਤਾ ਹੈ ਸਾਲ 2022 ਦੀ ਪਹਿਲੀ ਛਿਮਾਹੀ ’ਚ ਸੌਰ ਊਰਜਾ ਉਤਪਾਦਨ ਦੇ ਚੱਲਦਿਆਂ 1.94 ਕਰੋੜ ਟਨ ਕੋਲੇ ਦੀ ਬੱਚਤ ਹੋਈ ਹੈ ਅਤੇ ਨਾਲ ਹੀ 4.2 ਅਰਬ ਡਾਲਰ ਦੇ ਵਾਧੂ ਖਰਚ ਤੋਂ ਮੁਕਤੀ ਮਿਲੀ ਹੈ।

ਐਨਰਜੀ ਥਿੰਕ ਟੈਂਕ ਐਂਬਰ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਆਫ ਇੰਸਟੀਚਿਊਟ ਫਾਰ ਐਨਰਜੀ ਇਕੋਨਾਮੀ ਐਂਡ ਫਾਇਨੈਂਸ਼ੀਅਲ ਅਨਾਲਸਿਸ ਦੀ ਰਿਪੋਰਟਸ ਤੋਂ ਉਕਤ ਗੱਲ ਦਾ ਖੁਲਾਸਾ ਹੋਇਆ ਹੈ ਇੱਥੇ ਸਪੱਸ਼ਟ ਕਰ ਦੇਈਏ ਕਿ ਸੋਲਰ ਊਰਜਾ ਸਮਰੱਥਾ ਨਾਲ ਲੈਸ ਟਾਪ 10 ਅਰਥਵਿਵਸਥਾਵਾਂ ’ਚ 5 ਏਸ਼ੀਆਈ ਮਹਾਂਦੀਪ ਦੇ ਦੇਸ਼ ਹਨ ਜਿਸ ’ਚ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ ਤੇ ਵੀਅਤਨਾਮ ਨੂੰ ਦੇਖਿਆ ਜਾ ਸਕਦਾ ਹੈ ਫਿਲਹਾਲ ਸੌਰ ਊਰਜਾ ਭਵਿੱਖ ਦੀ ਸਿਰਫ ਜ਼ਰੂਰਤ ਨਹੀਂ, ਸਗੋਂ ਜ਼ਰੂਰਤ ਦੀ ਦਿਸ਼ਾ ’ਚ ਇੱਕ ਬਿਹਤਰੀਨ ਊਰਜਾ ਸਰੋਤ ਹੋਵੇਗਾ ਪਰ ਇਹ ਪੂਰੀ ਤਰ੍ਹਾਂ ਸਮਰੱਥ ਅਤੇ ਮਜ਼ਬੂਤ ਫਿਰ ਹੋ ਸਕੇਗੀ ਜਦੋਂ ਇਹ ਸਾਰਿਆਂ ਤੱਕ ਪਹੁੰਚ ਬਣਾ ਲਵੇਗੀ। (Solar Energy)