ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦੀ ਵੱਡੀ ਕਾਰਵਾਈ, 11 ਮਹੀਨਿਆਂ ’ਚ ਦਰਜ ਕੀਤੇ ਰਿਕਾਰਡ 12500 ਮਾਮਲੇ

Drugs

ਅੰਮਿ੍ਰਤਸਰ ਅਤੇ ਫਿਰੋਜ਼ਪੁਰ ਵਿਖੇ ਸਭ ਤੋਂ ਜ਼ਿਆਦਾ ਦਰਜ ਹੋਏ ਮਾਮਲੇ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਨਸ਼ਿਆਂ ਖ਼ਿਲਾਫ਼ ਭਗਵੰਤ ਮਾਨ ਸਰਕਾਰ (Government of Punjab) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪਿਛਲੇ 11 ਮਹੀਨੇ ਦਰਮਿਆਨ ਰਿਕਾਰਡ 12 ਹਜ਼ਾਰ 500 ਮਾਮਲੇ ਦਰਜ ਕੀਤੇ ਗਏ ਹਨ ਤਾਂ ਇਨ੍ਹਾਂ ਦਰਜ ਕੀਤੇ ਗਏ ਮਾਮਲਿਆਂ ਵਿੱਚ 18 ਹਜ਼ਾਰ 517 ਮੁਲਜ਼ਮ ਨਾਮਜ਼ਦ ਕੀਤੇ ਗਏ ਹਨ, ਜਿਸ ਵਿੱਚੋਂ 17578 ਨੂੰ ਗਿ੍ਰਫ਼ਤਾਰ ਵੀ ਕਰ ਲਿਆ ਗਿਆ ਹੈ। ਇਸ ਵਿੱਚ ਨਸ਼ੇੜੀ ਦੇ ਨਾਲ-ਨਾਲ ਨਸ਼ੇ ਦੇ ਤਸਕਰ ਵੀ ਸ਼ਾਮਲ ਹਨ, ਜਿਹੜੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾਉਣ ਅਤੇ ਪੈਸਾ ਕਮਾਉਣ ਲਈ ਇਹ ਗੰਦਾ ਵਪਾਰ ਕਰ ਰਹੇ ਸਨ।

ਪੰਜਾਬ ਭਰ ਵਿੱਚੋਂ 18517 ਮੁਲਜ਼ਮ ਕੀਤੇ ਗਏ ਨਾਮਜ਼ਦ, 17578 ਕੀਤੇ ਗਿ੍ਰਫ਼ਤਾਰ

ਪੰਜਾਬ ਵਿਧਾਨ ਸਭਾ ਦੇ ਸਦਨ ਅੰਦਰ ਇੱਕ ਸੁਆਲ ਦੇ ਜੁਆਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੱਸਿਆ ਗਿਆ ਕਿ ਇਸ ਵਿੱਤੀ ਸਾਲ 1 ਅਪਰੈਲ 2022 ਤੋਂ 29 ਫਰਵਰੀ 2023 ਤੱਕ ਕਮਿਸ਼ਨਰ ਆਫ਼ ਪੁਲਿਸ/ ਜ਼ਿਲ੍ਹਾ ਪੁਲਿਸ ਅਤੇ ਯੂਨਿਟ ਵਾਈਜ਼ ਐੱਨਡੀਪੀਐੱਸ ਐਕਟ ਅਧੀਨ 18 ਹਜ਼ਾਰ 517 ਮਾਮਲੇ ਦਰਜ ਕੀਤੇ ਗਏ ਹਨ, ਜਿਸ ਵਿੱਚ ਫ਼ਿਰੋਜ਼ਪੁਰ ਵਿਖੇ ਸਭ ਤੋਂ ਜ਼ਿਆਦਾ 876 ਮਾਮਲੇ ਦਰਜ ਕੀਤੇ ਗਏ ਹਨ। ਜਿਸ ਅਧੀਨ 1075 ਨੂੰ ਮੁਲਜ਼ਮ ਬਣਾਇਆ ਗਿਆ ਹੈ ਅਤੇ ਇਨ੍ਹਾਂ 1075 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ਨਸ਼ੇ ਦੇ ਵਪਾਰ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਵੱਲੋਂ ਵੀ ਵੱਡੇ ਪੱਧਰ ’ਤੇ ਕੋਸ਼ਿਸ਼ਾਂ ਕੀਤੀ ਗਈਆਂ ਸਨ ਪਰ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਦਰਮਿਆਨ ਇਹ ਨਸ਼ੇ ਦਾ ਵਪਾਰ ਰੁਕਣ ਦੀ ਥਾਂ ਪਹਿਲਾਂ ਨਾਲੋਂ ਜ਼ਿਆਦਾ ਵਧਦਾ ਹੀ ਗਿਆ। ਪਿਛਲੀਆਂ ਸਰਕਾਰਾਂ ਵੱਲੋਂ ਵੀ ਮਾਮਲੇ ਦਰਜ ਕੀਤੇ ਗਏ ਪਰ ਵੱਡੇ ਪੱਧਰ ’ਤੇ ਸਫ਼ਲਤਾ ਕਿਸੇ ਨੂੰ ਵੀ ਹਾਸਲ ਨਹੀਂ ਹੋਈ।

ਮੌਜ਼ੂਦਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਨਾਲੋਂ ਜ਼ਿਆਦਾ ਸਖ਼ਤੀ ਕਰਦੇ ਹੋਏ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਨ ਹੀ ਇੰਨੇ ਵੱਡੇ ਪੱਧਰ ’ਤੇ ਨਸ਼ੇੜੀ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਫੜੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ