ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਹੋਵੇਗਾ ਭਾਣਜਾ ਸਚਿਨ, ਦਿੱਲੀ ਪੁਲਿਸ ਕਰੇਗੀ ਪੁੱਛਗਿੱਛ

Lawrence Bishnoi

ਚੰਡੀਗੜ੍ਹ। ਗੈਂਗਸਟਰ ਲਾਰੈਂਸ ਬਿਸ਼ਨੋਈ (Lawrence Bishnoi) ਨੂੰ ਜਲਦੀ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਦਿੱਲੀ ਲਿਜਾਇਆ ਜਾਵੇਗਾ। ਤਾਂ ਕਿ ਭਾਣਜੇ ਸਚਿਨ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਦੋਵਾਂ ਤੋਂ ਇਕੱਠਿਆਂ ਤੋਂ ਪੁੱਛਗਿੱਛ ਕੀਤੀ ਜਾ ਸਕੇ। ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਹਾਲ ਹੀ ’ਚ ਸਚਿਨ ਨੂੰ ਅਜਰਬੈਜਾਨ ਤੋਂ ਲੈ ਕੇ ਆਈ ਸੀ। ਦਿੱਲੀ ਪੁਲਿਸ ਨੇ ਮੁਲਜਮ ਸਚਿਨ ਨੂੰ ਕੋਰਟ ’ਚ ਪੇਸ਼ ਕਰ ਉਸ ਦਾ ਦਸ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਇਸ ਰਿਮਾਂਡ ਮਿਆਦ ਦੌਰਾਨ ਹੀ ਸਚਿਨ ਤੋਂ ਲਾਰੈਂਸ ਦੇ ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ।

ਗੈਂਗਸਟਰ ਸਚਿਨ ਨੇ ਪੁਲਿਸ ਪੁੱਛਗਿੱਛ ’ਚ ਕਈ ਵੱਡੇ ਖੁਲਾਸੇ ਕੀਤੇ ਗਏ ਹਨ। ਉਸ ਨੇ ਦੱਸਿਆ ਕਿ ਕਿਵੇਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਦੁਬੱਈ ’ਚ ਸਾਜਿਸ਼ ਰਚੀ ਗਈ ਸੀ। ਇਸ ਦੌਰਾਨ ਦਿੱਲੀ ਪੁਲਿਸ ਗੈਂਗਸਟਰ ਲਾਰੈਂਸ (Lawrence Bishnoi) ਨੂੰ ਬਠਿੰਡਾ ਤੋਂ ਦਿੱਲੀ ਲਿਆਉਣਾ ਚਾਹੁੰਦੀ ਹੈ। ਸੂਤਰਾਂ ਅਨੁਸਾਰ ਲਾਰੈਂਸ ਨੂੰ ਅੱਜ ਹੀ ਦਿੱਲੀ ਲਿਜਾਇਆ ਜਾਣਾ ਸੀ ਪਰ ਸੁਰੱਖਿਆ ਦੇ ਪ੍ਰਬੰਧ ਨਾ ਹੋਣ ਕਰਕੇ ਉਸ ਨੂੰ ਅੱਜ ਦਿੱਲੀ ਜੇਲ੍ਹ ਸ਼ਿਫ਼ਟ ਨਹੀਂ ਕੀਤਾ ਜਾ ਸਕਦਾ।

ਸੁਰੱਖਿਆ ਕਾਰਨਾਂ ਕਰਕੇ ਅਦਾਲਤ ’ਚ ਨਹੀਂ ਕੀਤਾ ਪੇਸ਼ | Lawrence Bishnoi

ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਨੂੰ ਸੁਰੱਖਿਆ ਕਾਰਨ ਕਰਕੇ ਅਦਾਲਤ ਨਹੀਂ ਲਿਜਾਇਆ ਗਿਆ। ਉਸ ਦੀ ਪੇਸ਼ੀ ਲਾਕਅਪ ਤੋਂ ਕਰਵਾਈ ਗਈ ਸੀ। ਪਟਿਆਲਾ ਹਾਊਸ ਕੋਰਟ ਦੀ ਕੋਰਟ ਮੁਖੀ ਮੈਟੋਪਾਲਿਟਨ ਮੈਜਿਸਟਰੇਟ ਸਨਿਗਧਾ ਸਰਵਰੀਆ ਨੇ ਖੁਦ ਕੋਰਟ ਲਾਕਅੱਪ ’ਚ ਜਾ ਕੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਆਦੇਸ਼ ਪਾਸ ਕੀਤਾ।

ਇਹ ਵੀ ਪੜ੍ਹੋ : ਅੰਗਦਾਨ ਲਈ ਕੀਤੀ ਜਾਣੀ ਚਾਹੀਦੀ ਹੈ ਸ਼ਲਾਘਾ : ਮਾਂਡਵੀਆ