ਰੂਹਾਨੀ ਸਥਾਪਨਾ ਮਹੀਨੇ ਦੇ ਸ਼ੁੱਭ ਭੰਡਾਰੇ ’ਤੇ ਬਰਨਾਵਾ ਆਸ਼ਰਮ ’ਚ ਆਇਆ ਸੰਗਤ ਦਾ ਹੜ੍ਹ

Barnawa

ਸਾਧ-ਸੰਗਤ ਦੇ ਉਤਸ਼ਾਹ, ਲਗਨ, ਅਟੁੱਟ ਵਿਸ਼ਵਾਸ ਅਤੇ ਅਥਾਹ ਸ਼ਰਧਾ ਦੇ ਸਾਹਮਣੇ ਸਾਰੇ ਪ੍ਰਬੰਧ ਪਏ ਛੋਟੇ

  • ਜਨਨੀ ਸਤਿਕਾਰ ਮੁਹਿੰਮ ਤਹਿਤ 29 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਭੋਜਨ ਦੀਆਂ ਕਿੱਟਾਂ ਵੰਡੀਆਂ ਗਈਆਂ
  • ਪੰਛੀ ਬਚਾਓ ਮੁਹਿੰਮ ਤਹਿਤ 175 ਮਿੱਟੀ ਦੇ ਕਟੋਰੇ ਵੰਡੇ
  • ਸਾਧ-ਸੰਗਤ ਨੇ ਏਕਤਾ ਵਿੱਚ ਰਹਿ ਕੇ ਮਾਨਵਤਾ ਦੇ ਭਲੇ ਲਈ 156 ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੰਕਲਪ ਲਿਆ

ਬਰਨਾਵਾ (ਸੱਚ ਕਹੂੰ ਨਿਊਜ਼/ਰਕਮ ਸਿੰਘ)। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦਾ ਸ਼ੁਭ ਭੰਡਾਰਾ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹ ਸਤਨਾਮ ਜੀ ਆਸਰਮ ਬਰਨਾਵਾ (Barnawa) ਵਿਖੇ ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੀ ਸਾਧ-ਸੰਗਤ ਵੱਲੋਂ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪਵਿੱਤਰ ਭੰਡਾਰੇ ਮੌਕੇ ਹੋਈ ਨਾਮ ਚਰਚਾ ਵਿੱਚ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਮੂਲੀਅਤ ਕੀਤੀ।

ਨਾਮ ਚਰਚਾ ਦੌਰਾਨ ਪਹੁੰਚੀ ਸਾਧ-ਸੰਗਤ ਦੇ ਜੋਸ਼, ਜਜਬੇ, ਅਟੁੱਟ ਆਸਥਾ ਅਤੇ ਅਥਾਹ ਸ਼ਰਧਾ ਦੇ ਸਾਹਮਣੇ ਡੇਰਾ ਸੱਚਾ ਸੌਦਾ ਪ੍ਰਬੰਧਕਾਂ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਛੋਟੇ ਪੈਂਦੇ ਨਜ਼ਰ ਆਏ। ਸਾਧ-ਸੰਗਤ ਦਾ ਆਉਣਾ ਨਾਮ ਚਰਚਾ ਦੀ ਸਮਾਪਤ ਤੱਕ ਵੀ ਜਾਰੀ ਸੀ। ਦੂਜੇ ਪਾਸੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਨਾਮ ਚਰਚਾ ਦੇ ਅੰਤ ’ਚ ਮਾਨਵਤਾ ਦੀ ਭਲਾਈ ਲਈ 156 ਕੰਮਾਂ ਦੀ ਲੜੀ ਤਹਿਤ ਜਨਨੀ ਸਤਕਾਰ ਮੁਹਿੰਮ ਤਹਿਤ 29 ਗਰਭਵਤੀ ਔਰਤਾਂ ਨੂੰ ਪੌਸਟਿਕ ਭੋਜਨ ਕਿੱਟਾਂ ਦਿੱਤੀਆਂ ਗਈਆਂ।

Barnawa

Barnawa

ਇਸ ਤੋਂ ਇਲਾਵਾ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਪੰਛੀ ਬਚਾਓ ਮੁਹਿੰਮ ਤਹਿਤ 175 ਮਿੱਟੀ ਦੇ ਕਟੋਰੇ ਵੰਡੇ ਗਏ, ਜਿਸ ਵਿੱਚ ਪੰਛੀਆਂ ਲਈ ਰੋਜ਼ਾਨਾ ਦਾਣਾ-ਚੋਗਾ ਤੇ ਪਾਣੀ ਰੱਖਿਆ ਜਾਵੇਗਾ। ਨਾਮ ਚਰਚਾ ਦੇ ਆਰੰਭ ਵਿੱਚ ਸਾਧ-ਸੰਗਤ ਨੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਇਲਾਹੀ ਨਾਅਰੇ ਨਾਲ ਪੂਜਨੀਕ ਗੁਰੂ ਜੀ ਨੂੰ ਰੂਹਾਨੀ ਸਥਾਪਨਾ ਦੇ ਮਹੀਨੇ ਦੀ ਵਧਾਈ ਦਿੱਤੀ। ਭੰਡਾਰੇ ਦੀ ਨਾਮ ਚਰਚਾ ਵਿੱਚ ਹਾਜ਼ਰ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਚੱਲਣ ਅਤੇ ਏਕਤਾ ’ਚ ਰਹਿਣ ਦਾ ਪ੍ਰਣ ਲਿਆ।

Barnawa

ਜ਼ਿਕਰਯੋਗ ਹੈ ਕਿ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ। ਡੇਰਾ ਸੱਚਾ ਸੌਦਾ ਦੀਆਂ ਸੰਗਤਾਂ ਵੱਲੋਂ ਇਸ ਮਹੀਨੇ ਨੂੰ ਰੂਹਾਨੀ ਸਥਾਪਨਾ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਅਤੇ ਐਤਵਾਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਇਸ ਨੂੰ ਰੂਹਾਨੀ ਸਥਾਪਨਾ ਦੇ ਮਹੀਨੇ ਦੇ ਭੰਡਾਰੇ ਵਜੋਂ ਮਨਾਇਆ ਹੈ। ਪੂਜਨੀਕ ਸਾਈਂ ਜੀ, ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਅਤੇ ਮੌਜ਼ੂਦਾ ਗੱਦੀਨਸ਼ੀਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਹਜ਼ੂਰੀ ’ਚ ਇਸ ਸੱਚੇ ਦਰ ਦੀ ਰੂਹਾਨੀਅਤ ਨਾਲ ਜੁੜ ਕੇ ਕਰੋੜਾਂ ਲੋਕ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਨੂੰ ਤਿਆਗ ਚੁੱਕੇ ਹਨ।

Barnawa

ਐਤਵਾਰ ਸਵੇਰੇ 11 ਵਜੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦੇ ਪਾਵਨ ਅਤੇ ਇਲਾਹੀ ਨਾਅਰੇ ਨਾਲ ਸੁਭ ਭੰਡਾਰੇ ਦੀ ਨਾਮ ਚਰਚਾ ਸ਼ੁਰੂ ਕੀਤੀ ਗਈ। ਉਪਰੰਤ ਕਵੀਰਾਜ ਵੀਰਾਂ ਨੇ ਸੁੰਦਰ ਸ਼ਬਦਬਾਣੀ ਰਾਹੀਂ ਗੁਰੂਜੱਸ ਗਾਇਆ। ਉਪਰੰਤ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਡ ਪਵਿੱਤਰ ਬਚਨਾਂ ਨੂੰ ਸਕਰੀਨਾਂ ਜ਼ਰੀਏ ਸਰਵਣ ਕੀਤਾ।

ਪੰਛੀ ਬਚਾਓ ਮੁਹਿੰਮ ਤਹਿਤ ਪੰਛੀਆਂ ਲਈ ਭੋਜਨ ਅਤੇ ਪਾਣੀ ਰੱਖਣ ਲਈ ਪ੍ਰੇਰਿਤ ਕੀਤਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀਆਂ 156 ਸੰਸਥਾਵਾਂ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ। ਪੰਛੀ ਬਚਾਓ ਮੁਹਿੰਮ ਇਹਨਾਂ ਕੰਮਾਂ ਵਿੱਚੋਂ ਇੱਕ ਹੈ। ਜਿਸ ਤਹਿਤ ਸੁਭਚਿੰਤਕ ਆਪਣੇ ਘਰਾਂ ਅਤੇ ਅਦਾਰਿਆਂ ਦੀਆਂ ਛੱਤਾਂ ’ਤੇ ਪੰਛੀਆਂ ਲਈ ਪਾਣੀ ਰੱਖਦੇ ਹਨ। ਪੰਛੀਆਂ ਲਈ ਮਿੱਟੀ ਦੇ ਬਰਤਨ ਰੱਖਦਾ ਹੈ। ਇਸ ਸਬੰਧੀ ਇੱਕ ਡਾਕੂਮੈਂਟਰੀ ਦਿਖਾਈ ਗਈ। ਡਾਕੂਮੈਂਟਰੀ ਰਾਹੀਂ ਆਮ ਲੋਕਾਂ ਨੂੰ ਪੰਛੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਵੀ ਜਾਗਰੂਕ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।