ਸਾਵਧਾਨ! ਮੌਸਮ ਵਿਭਾਗ ਦਾ ਅਲਰਟ, ਵਧੇਗੀ ਠਾਰੀ | Video

Weather Update

ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ | Weather Update Punjab

  • ਅਗਲੇ ਤਿੰਨ ਦਿਨ ਪਵੇਗੀ ਸੰਘਣੀ ਧੁੰਦ | Weather Update Punjab

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਹਾੜਾਂ ’ਚ ਹੋਈ ਬਰਫਬਾਰੀ ਕਾਰਨ ਪੰਜਾਬ ਦੇ ਇਲਾਕੇ ਠੰਡੇ ਹੋ ਗਏ ਹਨ। ਸੂਬੇ ਦੇ ਕਈ ਹਿੱਸਿਆਂ ’ਚ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ। ਸਾਰੇ ਜ਼ਿਲ੍ਹਿਆਂ ’ਚ ਮੰਗਲਵਾਰ ਨੂੰ ਸੰਘਣੀ ਧੂੰਦ ਵੀ ਰਹੀ ਹੈ। ਰਾਤ ਦਾ ਔਸਤਨ ਤਾਪਮਾਨ 6 ਤੋਂ 8 ਡਿਗਰੀ ਰਿਹਾ ਹੈ। ਜਦਕਿ ਦਿਨ ਦਾ ਔਸਤਨ ਤਾਪਮਾਨ 21 ਡਿਗਰੀ ਸੀ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਸੰਘਣੀ ਧੂੰਦ ਦਾ ਦੌਰ ਜਾਰੀ ਰਹੇਗਾ। ਸ਼ਿਮਲਾ ’ਚ ਘੱਟੋ-ਘੱਟ ਤਾਪਮਾਨ 3.9 ਡਿਗਰੀ ਰਿਹਾ ਹੈ। ਮੌਸਮ ਵਿਭਾਗ ਵੱਲੋਂ ਨਵੀਂ ਪੱਛਮੀ ਗੜਬੜ 16 ਦਸੰਬਰ ਤੋਂ ਪੱਛਮੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰਨ ਜਾ ਰਹੀ ਹੈ, ਜਿਸ ਦਾ ਅਸਰ ਪੰਜਾਬ ਅਤੇ ਉਸ ਨੇ ਨਾਲ ਲਗਦੇ ਗੁਆਂਢੀ ਹਰਿਆਣਾ ’ਚ ਵੀ ਵੇਖਣ ਨੂੰ ਮਿਲੇਗਾ। (Weather Update Punjab)

ਇਹ ਵੀ ਪੜ੍ਹੋ : ਨਸ਼ੇ ਦੀ ਸਮੱਸਿਆ : ਰੋਕਥਾਮ ‘ਚ ਆ ਰਹੀ ਮੁਸ਼ਕਿਲ ਲਈ ਪੰਜਾਬ ਸਰਕਾਰ ਨੇ ਕੇਂਦਰ ਲਈ ਕਹੀ ਇਹ ਗੱਲ

ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਅੰਮ੍ਰਿਤਸਰ ’ਚ ਘੱਟੋ-ਘੱਟ ਤਾਪਮਾਨ 6.8 ਡਿਗਰੀ ਅਤੇ ਸਭ ਤੋਂ ਜ਼ਿਆਦਾ 21 ਰਿਹਾ, ਲੁਧਿਆਣਾ ’ਚ ਰਾਤ ਦਾ ਤਾਪਮਾਨ ਘੱਟੋ-ਘੱਟ 6.4 ਡਿਗਰੀ ਰਿਹਾ ਜਦਕਿ ਦਿਨ ਦਾ ਤਾਪਮਾਨ 21.2 ਰਿਹਾ, ਪਟਿਆਲਾ ’ਚ ਰਾਤ ਦਾ ਤਾਪਮਾਨ 7.2 ਡਿਗਰੀ ਅਤੇ ਦਿਨ ਦਾ 21.8 ਦਰਜ਼ ਕੀਤਾ ਗਿਆ, ਬਠਿੰਡਾ ’ਚ ਰਾਤ ਦਾ ਤਾਪਮਾਨ 7.6 ਅਤੇ ਦਿਨ ਦਾ 23.4 ਰਿਹਾ, ਫਰੀਦਕੋਟ ’ਚ ਰਾਤ ਦਾ ਤਾਪਮਾਨ 8 ਅਤੇ ਦਿਨ ਦਾ 21.8 ਤੱਕ ਦਰਜ਼ ਕੀਤਾ ਗਿਆ। ਇਸ ਤਹਿਤ ਮਾਝਾ, ਦੋਆਬਾ ਅਤੇ ਮਾਲਵਾ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਸਵੇਰ ਵੇਲੇ ਸੰਘਣੀ ਧੂੰਦ ਛਾਈ ਰਹੇਗੀ। ਸੰਘਣੀ ਧੂੰਦ ਹੀ ਕਿਸਾਨਾਂ ਲਈ ਲਾਹੇਵੰਦ ਮੰਨੀ ਜਾਂਦੀ ਹੈ ਕਿਊਂਕਿ ਕਣਕ ਨੂੰ ਜਿਸ ਤਰ੍ਹਾਂ ਸੰਘਣੀ ਧੂੰਦ ਮਿਲੇਗੀ ਤਾਂ ਉਸ ਨਾਲ ਫਸਲ ਚੰਗੀ ਹੋਵੇਗੀ। (Weather Update Punjab)