ਸਾਵਧਾਨ! ਤਿੰਨ ਗੁਣਾ ਵਧਿਆ ਕੋਰੋਨਾ ਦਾ JN 1 ਵਾਇਰਸ, 628 ਆਏ ਨਵੇਂ ਕੇਸ, ਮਹਾਰਾਸ਼ਟਰ ਦੇ ਮੰਤਰੀ ਵੀ ਪਾਜੀਟਿਵ

Covid 19

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ 24 ਘੰਟਿਆਂ ’ਚ ਕੋਰੋਨਾ ਦੇ 628 ਮਾਮਲੇ ਸਾਹਮਣੇ ਆਏ ਹਨ। ਐਕਟਿਵ ਕੇਸਾਂ ਦੀ ਗਿਣਤੀ ਹੁਣ 4 ਹਜਾਰ 52 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਮੁਤਾਬਿਕ ਦੇਸ਼ ’ਚ ਨਵੇਂ ਰੂਪ ਦੇ 63 ਮਾਮਲੇ ਸਾਹਮਣੇ ਆਏ ਹਨ। ਗੋਆ ’ਚ 34, ਮਹਾਰਾਸ਼ਟਰ ’ਚ 9 ਅਤੇ ਕਰਨਾਟਕ ’ਚ 8 ਕੇਸ ਨਵੇਂ ਰੂਪ ਦੇ ਹਨ। 24 ਘੰਟਿਆਂ ’ਚ 315 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਕੋਰੋਨਾ ਦਾ ਸਭ ਤੋਂ ਜ਼ਿਆਦਾ ਅਸਰ ਕੇਰਲ ’ਚ ਵੇਖਣ ਨੂੰ ਮਿਲ ਰਿਹਾ ਹੈ। (Covid 19)

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ : ਪੁੰਛ ’ਚ ਤਿੰਨ ਨਾਗਰਿਕਾਂ ਦੀ ਮੌਤ ਦਾ ਮਾਮਲਾ ਭਖਿਆ

24 ਘੰਟਿਆਂ ’ਚ 376 ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਮਰੀਜ ਦੀ ਮੌਤ ਵੀ ਹੋ ਗਈ ਹੈ, ਜਿਨ੍ਹਾਂ ’ਚੋਂ 6 ਕੇਸ ਨਵੇਂ ਰੂਪ ਦੇ ਹਨ। ਸੂਬੇ ’ਚ ਪਿਛਲੇ 5 ਦਿਨਾਂ ’ਚ 8 ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਕੇਰਲ ਤੋਂ ਬਾਅਦ ਕਰਨਾਟਕ ਅਤੇ ਮਹਾਰਾਸ਼ਟਰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਕਰਨਾਟਕ ’ਚ 106 ਅਤੇ ਮਹਾਰਾਸ਼ਟਰ ’ਚ 24 ਘੰਟਿਆਂ ’ਚ 50 ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਸਰਕਾਰ ਦੇ ਮੰਤਰੀ ਧਨੰਜੈ ਮੁੰਡੇ ਵੀ ਕੋਰੋਨਾ ਨਾਲ ਪਾਜੀਟਿਵ ਪਾਏ ਗਏ ਹਨ। (Covid 19)

ਨਵੇਂ ਵੇਰੀਐਂਟਸ ਨੂੰ ਲੈ ਕੇ ਸਾਵਧਾਨ ਰਹਿਣ ਦੀ ਜ਼ਰੂਰਤ

ਆਈਸੀਐੱਮਆਰ ਦੇ ਸਾਬਕਾ ਡਾਇਰੈਕਟਰ ਜਨਰਲ ਡਾ. ਸੌਮਿਆ ਸਵਾਮੀਨਾਥਨ ਨੇ ਨਵੇਂ ਵੇਰੀਐਂਟ ਨੂੰ ਲੈ ਕੇ ਸਾਵਧਾਨ ਰਹਿਣ ਲਈ ਕਿਹਾ ਹੈ। ਉਨ੍ਹਾਂ ਨਿਊਜ ਏਜੰਸੀ ਏਐਨਆਈ ਨੂੰ ਕਿਹਾ- ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸਾਡੇ ਕੋਲ ਇਹ ਜਾਣਨ ਲਈ JN.1 ’ਤੇ ਕੋਈ ਡਾਟਾ ਨਹੀਂ ਹੈ ਕਿ ਇਹ ਰੂਪ ਖਤਰਨਾਕ ਹੈ ਜਾਂ ਨਹੀਂ। ਜਿਸ ਨਾਲ ਇਹ ਪਤਾ ਲੱਗ ਸਕੇ ਕਿ ਇਹ ਵੈਰੀਐਂਟ ਖਤਰਨਾਕ ਹੈ ਜਾਂ ਨਹੀਂ।

ਦੇਸ਼ ’ਚ ਆਏ 600 ਤੋਂ ਜ਼ਿਆਦਾ ਨਵੇਂ ਮਾਮਲੇ | Covid 19

ਜੇਕਰ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 24 ਘੰਟਿਆਂ ਦਰਮਿਆਨ ਕੋਵਿਡ-19 ਦੇ 628 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਕੇਰਲ ’ਚ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਅਜਿਹੇ ’ਚ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 5 ਲੱਖ 33 ਹਜਾਰ 334 ਹੋ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ 4 ਕਰੋੜ 44 ਲੱਖ 71 ਹਜਾਰ 860 ਲੋਕ ਕੋਵਿਡ ਤੋਂ ਠੀਕ ਹੋ ਚੁੱਕੇ ਹਨ। ਅਜਿਹੀ ਸਥਿਤੀ ’ਚ, ਰਾਸ਼ਟਰੀ ਰਿਕਵਰੀ ਦਰ 98.81 ਫੀਸਦੀ ਹੈ। ਜਦੋਂ ਕਿ ਮੌਤ ਦਰ 1.19 ਫੀਸਦੀ ਹੈ। (Covid 19)