ਜੰਮੂ-ਕਸ਼ਮੀਰ : ਪੁੰਛ ’ਚ ਤਿੰਨ ਨਾਗਰਿਕਾਂ ਦੀ ਮੌਤ ਦਾ ਮਾਮਲਾ ਭਖਿਆ

Terrorist Attack

ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਸਮੇਤ 4 ’ਤੇ ਕਾਰਵਾਈ | Terrorist Attack

  • 21 ਦਸੰਬਰ ਨੂੰ ਹੋਇਆ ਸੀ ਅੱਤਵਾਦੀ ਹਮਲਾ

ਨਵੀਂ ਦਿੱਲੀ/ਸ੍ਰੀਨਗਰ (ਏਜੰਸੀ)। ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ’ਚ ਤਿੰਨ ਨਾਗਰਿਕਾਂ ਦੀ ਮੌਤ ਦੀ ਜਾਂਚ ਲਈ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀ ਨੂੰ ਲਾਇਆ ਗਿਆ। ਫੌਜ ਨੇ ਮਾਰਕੁੱਟ ਨਾਲ ਤਿੰਨ ਆਮ ਨਾਗਰਿਕਾਂ ਦੀ ਮੌਤ ਦੇ ਦੋਸ਼ੀਆਂ ਖ਼ਿਲਾਫ਼ ਕੋਰਟ ਆਫ ਇੰਕੁਆਰੀ ਸ਼ੁਰੂ ਕਰ ਦਿੱਤੀ ਹੈ ਭਾਰਤੀ ਫੌਜ ਦੇ ਸੂਤਰਾਂ ਮੁਤਾਬਕ 13 ਸੈਕਟਰ ਰਾਸ਼ਟਰੀ ਰਾਈਫਲਜ਼ ਦੇ ਬ੍ਰਿਗੇਡੀਅਰ ਕਮਾਂਡਰ ਨਾਲ ਜੋੜਿਆ ਗਿਆ ਨਾਲ ਹੀ ਸਬੰਧਿਤ ਅਧਿਕਾਰੀ ਦੇ ਇਲਾਕੇ ਵਿੱਚ ਅੱਤਵਾਦੀ ਹਮਲਿਆਂ ’ਚ ਜਵਾਨਾਂ ਦੇ ਸ਼ਹੀਦ ਹੋਣ ਦੀਆਂ ਘਟਨਾਵਾਂ ਸਬੰਧੀ ਵੀ ਜਾਂਚ ਕੀਤੀ ਜਾਵੇਗੀ। ਦਰਅਸਲ ਰਾਜੌਰੀ-ਪੁੰਛ ਸੈਕਟਰ ’ਚ ਫੌਜ ਦੇ ਕਾਫਲੇ ’ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਚਾਰ ਜਵਾਨ ਸ਼ਹੀਦ ਹੋ ਗਏ ਸਨ। ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਤਿੰਨਾਂ ਨਾਗਰਿਕਾਂ ਨੂੰ ਹਮਲੇ ਨਾਲ ਸਬੰਧਿਤ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ। ਇਹ ਤਿੰਨੇ ਨਾਗਰਿਕ ਬਾਅਦ ਵਿੱਚ ਮ੍ਰਿਤਕ ਪਾਏ ਗਏ ਸਨ। (Terrorist Attack)

ਆਖਿਰ ਅਫਰੀਕਾ ’ਚ Test Series ਕਿਉਂ ਨਹੀਂ ਜਿੱਤ ਪਾਉਂਦਾ ਭਾਰਤ, ਕੀ ਇਸ ਵਾਰ ਟੁੱਟੇਗਾ ਇਹ ਸਿਲਸਿਲਾ

ਦੱਸ ਦਈਏ ਕਿ 21 ਦਸੰਬਰ ਨੂੰ ਸ਼ਾਮ ਕਰੀਬ 4.45 ਵਜੇ ਰਾਜੌਰੀ/ਪੁੰਛ ਦੇ ਸੁਰਨਕੋਟ ਸਬ-ਡਿਵੀਜ਼ਨ ’ਚ ਡੇਰਾ ਕੀ ਗਲੀ ਅਤੇ ਬੁਫਲਿਆਜ਼ ਦੇ ਵਿਚਕਾਰ ਸੰਘਣੇ ਜੰਗਲੀ ਖੇਤਰ ’ਚ ਦਾਨਾਰ ਸਵਾਨਿਆ ਮੋੜ ’ਤੇ ਅੱਤਵਾਦੀਆਂ ਨੇ ਫੌਜ ਦੇ ਦੋ ਵਾਹਨਾਂ ’ਤੇ ਹਮਲਾ ਕੀਤਾ ਸੀ, ਜਿਸ ’ਚ 4 ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਜ਼ਖਮੀ ਹੋ ਗਏ। ਹਮਲੇ ਦੇ ਘੇਰੇ ਵਿੱਚ ਆਏ ਫੌਜੀ ਵਾਹਨ ਇੱਕ ਅਪ੍ਰੇਸ਼ਨ ਲਈ ਜਾ ਰਹੇ ਸਨ ਜੋ ਵੀਰਵਾਰ ਸਵੇਰੇ ਇਲਾਕੇ ਵਿੱਚ ਸ਼ੱਕੀ ਗਤੀਵਿਧੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। (Terrorist Attack)

ਕ੍ਰਿਸਮਸ ਮਨਾਉਂਦੇ ਹੋਏ ਆਪਣੇ ਬਹਾਦਰ ਫੌਜੀਆਂ ਨੂੰ ਨਾ ਭੁੱਲੋ : ਸੀਜੇਆਈ ਚੰਦਰਚੂੜ | Terrorist Attack

ਰਾਜੌਰੀ ’ਚ ਅੱਤਵਾਦੀ ਹਮਲੇ ’ਚ ਚਾਰ ਫੌਜੀਆਂ ਦੀ ਮੌਤ ਨੂੰ ਯਾਦ ਕਰਦੇ ਹੋਏ ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਹੈ ਕਿ ਕ੍ਰਿਸਮਸ ਮਨਾਉਂਦੇ ਹੋਏ ਸਾਨੂੰ ਫੌਜੀਆਂ ਨੂੰ ਨਹੀਂ ਭੁੱਲਣਾ ਚਾਹੀਦਾ। ਜਸਟਿਸ ਚੰਦਰਚੂੜ ਨੇ ਕਿਹਾ, ‘ਅਸੀਂ ਕੁਝ ਦਿਨ ਪਹਿਲਾਂ ਆਪਣੇ ਹਥਿਆਰਬੰਦ ਬਲਾਂ ਦੇ ਚਾਰ ਮੈਂਬਰਾਂ ਨੂੰ ਗੁਆ ਦਿੱਤਾ ਹੈ। ਇਸ ਲਈ ਜਦੋਂ ਅਸੀਂ ਕ੍ਰਿਸਮਸ ਦਾ ਜਸ਼ਨ ਮਨਾ ਰਹੇ ਹਾਂ, ਸਾਨੂੰ ਉਨ੍ਹਾਂ ਫੌਜੀ ਜਵਾਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਜੋ ਸਾਡੇ ਦੇਸ਼ ਦੀਆਂ ਸਰਹੱਦਾਂ ’ਤੇ ਤਾਇਨਾਤ ਹਨ ਅਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ।’ ਉਨ੍ਹਾਂ ਅਨੁਸਾਰ, ‘ਉਹ ਇਸ ਠੰਢੀ ਸਵੇਰ ਵਿੱਚ ਵੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ। ਇਸ ਲਈ ਜਦੋਂ ਅਸੀਂ ਗਾਉਂਦੇ ਹਾਂ, ਅਸੀਂ ਉਨ੍ਹਾਂ ਲਈ ਵੀ ਗਾਉਂਦੇ ਹਾਂ।’ ਜਸਟਿਸ ਡੀਵਾਈ ਚੰਦਰਚੂੜ ਸੁਪਰੀਮ ਕੋਰਟ ਵਿੱਚ ਕ੍ਰਿਸਮਿਸ ਮਨਾਉਣ ਲਈ ਹੋਏ ਇੱਕ ਸਮਾਗਮ ਦੌਰਾਨ ਬੋਲ ਰਹੇ ਸਨ। (Terrorist Attack)

ਅੱਤਵਾਦੀਆਂ ਦੀ ਭਾਲ ਲਈ ਆਪ੍ਰੇਸ਼ਨ ਤੇਜ਼ | Terrorist Attack

ਵੀਰਵਾਰ ਨੂੰ ਪੁੰਛ-ਰਾਜੌਰੀ ’ਚ ਫੌਜ ਦੇ ਕਾਫਲੇ ’ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਭਾਲ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਹਮਲੇ ਵਿੱਚ ਸ਼ਾਮਲ ਕਿਸੇ ਵੀ ਅੱਤਵਾਦੀ ਦੀ ਅਜੇ ਤੱਕ ਪਛਾਣ ਜਾਂ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਦੌਰਾਨ ਏਐੱਨਆਈ ਵੱਲੋਂ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ, ਸੁਰੱਖਿਆ ਮੁਲਾਜ਼ਮ ਪੁੰਛ ਜ਼ਿਲ੍ਹੇ ਦੇ ਬਫਲਿਆਜ਼ ਖੇਤਰ ਵਿੱਚ ਇੱਕ ਕੁੱਤਿਆਂ ਦੇ ਦਸਤੇ ਨਾਲ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇੱਕ ਹੋਰ ਵੀਡੀਓ ਵਿੱਚ ਸੁਰੱਖਿਆ ਮੁਲਾਜ਼ਮ ਪੁੰਛ ਜ਼ਿਲ੍ਹੇ ਦੇ ਰਾਜੌਰੀ ਸੈਕਟਰ ਦੇ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। (Terrorist Attack)