ਬਠਿੰਡਾ ਥਰਮਲ : ਮੁੱਢਲੇ ਪੜਾਅ ‘ਚ ਕਲੋਨੀ ਦੀ ਜਗ੍ਹਾ ਵੇਚਣ ਦੀ ਤਿਆਰੀ

Bathinda Thermal, Preparations, Sale, Colony

ਸਰਕਾਰੀ ਜਾਇਦਾਦਾਂ ਵੇਚ ਕੇ ਮੰਦੇ ‘ਚੋਂ ਨਿੱਕਲਣਾ ਚਾਹੁੰਦੀ ਐ ਪੰਜਾਬ ਸਰਕਾਰ | Bathinda Thermal

ਬਠਿੰਡਾ (ਅਸ਼ੋਕ ਵਰਮਾ)। ਪੰਜਾਬ ਸਰਕਾਰ ਨੇ ਹੁਣ ਬਠਿੰਡਾ ਥਰਮਲ ਦੀ ਜਾਇਦਾਦ ‘ਤੇ ਅੱਖ ਰੱਖ ਲਈ ਹੈ ਉਂਜ ਸਰਕਾਰ ਦੀ ਨਿਗ੍ਹਾ ਉੱਤੇ ਤਾਂ ਕਾਫੀ ਸਮੇਂ ਪਹਿਲਾਂ ਤੋਂ ਹੀ ਇਹ ਜਾਇਦਾਦ ਸੀ ਪਰ ਨਵੀਂ ਸਰਕਾਰ ਸਰਕਾਰੀ ਜਾਇਦਾਦਾਂ ਵੇਚਕੇ ਮੰਦੇ ਦੇ ਦੌਰ ‘ਚੋਂ ਨਿਕਲਣਾ ਚਾਹੁੰਦੀ ਹੈ ਅਹਿਮ ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਪਹਿਲੇ ਪੜਾਅ ‘ਤੇ ਸਰਕਾਰ ਥਰਮਲ ਕਲੋਨੀ ਦੀ ਕਰੀਬ 50 ਏਕੜ ਜਗ੍ਹਾ ਹਾਸਲ ਕਰਨਾ ਚਾਹੁੰਦੀ ਹੈ ਤਾਂ ਜੋ ਇਸ ਦੀ ਮਾਲਕੀ ਤਬਦੀਲ ਕਰਨ ਪਿੱਛੋਂ ਇਸ ਦੀ ਵਿਕਰੀ ਕੀਤੀ ਜਾ ਸਕੇ। (Bathinda Thermal)

ਸੂਤਰਾਂ ਮੁਤਾਬਕ ਸਰਕਾਰ ਦੀ ਇੱਛਾ ਇਹ ਵੀ ਹੈ ਕਿ ਜੋ ਬਠਿੰਡਾ ਗੋਨਿਆਣਾ ਸੜਕ ਦੇ ਨਾਲ ਥਰਮਲ ਕਲੋਨੀ ਦੀ ਚਾਰਦੀਵਾਰੀ ਹੈ, ਉਸ ਦੇ ਅੰਦਰ ਦੀ ਜਗ੍ਹਾ ਨੂੰ ਵਪਾਰਕ ਮਕਸਦਾਂ ਲਈ ਵਰਤ ਲਿਆ ਜਾਵੇ ਸੂਤਰ ਆਖਦੇ ਹਨ ਕਿ ਸਰਕਾਰ ਨੇ ਹਰ ਹੀਲਾ ਵਰਤ ਕੇ ਦੇਖ ਲਿਆ ਹੈ ਪਰ ਆਰਥਿਕ ਗੱਡੀ ਲੀਹ ‘ਤੇ ਨਹੀਂ ਪੈ ਰਹੀ ਹੈ ਆਰਥਿਕ ਮੰਦਵਾੜੇ ਕਾਰਨ ਚਾਹੁੰਦਿਆਂ ਹੋਇਆਂ ਵੀ ਨਵੇਂ ਪੂਜੀ ਨਿਵੇਸ਼ਕਾਂ ਨੂੰ ਪੰਜਾਬ ਵੱਲ ਉਤਸ਼ਾਹਿਤ ਨਹੀਂ ਕੀਤਾ ਜਾ ਸਕਿਆ ਹੈ ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੌਰਾਨ ਇਸ ਜਗ੍ਹਾ ਦੀ ਮੌਜੂਦਾ ਸਥਿਤੀ ਦਾ ਨਵਿਓਂ ਸਿਰੀਓਂ ਜਾਇਜ਼ਾ ਲਿਆ ਹੈ ਸੂਤਰਾਂ ਨੇ ਮੰਨਿਆ ਹੈ ਕਿ ਜੇਕਰ ਸਰਕਾਰ ਦੀ ਤਜਵੀਜ਼ ਸਿਰੇ ਚੜ੍ਹਦੀ ਹੈ ਤਾਂ ਥਰਮਲ ਕਲੋਨੀ ਦੀ ਹੱਰੀ ਪੱਟੀ ਸਮੇਤ ਸਟੇਡੀਅਮ ਵਾਲੀ ਜਗ੍ਹਾ ਇਸ ਮਾਰ ਹੇਠ ਆ ਸਕਦੀ ਹੈ। (Bathinda Thermal)

ਦੁਬਈ ਤੋਂ ਪਿੰਡ ਮਹਿਰਾਜ ਪੁੱਜੀ ਨੌਜਵਾਨ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ

ਪਿਛਲੀ ਸਰਕਾਰ ਵੇਲੇ ਵੀ ਮੁੱਖ ਸੜਕ ਤੋਂ ਚਾਰਦੀਵਾਰੀ ‘ਚ 100 ਮੀਟਰ ਚੌੜੀ ਤੇ 600 ਮੀਟਰ ਲੰਮੀ ਪੱਟੀ ਲੈਣ ਦੀ ਯੋਜਨਾ ਬਣਾਈ ਸੀ ਇਵੇਂ ਹੀ ਥਰਮਲ ਕਲੋਨੀ ‘ਚ ਜੋ ਕਰੀਬ 40 ਏਕੜ ਦਾ ਹਰਿਆਲੀ ਜ਼ੋਨ ਹੈ, ਉਸ ਨੂੰ ਵੀ ਸਰਕਾਰ ਵੱਲੋਂ ਪ੍ਰਾਪਤ ਕਰਨ ਦੀ ਯੋਜਨਾ ਹੈ ਵੇਚਣ ਦੇ ਮਕਸਦ ਨਾਲ ਸਰਕਾਰ ਨੇ ਇਹ ਹਰਿਆਲੀ ਜ਼ੋਨ ਵੀ ਦੇਖ ਲਿਆ ਹੈ ਇਸ ਤਰ੍ਹਾਂ ਹੀ ਬਠਿੰਡਾ ਥਰਮਲ ਦੇ ਸਾਹਮਣੇ ਪੱਛਮੀ ਜ਼ੋਨ ਦਾ ਜੋ ਦਫਤਰ ਹੈ, ਉਸ ਦੀ ਮਾਲਕੀ ਵੀ ਸਰਕਾਰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਨਾਂਅ ਤਬਦੀਲ ਕਰਾਉਣ ਦੇ ਰੌਂਅ ‘ਚ ਹੈ ਇਥੋਂ ਹੀ ਪਹਿਲਾਂ ਪਾਵਰਕੌਮ ਨੇ ਥਾਣਾ ਥਰਮਲ ਲਈ ਜਗ੍ਹਾ ਦਿੱਤੀ ਹੋਈ ਹੈ ਪਾਵਰਕੌਮ ਵੱਲੋਂ ਝੀਲਾਂ ਤੇ ਪ੍ਰਾਈਵੇਟ ਪੰਜ ਤਾਰਾ ਹੋਟਲ ਲਈ ਜ਼ਮੀਨ ਦਿੱਤੀ ਗਈ ਸੀ, ਇਹ ਅਲਹਿਦਾ ਗੱਲ ਹੈ ਕਿ ਹੋਟਲ ਉਸਾਰਨ ਵਾਲੀ ਕੰਪਨੀ ਨੇ ਇਸ ਪ੍ਰੋਜੈਕਟ ਤੋਂ ਹੱਥ ਖਿੱਚ ਲਿਆ।

ਸੂਤਰਾਂ ਨੇ ਦੱਸਿਆ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵੇਲੇ ਪਾਵਰਕੌਮ ਨੇ 50 ਏਕੜ ਦੇ ਕਰੀਬ ਖਾਲੀ ਪਈ ਜਗ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਸੀ ਪਰ ਹੁਣ ਪਾਵਰਕੌਮ ਰਜ਼ਾਮੰਦ ਹੋ ਗਿਆ ਹੈ ਪਤਾ ਲੱਗਾ ਹੈ ਕਿ ਹੁਣ ਕਾਂਗਰਸ ਸਰਕਾਰ ਨੇ ਮਨ ਬਣਾ ਲਿਆ ਹੈ ਕਿ ਜਦੋਂ ਬਠਿੰਡਾ ਥਰਮਲ ਬੰਦ ਕਰ ਦਿੱਤਾ ਜਾਣਾ ਹੈ ਤਾਂ ਇਸ ਜਗ੍ਹਾ ਨੂੰ ਵਰਤੇ ਜਾਣ ‘ਚ ਕੋਈ ਹਰਜ਼ ਵੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਉਹ ਇਹ ਜਗ੍ਹਾ ਵੇਚਣ ਦਾ ਵਿਰੋਧ ਕਰਨਗੇ ਪਾਵਰਕੌਮ ਦੇ ਸੀਐੱਮਡੀ ਏ. ਵੇਨੂੰ ਪ੍ਰਸਾਦ ਤੇ ਐਡੀਸ਼ਨਲ ਸੈਕਟਰੀ (ਪਾਵਰ) ਸਤੀਸ਼ ਚੰਦਰਾ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। (Bathinda Thermal)

ਸੰਪਤੀ ਵੇਚਣੀ ਲੋਕਾਂ ਨਾਲ ਧੋਖਾ | Bathinda Thermal

ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਥਰਮਲ ਦੀ ਜਾਇਦਾਦ ਲੋਕਾਂ ਦੀ ਸੰਪਤੀ ਹੈ, ਜਿਸ ਨੂੰ ਉਹ ਵੇਚਣ ਜਾਂ ਕਿਸੇ ਦੇ ਨਾਂਅ ਤਬਦੀਲ ਨਹੀਂ ਹੋਣ ਦੇਣਗੇ ਉਨ੍ਹਾਂ ਆਖਿਆ ਕਿ ਸਰਕਾਰ ਨੇ ਪਹਿਲਾਂ ਤਾਂ ਆਮ ਲੋਕਾਂ ਤੋਂ ਇਹ ਸੰਪਤੀ ਥਰਮਲ ਵਾਸਤੇ ਐਕੁਆਇਰ ਕੀਤੀ ਸੀ ਤੇ ਹੁਣ ਇਸ ਨੂੰ ਵੇਚਣ ਦੀ ਤਿਆਰੀ ਵਿੱਢ ਲਈ ਹੈ, ਜੋ ਲੋਕਾਂ ਨਾਲ ਵੱਡਾ ਧੋਖਾ ਹੈ ਉਨ੍ਹਾਂ ਆਖਿਆ ਕਿ ਸਰਕਾਰ ਬਠਿੰਡਾ ਥਰਮਲ ਨੂੰ ਬੰਦ ਕਰਨ ਪਿੱਛੋਂ ਇਸ ਬੇਸ਼ਕੀਮਤੀ ਸੰਪਤੀ ਨੂੰ ਟੇਢੇ ਢੰਗ ਨਾਲ ਵੇਚਣਾ ਚਾਹੁੰਦੀ ਹੈ।

ਪਹਿਲਾਂ ਵੀ ਵਿਕੀ ਬਠਿੰਡਾ ਦੀ ਸੰਪਤੀ | Bathinda Thermal

ਅਕਾਲੀ-ਭਾਜਪਾ ਸਰਕਾਰ ਦੇ ਰਾਜ ‘ਚ ਬਠਿੰਡਾ ਸ਼ਹਿਰ ਦੀ ਨਹਿਰੀ ਕਲੋਨੀ ਦੀ 19 ਵਿੱਘੇ 3 ਵਿਸਵੇ ਜ਼ਮੀਨ ਬਠਿੰਡਾ ਦੀ ਨਿੱਜੀ ਕੰਪਨੀ ਨੂੰ ਵੇਚੀ ਗਈ ਤੇ ਇਸ ਜਾਇਦਾਦ ਤੋਂ ਸਰਕਾਰ ਨੇ ਕਰੀਬ 15 ਕਰੋੜ ਰੁਪਏ ਵੱਟੇ ਬਠਿੰਡਾ ਦੇ ਹੀ ਪੁਰਾਣੇ ਹਸਪਤਾਲ ਦੀ ਇਮਾਰਤ ਵੇਚ ਕੇ 186 ਕਰੋੜ ਰੁਪਏ ਦੀ ਕਮਾਈ ਕੀਤੀ ਸ਼ਹਿਰ ‘ਚ ਹੀ 100 ਫੁੱਟੀ ਰੋਡ ਨੂੰ 80 ਕਰੋੜ ਰੁਪਏ ‘ਚ ਵੇਚਿਆ ਇੱਥੋਂ ਦੇ ਸਿਵਲ ਸਟੇਸ਼ਨ ਦਾ ਮੁੱਲ ਕਰੀਬ 12 ਕਰੋੜ ਰੁਪਏ ਅਤੇ ਧੋਬੀ ਬਜ਼ਾਰ ਵਿਚਲੇ ਪਟਵਾਰਖਾਨੇ ਦਾ ਮੁੱਲ 1 ਕਰੋੜ ਰੁਪਏ ਪਿਆ ਬਠਿੰਡਾ ਦੀ ਪੁਰਾਣੀ ਕੇਂਦਰੀ ਜੇਲ੍ਹ ਦੀ 31 ਏਕੜ ਜ਼ਮੀਨ ‘ਚ ਪੁੱਡਾ ਵੱਲੋਂ ਰਿਹਾਇਸ਼ੀ ਪਲਾਟਾਂ ਦੀ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ। (Bathinda Thermal)

ਕੋਈ ਪੱਤਰ ਨਹੀਂ ਆਇਆ : ਮੁੱਖ ਇੰਜਨੀਅਰ | Bathinda Thermal

ਬਠਿੰਡਾ ਥਰਮਲ ਦੇ ਮੁੱਖ ਇੰਜਨੀਅਰ, ਜਰਨਲ ਮੈਨੇਜਰ ਵੀ. ਕੇ. ਗਰਗ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਮੁੱਖ ਦਫਤਰ ਤਰਫੋਂ ਕੋਈ ਪੱਤਰ ਵਗੈਰਾ ਨਹੀਂ ਆਇਆ ਹੈ ਤੇ ਨਾਂ ਹੀ ਉਨ੍ਹਾਂ ਨੂੰ ਅਜਿਹੀ ਕਿਸੇ ਤਜਵੀਜ਼ ਸਬੰਧੀ ਜਾਣਕਾਰੀ ਹੈ। (Bathinda Thermal)