ਥੋੜ੍ਹਾ-ਜਿਹਾ ਲਾਲਚ ਕਿਸ ਤਰ੍ਹਾਂ ਕਿਸੇ ਦੀ ਜਾਨ ਲੈ ਸਕਦਾ ਹੈ, ਇਸਦੀ ਇੱਕ ਵੰਨਗੀ ਹੈ ਰਾਜਸਥਾਨ ਦੇ ਸਵਾਈਮਾਧੋਪੁਰ ਜ਼ਿਲ੍ਹੇ ‘ਚ ਬਨਾਸ ਨਦੀ ‘ਤੇ ਵਾਪਰੀ ਦੁਖਦਾਈ ਘਟਨਾ ਇੱਕ ਅਣ-ਸਿੱਖੇ ਨਾਬਾਲਗ ਬੱਸ ਡਰਾਈਵਰ ਕਾਰਨ 33 ਬੇਗੁਨਾਹ ਜਾਨਾਂ ਚਲੀਆਂ ਗਈਆਂ
ਹਾਲਾਂਕਿ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਬੱਸ ਡਰਾਈਵਰ ਦੀ ਵੀ ਇਸ ਹਾਦਸੇ ‘ਚ ਮੌਤ ਹੋ ਗਈ ਜਾਂ ਉਹ ਬਚ ਗਿਆ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਡਰਾਈਵਰ ਆਖਿਰ ਸੜਕ ‘ਤੇ ਕਿਉਂ ਵਹੀਕਲ ਭਜਾ ਰਹੇ ਹਨ? ਹਰ ਤਰ੍ਹਾਂ ਦੇ ਕਾਨੂੰਨਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਜਿਹੇ ਡਰਾਈਵਰ ਆਮ ਵੇਖੇ ਜਾ ਸਕਦੇ ਹਨ ਇਸ ਤਰ੍ਹਾਂ ਦੇ ਨਾਬਾਲਗ ਤੇ ਅਣ-ਸਿੱਖੇ ਆਟੋ ਰਿਕਸ਼ਾ ਡਰਾਈਵਰ ਤਾਂ ਦੇਸ਼ ‘ਚ ਅਣਗਿਣਤ ਹੋਣਗੇ, ਪਰ ਟ੍ਰੈਫਿਕ ਪੁਲਿਸ ਇਸ ਮਾਮਲੇ ‘ਚ ਜਿਵੇਂ ਅੱਖਾਂ ਬੰਦ ਕਰ ਬੈਠੀ ਰਹਿੰਦੀ ਹੈ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿਸ ‘ਚ ਲਾਪ੍ਰਵਾਹ ਡਰਾਈਵਰ ਨੇ ਇੰਨੀ ਵੱਡੀ ਗਲਤੀ ਕੀਤੀ ਹੋਵੇ ਇਸ ਤਰ੍ਹਾਂ ਪਤਾ ਨਹੀਂ ਕਿੰਨੇ ਹੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਕਦੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਰੇਲ ਗੱਡੀ ਦੀ ਲਪੇਟ ‘ਚ ਆ ਜਾਂਦੀ ਹੈ, ਕਦੇ ਓਵਰਲੋਡ ਆਟੋ ਰਿਕਸ਼ਾ ਜਾਂ ਸਵਾਰੀ ਵਹੀਕਲ ਹੋਰ ਵਹੀਕਲਾਂ ਨਾਲ ਜਾ ਭਿੜਦੇ ਹਨ, ਕਦੇ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਤੇ ਪਹਿਲਾਂ ਸਵਾਰੀ ਭਰਨ ਦੇ ਲਾਲਚ ‘ਚ ਤੇਜ਼ ਰਫ਼ਤਾਰ ਹਾਦਸਿਆਂ ਦਾ ਕਾਰਨ ਬਣਦੀ ਹੈ
ਅਜਿਹੇ ਮਾਮਲੇ ‘ਚ ਆਖਿਰਕਾਰ ਨੁਕਸਾਨ ਚੁੱਕਣਾ ਪੈਂਦਾ ਹੈ ਆਮ ਬੇਗੁਨਾਹ ਲੋਕਾਂ ਨੂੰ, ਜੋ ਖੁਸ਼ੀ-ਖੁਸ਼ੀ ਆਪਣੀ ਮੰਜ਼ਿਲ ਵੱਲ ਜਾ ਰਹੇ ਹੁੰਦੇ ਹਨ, ਪਰ ਅਜਿਹੇ ਨਾਸਮਝ ਡਰਾਈਵਰਾਂ ਦੀ ਲਾਪ੍ਰਵਾਹੀ ਕਾਰਨ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ ਇਸ ਮੌਕੇ ਸਿਆਸੀ ਆਗੂ ਸਿਰਫ ਦੁੱਖ ਪ੍ਰਗਟ ਕਰਕੇ ਆਪਣੇ ਫਰਜ਼ਾਂ ਅਦਾ ਕਰ ਦਿੰਦੇ ਹਨ ਕਾਰਵਾਈ ਦੇ ਨਾਂਅ ‘ਤੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਮੁਆਵਜ਼ੇ ਦੇ ਨਾਂਅ ‘ਤੇ ਕੁਝ ਧਨ ਰਾਸ਼ੀ ਪਰਿਵਾਰਾਂ ਨੂੰ ਸੌਂਪ ਦਿੱਤੀ ਜਾਂਦੀ ਹੈ, ਪਰ ਉਨ੍ਹਾਂ ਜ਼ਿੰਦਗੀਆਂ ਦਾ ਕੀ ਕਸੂਰ ਸੀ, ਜੋ ਅਚਾਨਕ ਹੀ ਕਾਲ ਦਾ ਸ਼ਿਕਾਰ ਬਣ ਗਈਆਂ?
ਹਾਲਾਂਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਟ੍ਰੈਫਿਕ ਨਿਯਮਾਂ ਨਾਲ ਸਬੰਧਿਤ ਜਾਗਰੂਕਤਾ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਹਨ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ, ਪਰ ਬਹੁਤੇ ਲਾਪ੍ਰਵਾਹ ਲੋਕ ਸਾਰੇ ਨਿਯਮਾਂ ਨੂੰ ਤਾਕ ‘ਤੇ ਰੱਖ ਕੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਦੇਸ਼ ਭਰ ‘ਚ ਅਜਿਹੇ ਨਾ ਜਾਣੇ ਕਿੰਨੇ ਹੀ ਨਾਬਾਲਗ ਹਨ, ਜੋ ਵਹੀਕਲ ਚਲਾਉਂਦੇ ਹਨ ਇਸ ਤੋਂ ਇਲਾਵਾ ਜੋ ਬਾਲਗ ਹਨ, ਜਿਨ੍ਹਾਂ ਵਹੀਕਲ ਡਰਾਈਵਰ ਨੂੰ ਲਾਇਸੈਂਸ ਵੀ ਮਿਲਿਆ ਹੁੰਦਾ ਹੈ,
ਬਹੁਤ ਵਾਰ ਉਹ ਵੀ ਲਾਪ੍ਰਵਾਹੀ ਨਾਲ ਵਹੀਕਲ ਚਲਾਉਂਦੇ ਹਨ ਅਤੇ ਹਾਦਸਾਗ੍ਰਸਤ ਹੋ ਜਾਂਦੇ ਹਨ ਅਜਿਹੇ ‘ਚ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਦੇਸ਼ ਦੀ ਟ੍ਰੈਫਿਕ ਵਿਵਸਥਾ ਇੱਕ ਬਹੁਤ ਵੱਡੀ ਕਤਲੇਆਮ ਵਿਵਸਥਾ ਬਣ ਚੁੱਕੀ ਹੈ, ਜਿਸ ਤੋਂ ਕਿ ਦੇਸ਼ ਵਾਸੀਆਂ ਨੂੰ ਬਚਾਇਆ ਜਾਣਾ ਚਾਹੀਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।