ਰਾਜਸਥਾਨ ਤੋਂ ਬਠਿੰਡੇ ਅਫੀਮ ਵੇਚਣ ਆਏ ਤਿੰਨ ਜਣੇ ਪੁਲਿਸ ਨੇ ਦਬੋਚੇ

Bathinda, Opium, Rajasthan Police

ਰਾਜਸਥਾਨ ਤੋਂ ਬਠਿੰਡੇ ਅਫੀਮ ਵੇਚਣ ਆਏ ਤਿੰਨ ਜਣੇ ਪੁਲਿਸ ਨੇ ਦਬੋਚੇ

ਅਸ਼ੋਕ ਗਰਗ, ਬਠਿੰਡਾ

ਬਠਿੰਡਾ ਪੁਲਿਸ ਨੇ ਰਾਜਸਥਾਨ ਤੋਂ ਬਠਿੰਡੇ ਅਫੀਮ ਵੇਚਣ ਆਏ ਤਿੰਨ ਜਣੇ ਕਾਬੂ ਕੀਤੇ ਹਨ ਸੀਆਈਏ ਸਟਾਫ-2 ਬਠਿੰਡਾ ਦੇ ਐਸ ਆਈ ਤਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਚਿੜੀਆ ਘਰ ਬੀੜ ਤਲਾਬ ਲਾਗੇ ਪੁਲਿਸ ਟੀਮ ਸਮੇਤ ਗਸ਼ਤ ਕਰ ਰਹੇ ਸਨ ਇਸ ਦੌਰਾਨ ਪੁਲਿਸ ਨੇ ਬੀੜ ਬਹਿਮਣ ਸੜਕ ਨੇੜੇ ਪੁਲ ‘ਤੇ ਇੱਕ ਕਾਰ ਖੜ੍ਹੀ ਦੇਖੀ, ਜਿਸ ਵਿੱਚ ਤਿੰਨ ਨੌਜਵਾਨ ਸਨ ਪੁਲਿਸ ਨੇ ਜਦੋਂ ਸ਼ੱਕ ਦੇ ਆਧਾਰ ‘ਤੇ ਨੇ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਦੋ ਕਿਲੋ ਅਫੀਮ ਬਰਾਮਦ ਕੀਤੀ ਗਈ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੀ ਪਛਾਣ ਜੱਗਾ ਸਿੰਘ ਪੁੱਤਰ ਕਾਲਾ ਸਿੰਘ ਵਾਸੀ 12 ਜੈਡ,ਸੁਨੀਲ ਕੁਮਾਰ ਪੁੱਤਰ ਸੁਰਜਾ ਰਾਮ ਵਾਸੀ ਕੈਐਸਡੀ ਢਾਣੀ ਅਤੇ ਗੁਰਤੇਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ 11 ਕਿਊ ਜਿਲ੍ਹਾ ਸ੍ਰੀ ਗੰਗਾਨਗਰ ਰਾਜਸਥਾਨ ਵਜੋਂ ਕੀਤੀ ਹੈ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਹ ਤਿੰਨੋਂ ਵਿਅਕਤੀ ਬੀੜ ਤਲਾਬ ਰਿਸ਼ਤੇਦਾਰੀ ਵਿੱਚ ਅਫੀਮ ਵੇਚਣ ਦੇ ਮਕਸਦ ਨਾਲ ਆਏ ਸਨ ਪਰ ਅਫੀਮ ਨਾ ਵਿਕਣ ਕਾਰਨ ਵਾਪਸ ਰਾਜਸਥਾਨ ਵੱਲ ਜਾ ਰਹੇ ਸਨ ਥਾਣਾ ਸਦਰ ਪੁਲਿਸ ਨੇ ਇਨ੍ਹਾਂ ਤਿੰਨਾਂ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 Bathinda, Opium, Rajasthan Police