ਬਰਨਾਲਾ ਪੁਲਿਸ ਵੱਲੋਂ ਬਲੀਨੋ ਤੇ ਸਵਿਫ਼ਟ ਸਵਾਰਾਂ ਤੋਂ 2 ਕੁਇੰਟਲ ਤੋਂ ਵੱਧ ਭੁੱਕੀ ਚੂਰਾ ਪੋਸਤ ਬਰਾਮਦ 

Poppy

ਕਾਬੂ ਵਿਅਕਤੀਆਂ ਤੋਂ ਪੁਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ : ਐਸਐਸਪੀ ਮਲਿਕ

(ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਪੁਲਿਸ ਨੇ ਲੰਘੇ ਕੱਲ੍ਹ ਦੋ ਗਿਰੋਹਾਂ ਦੇ ਚਾਰ ਜਣਿਆਂ ਵਿਰੁੱਧ ਮਾਮਲਾ ਦਰਜ ਕਰਕੇ ਉਨਾਂ ਤੋਂ 2 ਕੁਇੰਟਲ 15 ਕਿੱਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ’ਚ ਭੁੱਕੀ ਚੂਰਾ ਪੋਸਤ (Poppy) ਦੀ ਸਪਲਾਈ ਕਰਨ ਲਈ ਵਰਤੋਂ ’ਚ ਲਿਆਂਦੇ ਜਾਣ ਦੀ ਗੱਲ ਆਖਦਿਆਂ ਦੋ ਕਾਰਾਂ ਵੀ ਕਬਜ਼ੇ ’ਚ ਲਈਆਂ ਹਨ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸਾਂ- ਨਿਰਦੇਸ਼ਾਂ ’ਤੇ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ’ਚ ਸ਼ਲਾਘਾਯੋਗ ਕਾਰਵਾਈ ਕੀਤੀ ਹੈ।

ਉਨਾਂ ਦੱਸਿਆ ਕਿ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਖੁਫ਼ੀਆ ਇਤਲਾਹ ’ਤੇ ਗੁਰਵਿੰਦਰ ਸਿੰਘ ਵਾਸੀ ਤਰੈਂ ਅਤੇ ਰਾਮ ਸਿੰਘ ਵਾਸੀ ਆਸੇ ਮਾਜਰਾ (ਜ਼ਿਲਾ ਪਟਿਆਲਾ) ਨੂੰ ਕਾਰ ਨੰਬਰੀ ਪੀ.ਬੀ.- 13-ਏ.ਆਰ.- 7770 ਮਾਰਕਾ ਬਲੀਨੋ ’ਚ ਮੋਗਾ- ਬਰਨਾਲਾ ਬਾਈਪਾਸ ਤੋਂ ਨਾਕਾਬੰਦੀ ਦੌਰਾਨ ਹਿਰਾਸਤ ’ਚ ਲਿਆ ਅਤੇ ਡੀਐਸਪੀ ਬਰਨਾਲਾ ਸਤਵੀਰ ਸਿੰਘ ਦੀ ਹਾਜ਼ਰੀ ’ਚ ਇੰਨਾਂ ਪਾਸੋਂ 1 ਕੁਇੰਟਲ 60 ਕਿਲੋਗਰਾਮ ਭੁੱਕੀ ਚੂਰਾ ਪੋਸਤ ਬਰਾਮਦ (Poppy) ਕੀਤਾ, ਜਿਸ ਨੂੰ ਉਕਤ ਬਾਹਰਲੀਆਂ ਸਟੇਟਾਂ ਤੋਂ ਲਿਆ ਕੇ ਬਰਨਾਲਾ ਅਤੇ ਆਸ- ਪਾਸ ਦੇ ਇਲਾਕਿਆਂ ’ਚ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਸਨ।

Poppy

ਇਸੇ ਤਰ੍ਹਾਂ ਸੀਆਈਏ ਦੇ ਐਸਆਈ ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਦੌਰਾਨ-ਏ-ਗਸ਼ਤ ਤਪਾ-ਤਾਜੋ ਰੋੋਡ ’ਤੇ ਦਾਣਾ ਮੰਡੀ ਤਪਾ ਵਿਖੇ ਪੀ.ਬੀ.-13-ਏ.ਡਬਲਯੂ.- 6835 ਨੰਬਰੀ ਸਵਿੱਫਟ ਕਾਰ ’ਚੋਂ ਜਸਪਾਲ ਸਿੰਘ ਤੇ ਜੋਗੀ ਸਿੰਘ ਵਾਸੀਆਨ ਜਗਤਪੁਰਾ ਬਸਤੀ ਖਡਿਆਲ ਨੂੰ ਹਿਰਾਸਤ ’ਚ ਲੈਂਦਿਆਂ ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਦੌਰਾਨ 56 ਕਿੱਲੋਗਰਾਮ ਭੁੱਕੀ ਚੂਰਾ ਪੋਸਤ (Poppy) ਬਰਾਮਦ ਕੀਤਾ।

ਵੱਖ ਵੱਖ ਗਿਰੋਹ ਦੇ ਕਾਬੂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ

ਉਨਾਂ ਦੱਸਿਆ ਕਿ ਉਕਤ ਦੋਵੇਂ ਮਾਮਲਿਆਂ ’ਚ ਕ੍ਰਮਵਾਰ ਥਾਣਾ ਸਿਟੀ ਬਰਨਾਲਾ ਅਤੇ ਥਾਣਾ ਤਪਾ ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ। ਉਨਾਂ ਅੱਗੇ ਦੱਸਿਆ ਕਿ ਕਾਬੂ ਵਿਅਕਤੀਆਂ ’ਚੋਂ ਗੁਰਵਿੰਦਰ ਸਿੰਘ ਅਤੇ ਜਸਪਾਲ ਸਿੰਘ ਵਿਰੁੱਧ ਪਹਿਲਾਂ ਵੀ ਵੱਖ ਵੱਖ ਥਾਵਾਂ ’ਤੇ ਇੱਕ ਇੱਕ ਮਾਮਲਾ ਦਰਜ਼ ਹੈ। ਉਨਾਂ ਕਿਹਾ ਕਿ ਵੱਖ ਵੱਖ ਗਿਰੋਹ ਦੇ ਕਾਬੂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ’ਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਡੀਐਸਪੀ ਬਰਨਾਲਾ ਸਤਵੀਰ ਸਿੰਘ, ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ, ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਪੁਲਿਸ ਕਰਮੀ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ