ਬਲਵਿੰਦਰ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

Body Donation
ਸ੍ਰੀ ਮੁਕਤਸਰ ਸਾਹਿਬ : ਮੈਡੀਕਲ ਖੋਜ਼ਾਂ ਲਈ ਰਵਾਨਾ ਕਰਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ।

ਮਾਤਾ ਬਲਵਿੰਦਰ ਕੌਰ ਬਣੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ 18 ਵੇਂ ਸਰੀਰਦਾਨੀ | Body Donation

  • ਮਾਤਾ ਬਲਵਿੰਦਰ ਕੌਰ ਇੰਸਾਂ ਜਿਉਂਦੇ ਜੀਅ ਜਿੱਥੇ ਮਾਨਵਤਾ ਭਲਾਈ ਕਾਰਜਾਂ ਲਈ ਹਮੇਸ਼ਾ ਅੱਗੇ ਰਹਿੰਦੇ ਹਨ, ਉਥੇ ਹੀ ਮਰਨ ਉਪਰੰਤ ਸਮਾਜ ਭਲਾਈ ਦੇ ਲੇਖੇ ਲਾ ਗਏ ਆਪਣੀ ਮ੍ਰਿਤਕ ਦੇਹ
  • ਧੀਆਂ ਅਤੇ ਦੋਹਤੀਆਂ ਨੇ ਦਿੱਤਾ ਅਰਥੀ ਨੂੰ ਮੌਢਾ

ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਮਾਤਾ ਬਲਵਿੰਦਰ ਕੌਰ ਇੰਸਾਂ ਜਿਉਂਦੇ ਜੀਅ ਜਿੱਥੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਉਥੇ ਹੀ ਮਰਨ ਉਪਰੰਤ ਸਮਾਜ ਭਲਾਈ ਕਾਰਜ ਕਰਕੇ ਸਮਾਜ ਲਈ ਚਾਨਣ ਮੁਨਾਰਾ ਬਣ ਜਾਂਦੇ ਹਨ। ਮਾਨਵਤਾ ਭਲਾਈ ਕਾਰਜਾਂ ਦੀ ਇਸ ਕੜੀ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਮਾਤਾ ਬਲਵਿੰਦਰ ਕੌਰ ਇੰਸਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸਮਿੰਦਰ ਸਿੰਘ ਇੰਸਾਂ ਛਿੰਦਾ , ਪੋਤਰੇ ਸੁਖਦੀਪ ਸਿੰਘ ਇੰਸਾਂ ਅਤੇ ਕੁਲਦੀਪ ਸਿੰਘ ਇੰਸਾਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਮਾਤਾ ਬਲਵਿੰਦਰ ਕੌਰ ਇੰਸਾਂ ਬੀਤੇ ਦਿਨੀਂ ਆਪਣੀ ਸੁਆਸਾਂ ਰੁੂਪੀ ਪੂੁੰਜੀ ਨੂੰ ਭੋਗ ਕੇ ਗੁਰੂ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। (Body Donation)

ਮਾਤਾ ਬਲਵਿੰਦਰ ਕੌਰ ਇੰਸਾਂ ਨੇ ਮਰਨ ਉਪਰੰਤ ਸਰੀਰਦਾਨ ਕਰਨ ਦੇ ਫਾਰਮ ਡੇਰਾ ਸੱਚਾ ਸੌਦਾ ਵਿਖੇ ਭਰੇ ਹੋਏ ਸਨ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮਾਤਾ ਦੀ ਆਖਰੀ ਇੱਛਾ ਅਨੁਸਾਰ ਉਸ ਦਾ ਮ੍ਰਿਤਕ ਸਰੀਰ ਗੌਰਮਿੰਟ ਮੈਡੀਕਲ ਕਾਲਜ ਕਠੂਆ ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।ਇਸ ਤੋਂ ਪਹਿਲਾਂ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਵਿੱਢੀ ਗਈ ਮੁਹਿੰਮ ਤਹਿਤ ਧੀਆਂ ਇੰਦਰਜੀਤ ਕੌਰ ਇੰਸਾਂ ਅਤੇ ਜਸਵੀਰ ਕੌਰ ਵੱਲੋਂ ਅਰਥੀ ਨੂੰ ਮੋਢਾ ਦਿੱਤਾ ਗਿਆ ਇਸ ਮੌਕੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਅਗਵਾਈ ਕਰਕੇ ਐਂਬੂਲੈਂਸ ਨੂੰ ਰਵਾਨਾ ਕਰਨ ਮੌਕੇ ਮਾਤਾ ਬਲਵਿੰਦਰ ਕੌਰ ਇੰਸਾਂ ਨੂੰ ਸਲਾਮੀ ਦਿੱਤੀ ਗਈ ਅਤੇ ‘ਮਾਤਾ ਬਲਵਿੰਦਰ ਕੌਰ ਇੰਸਾਂ ਅਮਰ ਰਹੇ, ਅਮਰ ਰਹੇ’ ਦੇ ਨਾਅਰੇ ਲਗਾਏ ਗਏ। (Body Donation)

Gas cylinder prices : ਫਰਵਰੀ ਚੜ੍ਹਦਿਆਂ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਦਿੱਤਾ ਝਟਕਾ, ਜਾਣੋ ਤਾਜ਼ਾ ਕੀਮਤਾਂ

ਐਂਬੂਲੈਂਸ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਇਸ ਮੌਕੇ 85 ਮੈਂਬਰ ਪੰਜਾਬ ਸੁਖਦੀਪ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, 85 ਮੈਂਬਰ ਭੈਣਾਂ ਸੱਤਿਆ ਇੰਸਾਂ, ਬਲਾਕ ਪ੍ਰੇਮੀ ਸੇਵਕ ਮਾਸਟਰ ਹਰਦੀਪ ਸਿੰਘ ਇੰਸਾਂ, ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਤੋਂ ਇਲਾਵਾ ਸਾਰੇ ਜੋਨਾਂ ਦੇ ਪ੍ਰੇਮੀ ਸੇਵਕ, 15 ਮੈਂਬਰ ਅਤੇ ਜੋਨ ਦੀ ਸਮੂਹ ਸਾਧ-ਸੰਗਤ ਹਾਜ਼ਰ ਸੀ ਇਸ ਮੌਕੇ ਐੱਮਸੀ ਪਰਵਿੰਦਰ ਸਿੰਘ ਪਾਸ਼ਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਸ਼ਲਾਘਾਯੋਗ ਕੰਮ ਹਨ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਨਾ ਲੋੜਵੰਦਾਂ ਨੂੰ ਮਕਾਨ ਬਣਾਕੇ ਦੇਣਾ ਬਿਮਾਰ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਉਣਾ, ਸਰੀਰਦਾਨ ਹੋਵੇ ਸਰੀਰਦਾਨ ਕਰਨ ਤੋਂ ਇਲਾਵਾ ਹੋਰ ਬਹੁਤ ਸਾਰੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਦੇ ਹਨ। (Body Donation)

ਸਰੀਰਦਾਨ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਆਮ ਲੋਕ ਸਰੀਰਦਾਨ ਨਹੀਂ ਕਰ ਸਕਦੇ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸਰੀਰਦਾਨ ਕਰ ਰਹੇ ਹਨ। ਮੈਡੀਕਲ ਖੋਜਾਂ ਲਈ ਅੱਜ ਮਾਤਾ ਬਲਵਿੰਦਰ ਕੌਰ ਇੰਸਾਂ ਦਾ ਸਰੀਰਦਾਨ ਕੀਤੀ ਜਾ ਰਿਹਾ ਹੈ ਮਾਤਾ ਬਲਵਿੰਦਰ ਕੌਰ ਇੰਸਾਂ ਨੇ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ। 85 ਮੈਂਬਰ ਪੰਜਾਬ ਸੁਖਦੀਪ ਸਿੰਘ ਇੰਸਾਂ ਨੇ ਕਿਹਾ ਕਿ ਪੌਣੇ ਸੱਤ ਕਰੋੜ ਦੀ ਸਾਧ-ਸੰਗਤ ’ਚੋਂ ਲੱਖਾਂ ਹੀ ਸ਼ਰਧਾਲੂਆਂ ਨੇ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਹਨ। ਪਹਿਲਾਂ ਮੈਡੀਕਲ ਕਾਲਜਾਂ ਨੂੰ ਮੈਡੀਕਲ ਕਰ ਰਹੇ ਵਿਦਿਆਰਥੀਆਂ ਨੂੰ ਮ੍ਰਿਤਕ ਸਰੀਰ ’ਤੇ ਖੋਜ ਕਰਨ ਲਈ ਮ੍ਰਿਤਕ ਸਰੀਰ ਨਹੀਂ ਮਿਲਦੇ ਸਨ। ਪਰ ਹੁਣ ਜਦੋਂ ਦੇ ਡੇਰਾ ਸੱਚਾ ਸੌਦਾ ਦੇ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਧ-ਸੰਗਤ ਨੂੰ ਸਰੀਰਦਾਨ ਕਰਨ ਲਈ ਬਚਨ ਫਰਮਾਏ ਹਨ, ਉਦੋਂ ਤੋਂ ਲੱਖਾਂ ਹੀ ਲੋਕ ਸਰੀਰਦਾਨ ਕਰ ਰਹੇ ਹਨ। (Body Donation)