Interim Budget 2024 | ਅੱਜ ਸਰਕਾਰ ਤੋਂ ਜਨਤਾ ਨੂੰ ਵੱਡੀਆਂ ਉਮੀਦਾਂ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰ ਰਹੇ ਨੇ ਬਜ਼ਟ

Interim Budget 2024

ਨਵੀਂ ਦਿੱਲੀ (ਏਜੰਸੀ)। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸੰਸਦ ਵਿੱਚ ਅੰਤਰਿਮ ਬਜ਼ਟ ਪੇਸ਼ ਕਰ ਰਹੇ ਹਲ। ਮੁਕੰਮਲ ਬਜ਼ਟ ਅਪਰੈਲ ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਮਗਰੋਂ ਨਵੀਂ ਸਰਕਾਰ ਪੇਸ਼ ਕਰੇਗੀ। ਸਰਕਾਰ ਨੇ ਅੰਤਰਿਮ ਬਜ਼ਟ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। (Interim Budget 2024)

9 ਫਰਵਰੀ ਤੱਕ ਚੱਲਣ ਵਾਲਾ 17ਵੀਂ ਲੋਕ ਸਭਾ ਦਾ ਇਹ ਆਖਰੀ ਇਜਲਾਸ ਹੋਵੇਗਾ। ਚੋਣ ਵਰ੍ਹੇ ਵਾਲੇ ਇਸ ਬਜ਼ਟ ਤੋਂ ਹਰ ਵਰਗ ਨੂੰ ਸਰਕਾਰ ਤੋਂ ਰਾਹਤ ਮਿਲਣ ਦੀ ਉਮੀਦ ਹੈ। ਅੰਤਰਿਮ ਬਜ਼ਟ 2024 ਤੋਂ ਔਰਤਾਂ ਨੂੰ ਖਾਸੀਆਂ ਉਮੀਦਾਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਨਿਰਮਲਾ ਸੀਤਾਰਮਨ ਦੇ ਪਟਾਰੇ ’ਚੋਂ ਔਰਤਾਂ ਲਈ ਕੁਝ ਖਾਸ ਨਿੱਕਲੇਗਾ।

ਇਸ ਦੇ ਨਾਲ ਹੀ ਕਿਸਾਨ ਤੇ ਮਜ਼ਦੂਰ ਵਰਗ ਨੂੰ ਵੱਡੀਆਂ ਉਮੀਦਾਂ ਲਾ ਕੇ ਬੈਠਾ ਹੈ ਕਿਉਂਕਿ ਜਦੋਂ ਵੀ ਅੰਤਰਿਮ ਬਜ਼ਟ ਪੇਸ਼ ਕੀਤਾ ਜਾਂਦਾ ਹੈ ਤਾਂ ਆਮ ਜਨਤਾ ਨੂੂੰ ਖੁਸ਼ ਕਰਨ ਵਾਲੀਆਂ ਯੋਜਨਾਵਾਂ ਦਾ ਆਉਣਾ ਸੁਭਾਵਿਕ ਹੈ। 2019 ਵਿੱਚ ਕਿਸਾਨਾਂ ਲਈ ਸ਼ੁਰੂ ਕੀਤੀ ਗਈ 6000 ਰੁਪਏ ਸਾਲਾਨਾ ਸਕੀਮ ਵਿੱਚ ਵਾਧੇ ਦੀ ਵੀ ਉਮੀਦ ਲਾਈ ਜਾ ਰਹੀ ਹੈ।

ਬਜ਼ਟ ਪੇਸ਼ ਕਰਨ ਤੋਂ ਪਹਿਲਾਂ ਪ੍ਰਾਪਤੀਆਂ ਗਿਣਵਾ ਰਹੇ ਹਨ ਵਿੱਤ ਮੰਤਰੀ | Interim Budget 2024

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਬੋਧਨ ਕਰ ਕੇ ਸਰਕਾਰ ਦੀਆਂ ਪ੍ਰਾਪਤ ਗਿਣਵਾ ਰਹੇ ਹਨ। ਇਸ ਤੋਂ ਬਾਅਦ ਉਹ ਬਜ਼ਟ ਪੇਸ਼ ਕਰਨਗੇ।

ਦੇਸ਼ ਦੇ ਲੋਕ ਭਵਿੱਖ ਵੱਲ ਵੇਖ ਰਹੇ ਹਨ : ਵਿੱਤ ਮੰਤਰੀ

ਵਿੱਤ ਮੰਤਰੀ ਨਿਰਮਲਾ ਸੀਤਾਰਨਮ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਭਾਰਤੀ ਅਰਥਵਿਵਸਥਾ ’ਚ ਬੇਮਿਸਾਲ ਬਦਲਾਅ ਆਇਆ ਹੈ। 2014 ਵਿੱਚ ਦੇਸ਼ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੇਸ਼ ਦੇ ਲੋਕ ਭਵਿੱਖ ਵੱਲ ਦੇਖ ਰਹੇ ਹਨ। ਅਸੀਂ ਪੀਐੱਮ ਮੋਦੀ ਦੀ ਅਗਵਾਈ ਵਿੰਚ ਅੱਗੇ ਵਧ ਰਹੇ ਹਾਂ। ਜਦੋਂ ਪੀਐੱਮ ਮੋਦੀ ਨੇ 20214 ਵਿੱਚ ਕੰਮ ਸ਼ੁਰੂ ਕੀਤਾ ਸੀ ਤਾਂ ਬਹੁਤ ਸਾਰੀਆਂ ਚੁਣੌਤੀਆਂ ਸਨ। ਲੋਕ ਹਿੱਤ ਵਿੰਚ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਦਿੱਤੇ ਗਏ ਹਨ। ਦੇਸ਼ ਵਿੱਚ ਇੱਕ ਨਵਾਂ ਉਦੇਸ਼ ਉਮੀਦ ਪੈਦਾ ਹੋਈ ਹੈ। ਜਨਤਾ ਨੇ ਸਾਨੂੰ ਦੂਜੀ ਵਾਰ ਸਰਕਾਰ ਲਈ ਚੁਣਿਆ ਹੈ। ਅਸੀਂ ਵਿਆਪਕ ਵਿਕਾਸ ਬਾਰੇ ਗੱਲ ਕੀਤੀ।

2047 ਤੱਕ ਵਿਕਸਿਤ ਭਾਰਤ ਬਣਾਵਾਂਗੇ : ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸਾਡੀ ਸਰਕਾਰ ਨੇ ਰਿਕਾਰਡ ਸਮੇਂ ਵਿੱਚ ਜਨ ਕਲਿਆਣ ਯੋਜਨਾਵਾਂ ਨੂੰ ਪੂਰਾ ਕੀਤਾ। ਅਸੀਂ 2047 ਤੱਕ ਵਿਕਸਿਤ ਭਾਰਤ ਬਣਾਵਾਂਗੇ। ਦੇਸ਼ ਦੇ 80 ਕਰੋੜ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਗਿਆ। ਸਾਡੀ ਸਰਕਾਰ ਦਾ ਜ਼ੋਰ ਪਿੰਡਾਂ ਦੇ ਵਿਕਾਸ ’ਤੇ ਹੈ। ਸਾਡੀ ਸਰਕਾਰ ਵਿੱਚ ਦੇਸ਼ ਵਿੱਚ ਨੌਕਰੀਆਂ ਦੇ ਮੌਕੇ ਵਧੇ ਹਨ। ਕਿਸਾਨਾਂ ਦੀ ਆਰਥਿਕ ਆਮਦਨ ਵਿੱਚ ਵਾਧਾ ਹੋਇਆ ਹੈ।

Also Read : Gas cylinder prices : ਫਰਵਰੀ ਚੜ੍ਹਦਿਆਂ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਦਿੱਤਾ ਝਟਕਾ, ਜਾਣੋ ਤਾਜ਼ਾ ਕੀਮਤਾਂ