Gas cylinder prices : ਫਰਵਰੀ ਚੜ੍ਹਦਿਆਂ ਹੀ ਗੈਸ ਸਿਲੰਡਰ ਦੀਆਂ ਕੀਮਤਾਂ ਨੇ ਦਿੱਤਾ ਝਟਕਾ, ਜਾਣੋ ਤਾਜ਼ਾ ਕੀਮਤਾਂ

Gas cylinder prices
ਨਵੀਂ ਦਿੱਲੀ। ਜਿਵੇਂ ਕਿ ਸਾਰੇ ਦੇਸ਼ ਵਾਸੀ ਜਾਣਦੇ ਹੀ ਹਨ ਕਿ ਮਹੀਨੇ ਦੀ ਸ਼ੁਰੂਆਤ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਬਦਲਾਅ ਨਾਲ ਹੁੰਦੀ ਹੈ। ਇਸ ਨੂੰ ਜਾਰੀ ਰੱਖਦਿਆਂ ਅੱਜ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਪਹਿਲੀ ਫਰਵਰੀ ਭਾਵ ਅੱਜ ਤੋਂ ਐੱਲਪੀਜੀ ਸਿਲੰਡਰ ਦੀ ਵਰਤੋਂ ਕਰਨ ਵਾਲੇ ਗਾਹਕਾਂ ਦੀ ਜੇਬ੍ਹ ਢਿੱਲੀ ਹੋਣ ਵਾਲੀ ਹੈ। (Gas cylinder prices)
ਤੇਲ ਮਾਰਕੀਟਿੰਗ ਕੰਪਨੀਆਂ ਨੇ ਗੈਸ ਸਿਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇੱਕ ਰਿਪੋਰਟ ਅਨੁਸਾਰ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੇ 1 ਫਰਵਰੀ ਨੂੰ 19 ਕਿੱਲੋ ਦੇ ਵਪਾਰਕ ਐੱਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ ਜੋ ਅੱਜ ਤੋਂ ਲਾਗੂ ਹੋ ਗਿਆ ਹੈ।
ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ’ਚ 14 ਰੁਪਏ ਦਾ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ। ਇਸ ਵਾਧੇ ਨਾਲ 19 ਕਿੱਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 1755.5 ਰੁਪਏ ਤੋਂ ਵਧ ਕੇ 1769.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਹਾਲਾਂਕਿ ਘਰੇਲੂ ਐੱਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

Also Read : ਬਲਾਕ ਬਠਿੰਡਾ ਦੀ 108ਵੇਂ ਸਰੀਰਦਾਨੀ ਬਣੇ ਹਵਾ ਸਿੰਘ ਇੰਸਾਂ

ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੋਟਲਾਂ ਦਾ ਖਾਣਾ ਮਹਿੰਗਾ ਹੋ ਸਕਦਾ ਹੈ। ਜਦੋਂ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਪਹਿਲਾਂ ਨਾਲੋਂ ਵੱਧ ਬਿੱਲ ਦੇਣਾ ਪੈ ਸਕਦਾ ਹੈ। ਹਾਲਾਂਕਿ ਇਸ ਨਾਲ ਘਰ ਦੇ ਰਸੋਈ ਬਜ਼ਟ ’ਤੇ ਕੋਈ ਅਸਰ ਨਹੀਂ ਪੈਣ ਵਾਲਾ। ਹੋਟਲ ਰੈਸਟੋਰੈਂਟ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਮੁਨਾਫ਼ੇ ਦੇ ਨਾਲ ਨਾਲ ਵਿੱਕਰੀ ਨੂੰ ਬਰਕਰਾਰ ਰੱਖਣ ਲਈ ਕੀਮਤਾਂ ’ਚ ਫੇਰ ਬਦਲ ਕਰਨਾ ਪੈ ਸਕਦਾ ਹੈ।