Welfare Work : ਸੋਨੇ ਦੀ ਵਾਲ਼ੀ ਵੀ ਨਾ ਡੁਲਾ ਸਕੀ ਡੇਰਾ ਸ਼ਰਧਾਲੂ ਦਾ ਇਮਾਨ

Welfare Work
ਪਟਿਆਲਾ : ਭੈਣ ਕਮਲਜੀਤ ਕੌਰ ਨਾਮ ਚਰਚਾ ਦੌਰਾਨ ਅਸਲ ਮਾਲਕ ਜਸਵਿੰਦਰ ਕੌਰ ਨੂੰ ਵਾਲੀ ਵਾਪਸ ਕਰਦੇ ਹੋਏ।

ਸਾਧ ਸੰਗਤ ਦੇ ਇਕੱਠ ’ਚ ਕਮਲਜੀਤ ਕੌਰ ਨੇ ਅਸਲੀ ਮਾਲਕ ਜਸਵਿੰਦਰ ਕੌਰ ਨੂੰ ਵਾਪਸ ਕੀਤੀ ਵਾਲੀ | Welfare Work

  • ਸ਼ੋਸਲ ਮੀਡੀਆ ’ਤੇ ਵੀ ਵਾਇਰਲ ਹੋਈ ਵੀਡੀਓ | Welfare Work

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ’ਚ ਇਮਾਨਦਾਰੀ ਇਸ ਕਦਰ ਭਰੀ ਹੋਈ ਹੈ ਕਿ ਸੋਨਾ ਅਤੇ ਰੁਪਏ ਦੀਆਂ ਗੱਥੀਆਂ ਵੀ ਉਨ੍ਹਾਂ ਦਾ ਈਮਾਨ ਨਹੀਂ ਡੁਲਾ ਸਕਦੀਆਂ। ਜ਼ਿਲ੍ਹਾ ਪਟਿਆਲਾ ਦੇ ਬਲਾਕ ਬਹਾਦਰਗੜ੍ਹ ਦੀ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਭੈਣ ਵੱਲੋਂ ਡਿੱਗੀ ਹੋਈ ਸੋਨੇ ਦੀ ਵਾਲੀ ਅਸਲ ਮਾਲਕ ਦੇ ਹਵਾਲੇ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਜਾਣਕਾਰੀ ਮੁਤਾਬਿਕ ਬਲਾਕ ਬਹਾਦਰਗੜ੍ਹ ਦੀ ਡੇਰਾ ਸ਼ਰਧਾਲੂ ਕਮਲਜੀਤ ਕੌਰ ਪਤਨੀ ਗੁੁਰਭੇਜ ਸਿੰਘ ਨੂੰ ਇੱਕ ਸੋਨੇ ਦੀ ਵਾਲੀ ਡਿੱਗੀ ਹੋਈ ਮਿਲੀ ਸੀ। ਕਮਲਜੀਤ ਕੌਰ ਵੱਲੋਂ ਉਸ ਭੈਣ ਨੂੰ ਬਹੁਤ ਲੱਭਣ ਦੀ ਕੋਸ਼ਿਸ ਕੀਤੀ ਕਿ ਜਿਸ ਦੀ ਵਾਲੀ ਡਿੱਗੀ ਸੀ। ਇਸ ਦੌਰਾਨ ਕਮਲਜੀਤ ਕੌਰ ਨੂੰ ਪਤਾ ਲੱਗਾ ਹੈ ਕਿ ਇਹ ਸੋਨੇ ਦੀ ਵਾਲੀ ਜਸਵਿੰਦਰ ਕੌਰ ਪਤਨੀ ਤਰਲੋਕ ਸਿੰਘ ਵਾਸੀ ਪਿੰਡ ਚੋਰਾ ਦੀ ਹੈ। (Welfare Work)

‘ਜ਼ੈਬਰੇ’ ਦੀ ਸੁਰੱਖਿਆ ਤੇ ਬਚਾਅ ਲਈ ਕੋਸ਼ਿਸ਼ਾਂ ਹੋਣ

ਇਸ ਤੋਂ ਬਾਅਦ ਬਲਾਕ ਬਹਾਦਰਗੜ੍ਹ ਦੀ ਨਾਮ ਚਰਚਾ ਵਿੱਚ ਸੰਗਤ ਦੇ ਇਕੱਠ ’ਚ ਜਸਵਿੰਦਰ ਕੌਰ ਨੂੰ ਉੱਥੇ ਬੁਲਾ ਕੇ ਇਹ ਸੋਨੇ ਦੀ ਵਾਲੀ ਉਸ ਦੇ ਸਪੁਰਦ ਕੀਤੀ ਗਈ। ਇਸ ਮੌਕੇ ਜਸਵਿੰਦਰ ਕੌਰ ਵੱਲੋਂ ਡੇਰਾ ਸ਼ਰਧਾਲੂ ਭੈਣ ਕਮਲਜੀਤ ਕੌਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ ਹੈ ਅਤੇ ਪੂਜਨੀਕ ਗੁਰੂ ਜੀ ਦਾ ਵੀ ਸ਼ੁਕਰਾਨਾ ਪ੍ਰਗਟ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਅੱਜ ਦੇ ਕਲਯੁੱਗ ਭਰੇ ਯੁੱਗ ਵਿੱਚ ਵੀ ਸਾਧ ਸੰਗਤ ਵਿੱਚ ਨੇਕ ਕੰਮਾਂ ਦੀ ਸਿੱਖਿਆ ਦੇ ਗੁਣ ਭਰੇ ਜਾ ਰਹੇ ਹਨ। ਇਸ ਸੋਨੇ ਦੀ ਵਾਲੀ ਵਾਪਸ ਕਰਦੇ ਦੀ ਵੀਡੀਓ ਵੀ ਸ਼ੋਸਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋਂ ਕਿ ਆਮ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਯੋਗੇਸ਼ ਸਾਹੀ, ਜਗਵਿੰਦਰ ਸਿੰਘ ਕਮਾਡੋਂ ਕੰਪਲੈਕਸ਼, ਅਸ਼ਵਨੀ, ਬਲਵਿੰਦਰ ਸਿੰਘ ਚੋਰਾ, ਦਰਸ਼ਨ ਸਿੰਘ ਪੰਜਾਬੀ ਯੂਨੀਵਰਸਿਟੀ, ਦਰਸ਼ਨ ਸਿੰਘ ਰਿਸੀ ਕਲੌਨੀ ਸਮੇਤ ਸਾਧ ਸੰਗਤ ਹਾਜ਼ਰ ਸੀ। (Welfare Work)