‘ਜ਼ੈਬਰੇ’ ਦੀ ਸੁਰੱਖਿਆ ਤੇ ਬਚਾਅ ਲਈ ਕੋਸ਼ਿਸ਼ਾਂ ਹੋਣ

Zebra

ਅਨੋਖੇ ਕੁਦਰਤੀ ਸੁਹੱਪਣ ਵਾਲੇ ਜੀਵ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ

ਕੁਦਰਤ ਦਾ ਇੱਕ ਬੇਹੱਦ ਮਹੱਤਵਪੂਰਨ ਤੇ ਖੂਬਸੂਰਤ ਬੇਜ਼ੁਬਾਨ ਜੰਗਲੀ ਜੀਵ ‘ਜ਼ੈਬਰਾ’ ਅਲੋਪ ਹੋਣ ਦੇ ਕੰਢੇ ’ਤੇ ਪਹੁੰਚ ਚੁੱਕਾ ਹੈ ਦੇਰ ਹਾਲੇ ਵੀ ਜ਼ਿਆਦਾ ਨਹੀਂ ਹੋਈ, ਇਸ ਨੂੰ?ਬਚਾਇਆ ਜਾ ਸਕਦਾ ਹੈ ਪਰ, ਇੰਨੀ ਕੋਸ਼ਿਸ਼ ਕਰੇ ਕੌਣ? ‘ਜੰਗਲੀ ਜ਼ੈਬਰੇ’ ਦੀ ਅਬਾਦੀ ਦੀ ਸੁਰੱਖਿਆ ਸਰਕਾਰਾਂ ਲਈ ਹਮੇਸ਼ਾ ਤੋਂ ਚੁਣੌਤੀ ਰਹੀ ਹੈ ਇਸ ਵਿਸ਼ੇ ’ਤੇ ਕੌਮਾਂਤਰੀ ਮੰਚਾਂ ’ਤੇ ਵੱਡੇ ਪੱਧਰ ’ਤੇ ਚਰਚਾਵਾਂ ਵੀ ਹੋਈਆਂ ਜਿਸ ਦੇ ਸਿੱਟੇ ਵਜੋਂ ਸੰਨ 2012 ’ਚ ‘ਸਮਿੱਥਸੋਨੀਅਨ ਨੈਸ਼ਨਲ ਜ਼ੂ’ ਤੇ ‘ਕੰਜਰਵੇਸ਼ਨ ਬਾਇਓਲੋਜੀ ਇੰਸਟੀਚਿਊਟ’ ਵੱਲੋਂ ‘ਇੰਟਰਨੈਸ਼ਨਲ ਜ਼ੈਬਰਾ ਦਿਵਸ’ ਮਨਾਉਣ ਦਾ ਰੁਝਾਨ ਸ਼ੁਰੂ ਕੀਤਾ ਗਿਆ ਜ਼ੈਬਰਾ ਅਬਾਦੀ ਦੀ ਸੁਰੱਖਿਆ ਲਈ ਮਨੁੱਖਾਂ ’ਚ ਜਾਗਰੂਕਤਾ ਫੈਲਾਉਣਾ ਬਹੁਤ ਹੀ ਜ਼ਰੂਰੀ ਹੈ।

ਇਸ ਜਾਨਵਰ ਦੀ ਸੁੰਦਰਤਾ ਅਚਾਨਕ ਕਿਸੇ ਨੂੰ ਆਪਣੇ ਵੱਲ ਖਿੱਚਦੀ ਹੈ ਸਰੀਰ ’ਤੇ ਬਣੀਆਂ ਕੁਦਰਤੀ ਤੌਰ ’ਤੇ ਸਫੈਦ-ਕਾਲੇ ਰੰਗ ਦੀਆਂ ਧਾਰੀਆਂ ਆਪਣੇ ਵੱਲ ਖਿੱਚਦੀਆਂ ਹਨ ਪਰ, ਹਾਲਾਤ ਅੱਜ ਅਜਿਹੇ ਹਨ ਕਿ ਜ਼ੈਬਰੇ ਦਾ ਦੀਦਾਰ ਅਸੀਂ ਸਿਰਫ਼ ਕਿਤਾਬਾਂ ’ਚ ਹੀ ਕਰਦੇ ਹਾਂ, ਆਉਣ ਵਾਲੀਆਂ ਪੀੜ੍ਹੀਆਂ ਕੀ ਕਰਨਗੀਆਂ, ਰੱਬ ਹੀ ਜਾਣੇ? ਇਸ ਲਈ ਇਸ ਸੁੰਦਰ ਪ੍ਰਜਾਤੀ ਦੀ ਸਾਂਭ-ਸੰਭਾਲ ਪ੍ਰਤੀ ਸਾਰਿਆਂ ਨੂੰ ਜਾਣੂੰ ਕਰਵਾਉਣਾ ਬਹੁਤ ਜ਼ਰੂਰੀ ਹੈ? ਜ਼ੈਬਰੇ ਦੇ ਸਰੀਰ ਦੀਆਂ ਚਿੱਟੀਆਂ ਧਾਰੀਆਂ ਕੁਦਰਤੀ ਤੇ ਅਲੌਕਿਕ ਹੁੰਦੀਆਂ ਹਨ, ਉਹ ਆਪਣੇ ਅਲੱਗ-ਅਲੱਗ ਚਿਹਰੇ ਦੇ ਭਾਵ ਬਣਾ ਕੇ ਤੇ ਆਪਣੇ ਕੰਨਾਂ ਨੂੰ ਹਿਲਾ ਕੇ ਤੇ ਛੰਡ ਕੇ ਇੱਕ-ਦੂਜੇ ਨਾਲ ਗੱਲਾਂ ਵੀ ਕਰਦੇ ਹਨ। (Zebra)

ਕੈਨੇਡਾ ਦੇ ਸਖ਼ਤ ਟ੍ਰੈਫ਼ਿਕ ਨਿਯਮ

ਜ਼ੈਬਰੇ ਦੇ ਇਤਿਹਾਸ ਦੀ ਜਿੱਥੋਂ ਤੱਕ ਗੱਲ ਹੈ, ਤਾਂ ਪ੍ਰਾਚੀਨ ਘੋੜਿਆਂ ਦੀਆਂ ਕੁਝ ਜੀਵਾਸ਼ਮਾਂ ਨੂੰ ਛੱਡ ਕੇ, ਸਾਡੇ ਇੱਥੋਂ ਦੇ ਜੰਗਲੀ ਜ਼ੈਬਰੇ ਦਾ ਕੋਈ ਰਿਕਾਰਡ ਇਤਿਹਾਸ ’ਚ ਨਹੀਂ ਹੈ ਇਸ ਤੋਂ ਇਲਾਵਾ, ਭਾਰਤ ’ਚ ਜੰਗਲੀ ਜ਼ਮੀਨ ਦੀ ਕਮੀ, ਜੋ ਹਮੇਸ਼ਾ ਸ਼ਿਕਾਰੀਆਂ ਦੇ ਖਤਰੇ ’ਚ ਰਹਿੰਦੀ ਹੈ ਇੱਕ ਜ਼ਮਾਨੇ ’ਚ ਭਾਰਤ ਦੇ ਹਰੇਕ ਚਿੜੀਆਘਰ ’ਚ ਜ਼ੈਬਰੇ ਦੀ ਗਿਣਤੀ ਕਾਫ਼ੀ ਹੋਇਆ ਕਰਦੀ ਸੀ ਪਰ ਹੁਣ ਇੱਕ-ਅੱਧੇ ਚਿੜੀਆਘਰ ’ਚ ਹੀ ਕਿਤੇ ਇੱਕ-ਅੱਧਾ ਬਚਿਆ ਹੈ ਨਹੀਂ ਤਾਂ, ਤਕਰੀਬਨ ਚਿੜੀਆਘਰ ਜੈਬਰਿਆਂ ਤੋਂ ਸੱਖਣੇ ਹੋ ਗਏ ਹਨ ਹਾਲਾਂਕਿ ਆਪਣੇ ਪੱਧਰ ’ਤੇ ਕੇਂਦਰ ਤੇ ਸੂਬਾ ਸਰਕਾਰਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ। (Zebra)

ਪਰ ਸਫ਼ਲਤਾ ਉਨ੍ਹਾਂ ਨੂੰ ਨਹੀਂ ਮਿਲੀ ਕੇਂਦਰ ਸਰਕਾਰ ਨੇ ਜ਼ੈਬਰੇ ਨੂੰ ਲੈ ਕੇ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਜਿਸ ਤਰ੍ਹਾਂ ਵਿਦੇਸ਼ਾਂ ਤੋਂ ਚੀਤਿਆਂ ਨੂੰ ਲਿਆ ਕੇ ਮੱਧ ਪ੍ਰਦੇਸ਼ ਦੇ ਕੂਨੋ ਪਰਕ ’ਚ ਛੱਡਿਆ ਗਿਆ, ਉਸੇ ਤਰਜ਼ ’ਤੇ ‘ਜ਼ੈਬਰੇ ਤੇ ਜ਼ਿਰਾਫ਼’ ਨੂੰ ਵੀ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਬਿਹਾਰ, ਉੱਤਰਾਖੰਡ ਤੇ ਮੱਧ ਪ੍ਰਦੇਸ਼ ਦੇ ਤਿੰਨ ਜ਼ੂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਸ਼ਾਇਦ ਲੋਕ ਘੱਟ ਹੀ ਜਾਣਦੇ ਹੋਣਗੇ ਕਿ ਅੰਗਰੇਜ਼ੀ ਹਕੂਮਤ ’ਚ ਜ਼ੈਬਰੇ ਨੂੰ ਟਰਾਂਸਪੋਟੇਸ਼ਨ ’ਚ ਇਸਤੇਮਾਲ ਕਰਦੇ ਸਨ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੰਨ 1947 ਤੋਂ ਪਹਿਲਾਂ ਜ਼ੈਬਰੇ ਦੀ ਅਬਾਦੀ ਸਾਡੇ ਇੱਥੇ ਕਾਫ਼ੀ ਹੁੰਦੀ ਹੋਵੇਗੀ ਇਤਿਹਾਸ ਦੇ ਪੰਨੇ ਪਲਟੀਏ ਤਾਂ ਪਤਾ ਲੱਗਦਾ ਹੈ ਕਿ ਅਜ਼ਾਦੀ ਤੋਂ ਪਹਿਲਾਂ ਭਾਰਤ ’ਚ ਅੰਗਰੇਜ਼ ਟਰਾਂਸਪੋਟੇਸ਼ਨ ਲਈ ਜੈਬਰਾ ਗੱਡੀ ਦਾ ਇਸਤੇਮਾਲ ਕਰਦੇ ਸਨ। (Zebra)

ਹੇਮੰਤ ਸੋਰੇਨ ਨੇ ਦਿੱਤਾ ਅਸਤੀਫਾ, ਚੰਪਾਈ ਸੋਰੇਨ ਹੋਣਗੇ ਝਾਰਖੰਡ ਦੇ ਨਵੇਂ ਮੁੱਖ ਮੰਤਰੀ

ਸਾਲ 1930 ’ਚ ‘ਜੈਬਰਾ ਗੱਡੀ’ ਬੰਗਾਲ ਦੇ ਕਲਕੱਤਾ ’ਚ ਚੱਲਦੀ ਸੀ ਗੱਡੀ ਦਾ ਇਸਤੇਮਾਲ ਇਸ ਲਈ ਹੁੰਦਾ ਸੀ, ਕਿਉਂਕਿ ਜੈਬਰੇ ਘੋੜੇ ਤੇ ਬਲਦਾਂ ਤੋਂ ਕਿਤੇ ਜ਼ਿਆਦਾ ਤਾਕਤਵਰ ਤੇ ਫੁਰਤੀਲੇ ਹੁੰਦੇ ਹਨ ਕੰਮ ਵੀ ਤੇਜ਼ੀ ਨਾਲ ਕਰਦੇ ਸਨ ਦਰਅਸਲ, ਜ਼ੈਬਰੇ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਸੀ ਕਿ ਉਨ੍ਹਾਂ ਨੂੰ ਸੰਭਾਲਣਾ ਬੇਹੱਦ ਮੁਸ਼ਕਲ ਹੁੰਦਾ ਸੀ ਇਨ੍ਹਾਂ ਦਾ ਖਾਣਾ-ਪੀਣਾ ਆਮ ਘੋੜਿਆਂ ਤੋਂ ਬਹੁਤ ਵੱਖਰਾ ਹੁੰਦਾ ਹੈ ਜ਼ੈਬਰੇ ਦਾ ਵਜ਼ਨ ਤਕਰੀਬਨ 350 ਤੋਂ ਲੈ ਕੇ 450 ਕਿੱਲੋ ਤੱਕ ਹੁੰਦਾ ਹੈ ਜਦੋਂਕਿ, ਉੱਚਾਈ 5 ਫੁੱਟ ਤੋਂ ਵੀ ਜ਼ਿਆਦਾ ਜ਼ੈਬਰੇ ਦੇ ਸੌਣ ਦਾ ਅੰਦਾਜ਼ ਵੀ ਨਿਰਾਲਾ ਹੁੰਦਾ ਹੈ ਉਹ ਲੇਟ ਕੇ ਸੌਣ ਦੀ ਬਜਾਇ ਖੜ੍ਹੇ ਹੋ ਕੇ ਸੌਂਦੇ ਹਨ ਇਨ੍ਹਾਂ ਦੀ ਸੁਰੱਖਿਆ ਦੀ ਸਭ ਤੋਂ ਵੱਡੀ ਸਮੱਸਿਆ ਇਹ ਵੀ ਇੱਕ ਰਹਿੰਦੀ ਹੈ ਕਿ ਇਹ ਜੋੜਿਆਂ ’ਚ ਹੀ ਰਹਿਣਾ ਪਸੰਦ ਕਰਦੇ ਹਨ ਮਾਦਾ ਹੈ। (Zebra)

ਤਾਂ ਉਸ ਨੂੰ ਨਰ ਚਾਹੀਦਾ ਹੈ ਤੇ ਨਰ ਹੈ ਤਾਂ ਉਸ ਨੂੰ ਮਾਦਾ ਦੀ ਜ਼ਰੂਰਤ ਹੋਵੇਗੀ ਸਿੰਗਲ ਜ਼ੈਬਰਾ ਖੁਦ ਨੂੰ ਅਸਹਿਜ਼ ਸਮਝਦਾ ਹੈ ਪਿਛਲੇ ਸਾਲ ਦੀ ਹੀ ਗੱਲ ਹੈ ਜਦੋਂ ਗੁਹਾਟੀ ਦੇ ਇੱਕ ਚਿੜੀਆਘਰ ’ਚ ਲਗਭਗ 30 ਸਾਲਾਂ ਤੋਂ ਬਾਅਦ ਇੱਕ ਜ਼ੈਬਰਾ ਦੇਖਿਆ ਗਿਆ ਉਸ ਨੂੰ ਕਰਨਾਟਕ ਦੇ ਮੈਸੂਰ ਚਿੜੀਆਘਰ ਤੋਂ ਲਿਆਦਾ ਗਿਆ ਸੀ ਦੂਜੇ ਪਾਸੇ, ਬਿਹਾਰ ਦੇ ‘ਸੰਜੈ ਗਾਂਧੀ ਜੈਵਿਕ ਪਾਰਕ’ ’ਚ ਵੀ ਇੰਡੋਨੇਸ਼ੀਆ ਤੋਂ ਜ਼ੈਬਰੇ ਲਿਆਉਣ ਦੀ ਸਹਿਮਤੀ ਬਣਾਈ ਗਈ ਹੈ ਵਿਦੇਸ਼ਾਂ ਤੋਂ ਜੰਗਲੀ ਜੀਵ ਅਦਲ-ਬਦਲ ਕਾਨੂੰਨ ਅਧੀਨ ਲਿਆਂਦੇ ਜਾਂਦੇ ਹਨ ਜੇਕਰ ਅਸੀਂ ਕਿਤੋਂ ਜ਼ੈਬਰੇ ਲਿਆਵਾਂਗੇ ਤਾਂ ਉਨ੍ਹਾਂ ਨੂੰ ਵੀ ਸਾਨੂੰ ਆਪਣੇ ਇੱਥੋਂ ਦੇ ਕੁਝ ਦੁਰਲੱਭ ਜੰਗਲੀ ਜਾਨਵਰ ਦੇਣੇ ਹੁੰਦੇ ਹਨ ਸਮੁੱਚੇ ਸੰਸਾਰ ’ਚ ਮੌਜ਼ੂਦਾ ’ਚ ਜ਼ੈਬਰੇ ਦੀਆਂ ਤਿੰਨ ਪ੍ਰਜਾਤੀਆਂ ਮੌਜ਼ੂਦਾ ਹਨ। (Zebra)

ਵਿਜੀਲੈਂਸ ਦੀ ਵੱਡੀ ਕਾਰਵਾਈ, ਪੰਜਾਬ ਹੋਮ ਗਾਰਡ ਵਲੰਟੀਅਰ ਨੂੰ ਰਿਸ਼ਵਤ ਲੈਣੀ ਪਈ ਮਹਿੰਗੀ

ਗ੍ਰੇਵੀ ਜ਼ੈਬਰਾ, ਮੈਦਾਨੀ ਜ਼ੈਬਰਾ ਤੇ ਪਹਾੜੀ ਜੈਬਰਾ ਮੈਦਾਨੀ ਜੈਬਰਾ ਤਿੰਨਾਂ ਪ੍ਰਜਾਤੀਆਂ ’ਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ ਜੋ ਭਾਰਤ ’ਚ ਰਹਿ ਸਕਦਾ ਹੈ ਭਾਰਤ ਦੀ ਸਰਜ਼ਮੀਂ ਉਨ੍ਹਾਂ ਦੇ ਰਹਿਣ ਦੇ ਅਨੁਕੂਲ ਦੱਸੀ ਜਾਂਦੀ ਹੈ ਧਰਤੀ ’ਤੇ ਰਹਿਣ ਦਾ ਅਧਿਕਾਰ ਇਨਸਾਨਾਂ ਤੇ ਬੇਜ਼ੁਬਾਨ ਜਾਨਵਰਾਂ ਨੂੰ ਇੱਕੋ-ਜਿਹਾ ਹੈ ਸਾਰਿਆਂ ਦਾ ਸਮੂਹਿਕ ਤੌਰ ’ਤੇ ਸਵਾਗਤ ਹੋਵੇ ਜ਼ੈਬਰਾ ਅਬਾਦੀ ਦੀ ਸੁਰੱਖਿਆ ਤੇ ਭਵਿੱਖ ’ਚ ਵਸੀਲਿਆਂ ਪ੍ਰਤੀ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਜ਼ੈਬਰੇ ਦੇ ਮਹੱਤਵ ਤੇ ਉਨ੍ਹਾਂ ਦੇ ਬਚਾਅ ਬਾਰੇ ਲੋਕਾਂ ’ਚ ਜਾਗਰੂਕਤਾ ਵਧਾਉਣਾ ਵੀ ਜ਼ਰੂਰੀ ਹੈ ਇਸ ਲਈ ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਨਾਂ ’ਚ ਜੰਗਲੀ ਜੀਵ ਬਚਾਅ ਬਾਰੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਣੇ ਚਾਹੀਦੇ ਹਨ ਜ਼ੈਬਰੇ ਦੀ ਅਬਾਦੀ ਦੀ ਸੁਰੱਖਿਆ ਤੇ ਬਚਾਅ ਲਈ ਕੌਮਾਂਤਰੀ ਸਹਿਯੋਗ ਵੀ ਜ਼ਰੂਰੀ ਹੈ ਇਸ ਲਈ ਵੱਖ-ਵੱਖ ਦੇਸ਼ਾਂ ਦਰਮਿਆਨ ਸਮਝੌਤੇ ਕੀਤੇ ਜਾਣੇ ਚਾਹੀਦੇ ਹਨ ਤੇ ਸਾਂਝੇ ਤੌਰ ’ਤੇ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। (Zebra)