ਬਲਾਕ ਬਠਿੰਡਾ ਦੀ 108ਵੇਂ ਸਰੀਰਦਾਨੀ ਬਣੇ ਹਵਾ ਸਿੰਘ ਇੰਸਾਂ

Bathinda News
ਬਠਿੰਡਾ : ਹਵਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਸਾਧ-ਸੰਗਤ। ਤਸਵੀਰ : ਸੁਖਨਾਮ

ਮਰਨ ਉਪਰੰਤ ਵੀ ਜ਼ਿੰਦ ਮਾਨਵਤਾ ਦੇ ਲੇਖੇ ਲਾ ਗਏ ਹਵਾ ਸਿੰਘ ਇੰਸਾਂ (Bathinda News)

(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੇ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਪ੍ਰਾਪਤ ਵੇਰਵਿਆਂ ਅਨੁਸਾਰ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਏ ਦੇ ਸੇਵਾਦਾਰ ਹਵਾ ਸਿੰਘ ਇੰਸਾਂ (81) ਦੇ ਦੇਹਾਂਤ ਤੋਂ ਬਾਅਦ ਉਸਦੀ ਪਤਨੀ ਰਮਨ ਦੇਵੀ ਇੰਸਾਂ, ਬੇਟੇ ਕ੍ਰਿਸ਼ਨ ਇੰਸਾਂ, ਨੂੰਹ ਦੀਪਮਾਲਾ ਇੰਸਾਂ, ਪੁੱਤਰੀਆਂ ਰਜਨੀ, ਸੀਮਾ, ਸੁਨੀਤਾ, ਜਵਾਈ ਸੰਜੇ, ਰਿੰਕੂ, ਭੋਲਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਕਰੀਅਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਅਤੇ ਹਸਪਤਾਲ, ਲਖਨਊ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ। Bathinda News

‘ਸਰੀਰਦਾਨੀ ਹਵਾ ਸਿੰਘ ਇੰਸਾਂ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਹਵਾ ਸਿੰਘ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।

ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਜਗਜੀਤ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਕਮਲੇਸ਼ ਇੰਸਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਹਵਾ ਸਿੰਘ ਇੰਸਾਂ ਦਾ ਦੇਹਾਂਤ ਹੋ ਗਿਆ ਸੀ, ਉਨ੍ਹਾਂ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। Bathinda News

Bathinda News
ਬਠਿੰਡਾ : ਹਵਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਸਾਧ-ਸੰਗਤ। ਤਸਵੀਰ : ਸੁਖਨਾਮ

ਇਹ ਵੀ ਪੜ੍ਹੋ: ਮਾਨ ਸਰਕਾਰ ਨੇ ਆਈਏਐਸ-ਪੀਸੀਐਸ ਅਫ਼ਸਰ ਦੇ ਕੀਤੇ ਤਬਾਦਲੇ

ਉਨ੍ਹਾਂ ਅੱਜ ਤੋਂ ਲਗਭਗ 25 ਸਾਲ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਉਹ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ। ਇਸ ਮੌਕੇ ਬਲਾਕ ਪ੍ਰ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਹਵਾ ਸਿੰਘ ਇੰਸਾਂ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ ਉਨ੍ਹਾਂ ਜਿਉਂਦੇ ਜੀ ਵੀ ਮਾਨਵਤਾ ਦੀ ਸੇਵਾ ਕੀਤੀ ਅਤੇ ਜਾਂਦੇ-ਜਾਂਦੇ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਾਨਵਤਾ ਤੇ ਇੱਕ ਵੱਡਾ ਪਰਉਪਕਾਰ ਕਰ ਗਏ ਹਨ ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਤੇ ਮੈਡੀਕਲ ਦੇ ਵਿਦਿਆਰਥੀ ਖੋਜ ਕਾਰਜ ਕਰਨਗੇ ਤਾਂ ਕਿ ਮਾਨਵਤਾ ਨੂੰ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ: ਸਕੂਲੀ ਬੱਸ ਪਲਟੀ, ਕਈ ਬੱਚਿਆਂ ਦੇ ਲੱਗੀਆਂ ਸੱਟਾਂ

ਇਸ ਮੌਕੇ ਪ੍ਰੇਮੀ ਸੰਮਤੀ ਏਰੀਆ ਪਰਸ ਰਾਮ ਨਗਰ-ਏ ਦੇ 15 ਮੈਂਬਰ ਭੈਣ ਅਮਨ ਇੰਸਾਂ, ਰਜਨੀ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।