ਵਿਕਾਸ ਤੇ ਵਾਤਾਵਰਨ ਦਾ ਸੰਤੁਲਨ

Environment

ਬਿਪਰਜੁਆਏ ਤੂਫ਼ਾਨ ਕਾਰਨ ਰਾਜਸਥਾਨ ’ਚ ਭਾਰੀ ਮੀਂਹ ਦਾ ਦੌਰ ਜਾਰੀ ਹੈ। ਜੈਪੁਰ ਮੌਸਮ ਕੇਂਦਰ ਨੇ ਸੋਮਵਾਰ ਨੂੰ ਸਵਾਈ ਮਾਧੋਪੁਰ, ਬੂੰਦੀ ਜਿਲ੍ਹਿਆਂ ’ਚ ਆਮ ਤੋਂ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਉਂਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। ਉੱਥੇ ਕੋਟਾ, ਕਰੌਲੀ, ਬਾਰਾਂ, ਭੀਲਵਾੜਾ ਅਤੇ ਟੋਂਕ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ’ਚ ਰਾਜਸਥਾਨ ਦੇ ਕਈ ਜਿਲ੍ਹਿਆਂ ’ਚ ਐਨਾ ਮੀਂਹ ਪਿਐ ਕਿ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਸੱਤ ਜਣਿਆਂ ਦੀ ਮੌਤ ਹੋਣ ਦੀ ਵੀ ਖਬਰ ਹੈ। ਗੁਜਰਾਤ, ਮਹਾਂਰਾਸ਼ਟਰ ਅਤੇ ਰਾਜਸਥਾਨ ਦੇ ਕਈ ਇਲਾਕਿਆਂ ’ਚ ਸਮੁੰਦਰ ’ਚ ਉੱਠ ਰਹੀਆਂ ਉੱਚੀਆਂ ਲਹਿਰਾਂ ਅਤੇ ਤੇਜ਼ ਹਵਾਵਾਂ ਕਰਕੇ ਇੱਕ ਲੱਖ ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। (Environment)

ਉੱਚ ਪੱਧਰੀ ਬੈਠਕ ਵੀ ਹੋਈ | Environment

ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ’ਚ ਇੱਕ ਉੱਚ ਪੱਧਰੀ ਬੈਠਕ ਵੀ ਹੋ ਚੁੱਕੀ ਹੈ। ਧਿਆਨ ਦੇਣ ਦੀ ਗੱਲ ਹੈ ਕਿ ਦੇਸ਼ ’ਚ ਹਾਲੇ ਮੌਸਮ ਦੀ ਵਚਿੱਤਰ ਸਥਿਤੀ ਬਣੀ ਹੋਈ ਹੈ। ਪੱਛਮੀ ਭਾਰਤ ’ਚ ਸਮੁੰਦਰੀ ਚੱਕਰਵਾਤ ਦਾ ਅਸਰ ਹੈ, ਜੋ ਹੁਣ ਉੱਤਰ ਭਾਰਤ ਵੱਲ ਵਧਦਾ ਹੋਇਆ ਦਿਸ ਰਿਹਾ ਹੈ। ਬਿਪਰਜੁਆਏ ਛੇ ਦਹਾਕਿਆਂ ’ਚ ਆਇਆ ਤੀਜਾ ਵੱਡਾ ਚੱਕਰਵਾਤ ਦੱਸਿਆ ਜਾ ਰਿਹਾ ਹੈ। ਘੱਟੋ-ਘੱਟ ਨੁਕਸਾਨ ਲਈ ਲੋਕ ਦੁਆ, ਅਰਦਾਸ ਦਾ ਵੀ ਸਹਾਰਾ ਲੈ ਰਹੇ ਹਨ।

ਇਹ ਚੰਗੀ ਗੱਲ ਹੈ ਕਿ ਸਰਕਾਰਾਂ ਅਤੇ ਸਥਾਨਕ ਪ੍ਰਸ਼ਾਸਨ ਨੇ ਚੱਕਰਵਾਤ ਨਾਲ ਨਜਿੱਠਣ ਲਈ ਸਮੇਂ ਸਿਰ ਪ੍ਰਬੰਧ ਕਰ ਲਏ ਹਨ, ਇਸ ਲਈ ਜਾਨ-ਮਾਲ ਦਾ ਘੱਟੋ-ਘੱਟ ਨੁਕਸਾਨ ਹੋਵੇਗਾ। ਇਹ ਸਾਡੀ ਮੌਸਮ ਸਬੰਧੀ ਵਿਗਿਆਨਕ ਤਰੱਕੀ ਦਾ ਹੀ ਨਤੀਜਾ ਹੈ ਕਿ ਚੱਕਰਵਾਤ ਤੋਂ ਕਾਫ਼ੀ ਪਹਿਲਾਂ ਹੀ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਸਾਲ 1999 ’ਚ ਓਡੀਸ਼ਾ ’ਚ ਆਏ ਭਿਆਨਕ ਤੂਫਾਨ ਨਾਲ ਹੋਈ ਤਬਾਹੀ ਤੋਂ ਸਬਕ ਲੈ ਕੇ ਅਸੀਂ ਰਾਹਤ ਅਤੇ ਬਚਾਅ ਦਾ ਤੰਤਰ ਵਿਕਸਿਤ ਕਰਨ ’ਚ ਕਾਮਯਾਬ ਹੋਏ ਹਾਂ, ਜਿਸ ਕਰਕੇ ਲੱਖਾਂ ਜ਼ਿੰਦਗੀਆਂ ਬਚਾਉਣ ’ਚ ਮੱਦਦ ਮਿਲੀ ਹੈ।

ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ | Environment

ਪਹਿਲਾਂ ਅਜਿਹੀ ਤ੍ਰਾਸਦੀ ਭੁਗਤ ਚੁੱਕੇ ਲੋਕਾਂ ਨੇ ਵੀ ਸਰਕਾਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਉਚਿਤ ਪਾਲਣਾ ਕੀਤੀ ਹੈ। ਹੁਣ ਉੱਜੜੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ਼ ਤੋਂ ਬਚਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਵੱਡੀ ਗਿਣਤੀ ’ਚ ਲੋਕਾਂ ਦੀ ਆਮਦਨ ਪ੍ਰਭਾਵਿਤ ਹੋਈ ਹੈ। ਇਹ ਜਿੰਨੀ ਜਲਦੀ ਲੰਘ ਜਾਵੇ, ਓਨਾ ਚੰਗਾ ਹੈ। ਦਰਅਸਲ, ਗਲੋਬਲ ਵਾਰਮਿੰਗ ਕਰਕੇ ਦੁਨੀਆਂ ਵਿਚ ਮੌਸਮ ਦੇ ਮਿਜ਼ਾਜ ਵਿਚ ਆਏ ਤੇਜ਼ ਬਦਲਾਅ ਤੋਂ ਬਾਅਦ ਨਵੇਂ ਚੱਕਰਵਾਤੀ ਤੂਫ਼ਾਨਾਂ ਦੇ ਮੁੜ ਆਉਣ ਦੀ ਪ੍ਰਬਲ ਸੰਭਾਵਨਾ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਹੋਈ ‘ਸੀਐੱਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ, ਮੁੱਖ ਮੰਤਰੀ ਮਾਨ ਨੇ ਕੀ ਕਿਹਾ?

ਅਮਰੀਕਾ ਸਮੇਤ ਕਈ ਦੇਸ਼ ਲਗਾਤਾਰ ਅਜਿਹੇ ਭਿਆਨਕ ਤੂਫ਼ਾਨਾਂ ਦੀ ਮਾਰ ਝੱਲਣ ਲਈ ਮਜ਼ਬੂਰ ਹਨ। ਸਾਨੂੰ ਕੁਦਰਤ ਦੀ ਕਰੋਪੀ ਨੂੰ ਝੱਲਣਾ ਹੀ ਪਵੇਗਾ ਅਤੇ ਇਹ ਵੀ ਵਿਚਾਰ ਕਰਨਾ ਹੋਵੇਗਾ ਕਿ ਅਸੀਂ ਜਲਵਾਯੂ ਸੰਕਟ ਨੂੰ ਦੂਰ ਕਰਨ ਲਈ ਕਿੰਨੇ ਸੁਚੇਤ ਅਤੇ ਇਮਾਨਦਾਰ ਹਾਂ। ਲੋੜ ਹੈ, ਵਿਕਾਸ ਅਤੇ ਵਾਤਾਵਰਨ ਵਿਚਾਲੇ ਸੰਤੁਲਨ ਕਾਇਮ ਕਰਨ ਦੀ। ਇਸ ਲਈ ਵਾਤਾਵਰਨ ਨੂੰ ਲੈ ਕੇ ਕਿਤੇ ਜ਼ਿਆਦਾ ਸੁਚੇਤ ਹੋਣਾ ਪਵੇਗਾ ਅਤੇ ਉਸ ਦਿਸ਼ਾ ਵਿਚ ਯਤਨ ਵੀ ਕਰਨੇ ਹੋਣਗੇ।