ਚੁਗਲੀ, ਨਿੰਦਾ, ਬੁਰਾਈ ਕਰਨ ਵਾਲਿਆਂ ਤੋਂ ਕਰੋ ਕਿਨਾਰਾ : ਪੂਜਨੀਕ ਗੁਰੂ ਜੀ

Saint Dr MSG

ਚੁਗਲੀ, ਨਿੰਦਾ, ਬੁਰਾਈ ਕਰਨ ਵਾਲਿਆਂ ਤੋਂ ਕਰੋ ਕਿਨਾਰਾ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਜੋ ਜੀਵ ਸਤਿਸੰਗ ਵਿਚ ਚੱਲ ਕੇ ਆਉਦਾ ਹੈ, ਉਸ ਦੇ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ ‘ਸਤਿ’ ਉਹ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਹੈ ਅਤੇ ਸੰਗ ਉਸ ਮਾਲਕ ਦੀ ਭਗਤੀ-ਇਬਾਦਤ ਕਰਕੇ ਉਸ ਸੱਚ ਦਾ ਸਾਥ ਕਰਨਾ ਹੈ ਇਨਸਾਨ ਜਿਵੇਂ ਦਾ ਸੰਗ ਕਰਦਾ ਹੈ, ਉਸ ’ਤੇ ਉਵੇਂ ਦਾ ਰੰਗ ਚੜ੍ਹਦਾ ਜ਼ਰੂਰ ਹੈ ਪਰ ਇਹ ਬਹੁਤ ਜ਼ਰੂਰੀ ਹੈ ਕਿ ਇਨਸਾਨ ਮਾੜਾ ਸੰਗ ਨਾ ਕਰੇ।

ਪੂਜਨੀਕ ਗੁਰੂ ਜੀ (Revered Guru Ji) ਫ਼ਰਮਾਉਦੇ ਹਨ ਕਿ ਕਿਤੇ ਵੀ, ਕੋਈ ਵੀ ਕਿਸੇ ਨੂੰ ਮਾੜਾ ਕਹਿੰਦਾ ਹੋਵੇ, ਚੁਗਲੀ, ਨਿੰਦਿਆ, ਬੁਰਾਈ ਗਾਉਦਾ ਹੋਵੇ, ਜਿੱਥੋਂ ਤੱਕ ਸੰਭਵ ਹੋਵੇ ਕਿਨਾਰਾ ਕਰ ਜਾਓ ਮਜ਼ਬੂਰੀ ਵੱਸ ਕਿਤੇ ਸੁਣਨਾ ਪੈਂਦਾ ਹੈ ਤਾਂ ਪੰਜ-ਸੱਤ ਮਿੰਟ ਸਿਮਰਨ ਕਰੋ ਮਾਲਕ ਅੱਗੇ ਅਰਦਾਸ ਕਰੋ ਕਿ ਹੇ ਮਾਲਕ! ਮੈਨੂੰ ਇਸ ਪਾਪ-ਕਰਮ ਤੋਂ ਬਚਾ ਫਿਰ ਜੋ ਕਰੇਗਾ ਉਹ ਹੀ ਭਰੇਗਾ, ਤੁਹਾਨੂੰ ਕੁਝ ਨਹੀਂ ਹੁੰਦਾ ਜਿੱਥੋਂ ਤੱਕ ਹੋਵੇ ਇਨਸਾਨ ਨੂੰ ਚੰਗੇ ਲੋਕਾਂ ਦਾ ਸੰਗ ਕਰਨਾ ਚਾਹੀਦਾ ਹੈ ਜਿੰਨਾ ਵੀ ਤੁਸੀਂ ਨੇਕ, ਭਲੇ ਪੁਰਸ਼ਾਂ ਦਾ ਸੰਗ ਕਰੋਗੇ, ਤੁਹਾਨੂੰ ਦਿਲੋ-ਦਿਮਾਗ ਵਿਚ ਮਾਲਕ ਦੇ ਪਿਆਰ-ਮੁਹੱਬਤ ਦੀ ਲਗਨ ਲੱਗੇਗੀ ਉਸਦੀ ਕਿਰਪਾ-ਦਿ੍ਰਸ਼ਟੀ ਦੇ ਤੁਸੀਂ ਕਾਬਲ ਬਣੋਗੇ ਉਸਦੀ ਦਇਆ-ਮਿਹਰ, ਰਹਿਮਤ ਵਰਸੇਗੀ ਅਤੇ ਤੁਸੀਂ ਤਮਾਮ ਉਨ੍ਹਾਂ ਖੁਸ਼ੀਆਂ ਦੇ ਹੱਕਦਾਰ ਬਣਦੇ ਜਾਓਗੇ ਜੋ ਤੁਹਾਡੀ ਕਿਸਮਤ ਵਿਚ ਹਨ ਅਤੇ ਜੋ ਤੁਹਾਡੀ ਕਿਸਮਤ ਵਿਚ ਨਹੀਂ ਵੀ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਸੰਗ ਵਿਚ ਆ ਕੇ ਬਚਨਾਂ ’ਤੇ ਅਮਲ ਕਰਨ ਵਾਲੇ ਜੀਵਾਂ ਦੀ ਕਿਸਮਤ ਬਦਲ ਜਾਇਆ ਕਰਦੀ ਹੈ ਸਤਿਸੰਗ ਸੁਣੋ ਅਤੇ ਅਮਲ ਕਰੋ ਬਿਨਾ ਅਮਲ ਤੋਂ ਇਨਸਾਨ ਨੂੰ ਕੋਈ ਖੁਸ਼ੀ ਹਾਸਲ ਨਹੀਂ ਹੁੰਦੀ ਜੇਕਰ ਤੁਸੀਂ ਅਮਲ ਕਰਦੇ ਹੋ, ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦੇ ਹੋ ਤਾਂ ਹੀ ਖੁਸ਼ੀਆਂ ਦੇ ਹੱਕਦਾਰ ਬਣਦੇ ਹੋ ਜੇਕਰ ਤੁਸੀਂ ਸਤਿਸੰਗ ਸੁਣ ਕੇ ਅਮਲ ਨਹੀਂ ਕਰਦੇ ਤਾਂ ਤੁਸੀਂ ਕਿਸਮਤ ਵਾਲੇ ਤਾਂ ਕੀ ਬਣੋਗੇ ਜਨਮਾਂ-ਜਨਮਾਂ ਦੇ ਪਾਪ-ਕਰਮਾਂ ਨੂੰ ਵੀ ਨਹੀਂ ਕੱਟ ਸਕਦੇ ਸਤਿਸੰਗ ਵਿਚ ਸੱਚ ਸੁਣਾਇਆ ਜਾਂਦਾ ਹੈ ਸਤਿਸੰਗ ਵਿਚ ਉਸ ਅੱਲ੍ਹਾ, ਰਾਮ ਦੇ ਨਾਲ ਜੋੜਿਆ ਜਾਂਦਾ ਹੈ ਜੋ ਸੁਣਦੇ ਹਨ, ਵਿਚਾਰ-ਅਮਲ ਕਰਦੇ ਹਨ ਉਨ੍ਹਾਂ ਦਾ ਹੀ ਬੇੜਾ ਪਾਰ ਹੁੰਦਾ ਹੈ।

ਪੂਜਨੀਕ ਗੁਰੂ ਜੀ (Revered Guru Ji) ਫ਼ਰਮਾਉਦੇ ਹਨ ਕਿ ਜੋ ਮਨ ਦੀ ਤਕਰਾਰ ਵਿਚ ਆ ਜਾਂਦਾ ਹੈ ਉਹ ਸੰਤਾਂ ਦੇ ਬਚਨਾਂ ਦੀ ਪ੍ਰਵਾਹ ਨਹੀਂ ਕਰਦਾ ਸੰਤਾਂ ਦੇ ਬਚਨ ਸੰਤਾਂ ਲਈ ਨਹੀਂ ਹੁੰਦੇ ਸਗੋਂ ਸਾਰੀ ਸਿ੍ਰਸ਼ਟੀ ਲਈ ਹੁੰਦੇ ਹਨ ਉਨ੍ਹਾਂ ਦਾ ਖੁਦ ਦਾ ਕੋਈ ਬਚਨ ਨਹੀਂ ਹੁੰਦਾ ਜਿਵੇਂ ਪਰਮਾਤਮਾ ਖ਼ਿਆਲ ਦਿੰਦਾ ਹੈ ਉਸੇ ਅਨੁਸਾਰ ਸੰਤ, ਪੀਰ-ਫ਼ਕੀਰ ਕਹਿੰਦੇ ਰਹਿੰਦੇ ਹਨ ਇਸ ਲਈ ਸੁਣੋ ਅਤੇ ਅਮਲ ਕਰੋ ਸੁਣ ਕੇ ਅਮਲ ਕਰਨ ਨਾਲ ਹੀ ਬੇੜਾ ਪਾਰ ਹੈ ਸੰਤ, ਪੀਰ-ਫ਼ਕੀਰ ਕਹਿਣ ਕਿ ਇਸ ਰਸਤੇ ’ਤੇ ਨਾ ਚੱਲੋ ਤਾਂ ਉਸ ਰਸਤੇ ’ਤੇ ਕਦੇ ਨਾ ਚੱਲੋ ਇੱਕ ਵਾਰ ਕਹਿਣਾ ਕਾਫ਼ੀ ਹੈ।

ਚੁਗਲੀ, ਨਿੰਦਾ, ਬੁਰਾਈ ਕਰਨ ਵਾਲਿਆਂ ਤੋਂ ਕਰੋ ਕਿਨਾਰਾ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜੇਕਰ ਤੁਹਾਡਾ ਮਨ ਉਤੇਜਿਤ ਹੁੰਦਾ ਹੈ, ਗੁੰਮਰਾਹ ਕਰਦਾ ਹੈ ਤਾਂ ਆਪਣੇ ਮਨ ਨਾਲ ਲੜੋ ਕਿਉਕਿ ਜਿਸ ਰਸਤੇ ਤੋਂ ਸੰਤ ਰੋਕ ਦੇਣ ਉਹ ਰਸਤਾ ਸੁਖਦਾਈ ਹੋ ਹੀ ਨਹੀਂ ਸਕਦਾ ਮਨ ਭਾਵੇਂ ਕਿੰਨੇ ਹੀ ਸਬਜ਼ਬਾਗ ਵਿਖਾਵੇ, ਕਿੰਨੇ ਹੀ ਕਲਪਨਾ ਦੇ ਘੋੜੇ ਭਜਾਵੇ ਯਕੀਨ ਮੰਨੋ, ਆਉਣ ਵਾਲਾ ਸਮਾਂ ਤੁਹਾਡੇ ਲਈ ਭਿਆਨਕ ਹੋ ਸਕਦਾ ਹੈ ਇਸ ਲਈ ਬਚਨ ਸੁਣੋ ਅਤੇ ਅਮਲ ਕਰੋ ਗਲਤ ਰਸਤਾ ਅਪਣਾਉਣ ਦੀ ਤਾਂ ਸੋਚੋ ਵੀ ਨਾ, ਚੱਲਣਾ ਤਾਂ ਦੂਰ ਦੀ ਗੱਲ ਜੋ ਸੁਣ ਕੇ ਅਮਲ ਕਰਦੇ ਹਨ, ਮੰਨ ਲੈਂਦੇ ਹਨ ਕਿ ਅਸੀਂ ਇਸ ਰਸਤੇ ’ਤੇ ਨਹੀਂ ਜਾਣਾ, ਉਹੀ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਨ੍ਹਾਂ ’ਤੇ ਹੀ ਮਾਲਕ ਦੀ ਦਇਆ-ਮਿਹਰ ਮੋਹਲੇਧਾਰ ਵਰਸੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ