ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਹਾਕੀ;ਭਾਰਤ ਅਤੇ ਮਲੇਸ਼ੀਆ ਨੇ ਖੇਡਿਆ ਡਰਾਅ

MUSCAT, OCT 24 (UNI):- India's Manpreet in action against Malaysia during Hero Asian Champions Trophy 2018, at Sultan Qaboos Sports Complex in Muscat on Tuesday. The match ended with goalless draw. UNI PHOTO-2u

ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੀਆਂ ਹਨ

 ਭਾਰਤ-ਮਲੇਸ਼ੀਆ ਦੇ 10-10 ਅੰਕ, ਬਿਹਤਰ ਗੋਲ ਔਸਤ ਨਾਲ ਭਾਰਤ ਟਾੱਪ ‘ਤੇ

ਮਸਕਟ, 23 ਅਕਤੂਬਰ 
ਪਿਛਲੀ ਚੈਂਪੀਅਨ ਭਾਰਤ ਨੇ ਮਲੇਸ਼ੀਆ ਵਿਰੁੱਧ ਦੋਵੇਂ ਅੱਧ ‘ਚ ਮੌਕੇ ਗੁਆਏ ਅਤੇ ਦੋਵਾਂ ਟੀਮਾਂ ਦਰਮਿਆਨ ਹੀਰੋ ਏਸ਼ੀਅਨ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦਾ ਮੁਕਾਬਲਾ ਗੋਲ ਰਹਿਤ ਬਰਾਬਰੀ ‘ਤੇ ਸਮਾਪਤ ਹੋਇਆ ਭਾਰਤ ਦਾ ਇਹ ਤਿੰਨ ਜਿੱਤਾਂ ਬਾਅਦ ਪਹਿਲਾ ਡਰਾਅ ਰਿਹਾ ਜਦੋਂਕਿ ਮਲੇਸ਼ੀਆ ਦਾ ਵੀ ਤਿੰਨ ਜਿੱਤਾਂ ਤੋਂ ਬਾਅਦ ਇਹ ਪਹਿਲਾ ਡਰਾਅ ਰਿਹਾ ਦੋਵਾਂ ਟੀਮਾਂ ਦੇ ਹੁਣ 10 ਅੰਕ ਹੋ ਗਏ ਹਨ ਦੋਵੇਂ ਟੀਮਾਂ ਪਹਿਲਾਂ ਹੀ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਚੁੱਕੀਆਂ ਹਨ

 
ਭਾਰਤੀ ਟੀਮ ਇਸ ਮੁਕਾਬਲੇ ‘ਚ ਮਲੇਸ਼ੀਆ ਤੋਂ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਸਡਨ ਡੈੱਕ ‘ਚ ਮਿਲੀ ਹਾਰ ਦਾ ਬਦਲਾ ਨਹੀਂ ਚੁਕਾ ਸਕੀ ਭਾਰਤ ਨੇ ਦੋਵੇਂ ਅੱਧ ‘ਚ ਕਈ ਮੌਕੇ ਗੁਆਏ ਅਤੇ ਮੈਚ ‘ਚ ਇੱਕ ਵੀ ਗੋਲ ਨਾ ਕਰ ਸਕਣਾ ਕੋਚ ਹਰਿੰਦਰ ਸਿੰਘ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੋ ਸਕਦੀ ਹੈ ਕਿਉਂਕਿ ਟੀਮ ਕਮਜ਼ੋਰ ਟੀਮਾਂ ਵਿਰੁੱਧ ਵਾਧੂ ਗੋਲ ਕਰ ਰਹੀ ਹੈ ਪਰ ਚੰਗੀਆਂ ਟੀਮਾਂ ਵਿਰੁੱਧ ਮੌਕੇ ਖੁੰਝਾ ਰਹੀ ਹੈ ਭਾਰਤ ਨੇ ਦੋਵੇਂ ਅੱਧ ‘ਚ ਤਿੰਨ ਪੈਨਲਟੀ ਕਾਰਨਰ ਗੁਆਏ ਜੋ ਕੋਚ ਲਈ ਇੱਕ ਹੋਰ ਚਿੰਤਾ ਦੀ ਗੱਲ ਹੈ

 
ਭਾਰਤ ਦਾ ਆਖ਼ਰੀ ਮੈਚ ਦੱਖਣੀ ਕੋਰੀਆ ਨਾਲ ਹੋਵੇਗਾ ਜਿਸ ਨੇ ਇੱਕ ਹੋਰ ਮੈਚ ‘ਚ ਓਮਾਨ ਨੂੰ 4-2 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ ਕੋਰੀਆ ਜੇਕਰ ਭਾਰਤ ਵਿਰੁੱਧ ਜਿੱਤ ਜਾਂਦਾ ਹੈ ਤਾਂ ਉਹ ਵੀ ਸੈਮੀਫਾਈਨਲ ‘ਚ ਪਹੁੰਚਣ ਦਾ ਦਾਅਵੇਦਾਰ ਬਣ ਸਕਦਾ ਹੈ ਇਸ ਤੋਂ ਪਹਿਲਾਂ ਮਲੇਸ਼ੀਆ ਨੇ ਦੱਖਣੀ ਕੋਰੀਆ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।