ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ; ਰਿਤੁ-ਨਵਜੋਤ ਤੋਂ ਬੱਝੀ ਤਮਗੇ ਦੀ ਆਸ

ਰੇਪਚੇਜ਼ ਂਚ ਪਹੁੰਚੀਆਂ

ਬੁਡਾਪੇਸਟ, 23 ਅਕਤੂਬਰ
ਭਾਰਤ ਦੀ ਰਿਤੂ (65 ਕਿਗ੍ਰਾ) ਅਤੇ ਨਵਜੋਤ ਕੌਰ (68 ਕਿਗ੍ਰਾ) ਨੇ ਇੱਥੇ ਚੱਲ ਰਹੇ ਸੀਨੀਅਰ ਵਿਸ਼ਵ ਕੁਸ਼ਤੀ ਟੂਰਨਾਮੈਂਟ ‘ਚ ਆਪਣੇ ਆਪਣੇ ਭਾਰ ਵਰਗ ਦੇ ਰੇਪਚੇਜ਼ ਮੁਕਾਬਲਿਆਂ ‘ਚ ਪ੍ਰਵੇਸ਼ ਕਰ ਲਿਆ ਹੈ ਜਿਸ ਨਾਲ ਉਹਨਾਂ ਦੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਾਣ ਦੀ ਆਸ ਬੱਝ ਗਈ ਹੈ ਰਿਤੁ ਦਾ ਰੇਪਚੇਜ਼ ‘ਚ ਬੁਲਗਾਰੀਆ ਦੀ ਸੋਫੀਆ ਨਾਲ ਅਤੇ ਨਵਜੋਤ ਦਾ ਕੋਰੀਆ ਦੀ ਯੁਨਸਿਲ ਜਾਂਗ ਨਾਲ ਮੁਕਾਬਲਾ ਹੋਵੇਗਾ ਟੂਰਨਾਮੈਂਟ ‘ਚ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ (62), ਰਿਤੁ ਫੋਗਾਟ (59), ਪਿੰਕੀ (53) ਅਤੇ ਪੂਜਾ ਢਾਂਡਾ (57) ਕਿਗ੍ਰਾ ਭਾਰ ਵਰਗ ‘ਚ ਨਿੱਤਰਣਗੀਆਂ

 
ਰਿਤੁ ਅਤੇ ਨਵਜੋਤ ਆਪਣੇ ਮੁਕਾਬਲੇ ਹਾਰ ਗਈਆਂ ਸਨ ਪਰ ਉਹਨਾਂ ਨੂੰ ਹਰਾਉਣ ਵਾਲੀਆਂ ਪਹਿਲਵਾਨ ਫਾਈਨਲ ‘ਚ ਪਹੁੰਚ ਗਈਆਂ ਜਿਸ ਨਾਲ ਰਿਤੁ ਅਤੇ ਨਵਜੋਤ ਨੂੰ ਰੇਪਚੇਜ਼ ‘ਚ ਨਿੱਤਰਨ ਅਤੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਾਣ ਦਾ ਮੌਕਾ ਮਿਲ ਗਿਆ

 
ਰਿਤੂ ਨੂੰ 65 ਕਿਗ੍ਰਾ ‘ਚ ਫਿਨਲੈਂਡ ਦੀ ਪੇਤਰਾ ਮਾਰਿਤ ਨੇ ਕੁਆਰਟਰ ਫਾਈਨਲ ‘ਚ 6-2 ਨਾਲ ਅਤੇ ਨਵਜੋਤ ਨੂੰ 68 ਕਿਗ੍ਰਾ ‘ ਚ ਫਰਾਂਸ ਦੀ ਕੌਂਬਾ ਸੇਲੇਨ ਨੇ ਪ੍ਰੀ ਕੁਆਰਟਰ ਫਾਈਨਲ ‘ਚ 4-0 ਨਾਲ ਹਰਾਇਆ ਮਾਰਿਤ ਅਤੇ ਸੇਲੇਨ ਨੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਜਿਸ ਨਾਲ ਭਾਰਤੀ ਪਹਿਲਵਾਨਾਂ ਨੂੰ ਇੱਕ ਲਾਈਫਲਾਈਨ ਮਿਲ ਗਈ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।